ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਾਨਵਤਾ ਦਾ ਸੰਕਲਪ


ਗੁਰੂ ਨਾਨਕ ਦੇਵ ਜੀ ਦੀ ਵਾਰ ਮਾਝ ਕੀਵਿਚ ਮਾਨਵਤਾ ਦਾ ਸੰਕਲਪ : ਮਨੁੱਖ ਇਕ ਸਮਾਜਿਕ ਪ੍ਰਾਣੀ ਹੈ ਅਤੇ ਇਹ ਕਹਿਣਾ ਵੀ ਅਤਿਕਥਨੀ ਨਹੀਂ ਕਿ ਮਨੁੱਖ ਇਸ ਕੁਦਰਤ ਦੀ ਸਭ ਤੋਂ ਉਂਤਮ ਕਿਰਤ ਹੈਇਸ ਗੱਲ ਤੋਂ ਅਸੀਂ ਸਭ ਜਾਣੂ ਹਾਂ ਕਿ ਮਨੁੱਖ ਨੂੰ ਮਨੁੱਖ ਬਣਨ ਲਈ ਕਿੰਨੀ ਘਾਲਣਾ ਘਾਲਣੀ ਪਈ ਹੈਮਨੁੱਖ ਨੂੰ ਕੁਦਰਤ ਨੇ ਸਭ ਬਖਸ਼ਿਸ਼ਾਂ ਦਿੱਤੀਆਂ ਜਿਨ੍ਹਾਂ ਕਾਰਨ ਮਨੁੱਖ ਪਸ਼ੂ ਪੰਛੀਆਂ ਤੋਂ ਸ੍ਰੇਸ਼ਟ ਹੋ ਗਿਆਇਸ ਵਿਚ ਸੁਣਨ, ਬੋਲਣ, ਸਮਝਣ ਤੇ ਗਿਆਨ ਪ੍ਰਾਪਤ ਕਰਨ ਦੀ ਸੋਝੀ ਆ ਗਈ ਪਰ ਨਾਲ ਹੀ ਇਸ ਵਿਚ ਬਦਲੇ ਦੀ ਭਾਵਨਾ ਉਤਪੰਨ ਹੋ ਗਈ

ਗੁਰੂ ਨਾਨਕ ਦੇਵ ਜੀ ਦੀ ਚਿੰਤਨ ਪ੍ਰਕਿਰਿਆ ਨਾਲ ਪੂਰੇ ਬ੍ਰਹਿਮੰਡ ਵਿਚ ਇਕ ਨਵੇਂ ਯੁੱਗ ਦਾ ਆਰੰਭ ਹੋਇਆਉਸ ਸਮੇਂ ਆਮ ਲੋਕ ਦੁੱਖ ਭਰੀ ਜ਼ਿੰਦਗੀ ਬਤੀਤ ਕਰ ਰਹੇ ਸਨ ਅਜਿਹੇ ਤਪਦੇ ਹਿਰਦਿਆਂ ਨੂੰ ਠੰਡ ਪਾਉਣ ਲਈ ਗੁਰੂ ਨਾਨਕ ਦੇਵ ਜੀ ਦਾ ਇਸ ਧਰਤੀ ਪ੍ਰਕਾਸ਼ ਹੋਇਆ ਆਪ ਨੇ ਚਾਰ ਦਿਸ਼ਾਵਾਂ ਵਿਚ ਭੁੱਲੀ ਭਟਕੀ ਲੁਕਾਈ ਨੂੰ ਸਿੱਧੇ ਰਸਤੇ ਪਾਉਣ ਦਾ ਯਤਨ ਕੀਤਾਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਪਾਪਾਂ ਦੀ ਦਲਦਲ ਵਿਚੋਂ ਕੱਢਣ ਲਈ ਜਿਸ ਮਾਨਵਤਾ ਦੀ ਗੱਲ ਆਪਣੀ ਬਾਣੀ ਵਿਚ ਕੀਤੀ ਹੈ ਉਹ ਅੱਜ ਵੀ ਉਤਨੀ ਹੀ ਭਾਵਪੂਰਨ ਹੈ ਜਿਤਨੀ ਉਦੋਂ ਸੀਬਾਕੀ ਗੁਰੂ ਸਾਹਿਬਾਨ ਨੇ ਗੁਰੂ ਨਾਨਕ ਦੇ ਸੰਕਲਪਾਂ ਨੂੰ ਸਪਸ਼ਟ ਕਰਨ ਤੇ ਸਮਝਾਉਣ ਦੇ ਲਈ ਇਸ ਲੀਹ ਨੂੰ ਅੱਗੇ ਵਧਾਇਆ

ਗੁਰੂ ਨਾਨਕ ਦੇਵ ਜੀ ਨੇ ਮਨੁੱਖ ਨੂੰ ਸਿੱਧੀ ਤੇ ਸਾਦੀ ਭਾਸ਼ਾ ਵਿਚ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ ਦਾ ਉਪਦੇਸ਼ ਦਿੱਤਾਦੇਖਿਆ ਜਾਵੇ ਤਾਂ ਸਮੁੱਚੀ ਬਾਣੀ ਇਨ੍ਹਾਂ ਤੱਥਾਂ ਤੇ ਹੀ ਆਧਾਰਿਤ ਹੈਮਨੁੱਖ ਦੁਨਿਆਵੀ ਕਾਰਜਾਂ ਵਿਚ ਇਸ ਤਰ੍ਹਾਂ ਲੀਨ ਹੋ ਜਾਂਦਾ ਹੈ ਕਿ ਉਹ ਇਹ ਭੁੱਲ ਹੀ ਜਾਂਦਾ ਹੈ ਕਿ ਉਸਦਾ ਇਥੇ ਆਉਣ ਦਾ ਮਕਸਦ ਕੀ ਹੈ?

ਗੁਰੂ ਨਾਨਕ ਦੇਵ ਜੀ ਮਾਝ ਕੀ ਵਾਰ ਦੇ ਆਰੰਭ ਵਿਚ ਹੀ ਅੰਕਿਤ ਕਰਦੇ ਹਨ

: 1।। ਪਹਿਲੈ ਪਿਆਰ ਲਗਾ ਥਣ ਦੁਧਿ।। ਦੂਜੇ ਮਾਇ ਬਾਪ ਕੀ ਸੁਧਿ।।

ਤੀਜੈ ਭਯਾ ਭਾਭੀ ਬੇਬ।। ਚਉਥੈ ਪਿਆਰਿ ਉਪੰਨੀ ਖੇਡ।।

ਪੰਜਵੇਂ ਖਾਣ ਪੀਅਣ ਕੀ ਧਾਤੁ।। ਛਿਵੈ ਕਾਮ ਨ ਪੂਛੈ ਜਾਤਿ।।

ਸਤਵੈ ਸੰਜਿ ਕੀਆ ਘਰ ਵਾਸ।। ਅਠਵੈ ਕ੍ਰੋਧ ਹੋਆ ਤਨ ਨਾਸ।।

ਨਾਵੈ ਪਉਲੇ ਉਭੇ ਸਾਹ।। ਦਸਵੈ ਦਧਾ ਹੋਆ ਸੁਆਹ।।

ਗਏ ਸਿਗੀਤ ਪੁਕਾਰੀ ਧਾਹ।। ਉਡਿਆ ਹੰਸੁ ਦਸਾਹੇ ਰਾਹ।।

ਆਇਆ ਗਇਆ ਮੁਇਆ ਕਾਉ।। ਪਿਛੈ ਪਤਲਿ ਸਦਿਹੁ ਕਾਵ।।

ਨਾਨਕ ਮਨਮੁਖਿ ਅੰਧੁ ਪਿਆਰ।। ਬਾਝੁ ਗੁਰੂ ਡੁਬਾ ਸੰਸਾਰ।।

ਮਨੁੱਖ ਆਪਣੇ ਮੰਦੇ ਅਮਲਾਂ ਕਾਰਨ ਦੁਨੀਆਂ ਤੇ ਆ ਕੇ ਸਭ ਕੁਝ ਭੁੱਲ ਜਾਂਦਾ ਹੈ ਉਹ ਕਿਥੋਂ ਆਇਆ ਹੈ ਤੇ ਕਿਥੇ ਜਾਣਾ ਹੈਉਸ ਨੂੰ ਤਾਂ ਸਾਰਾ ਕੁਝ ਆਪਣਾ ਹੀ ਲੱਗਣ ਲੱਗ ਜਾਂਦਾ ਹੈਉਹ ਕਮਾਈ ਕਰਕੇ ਕਹਿੰਦਾ ਹੈ ਮੈਂ ਇਹ ਕੀਤਾ ਹੈ ਹੁਣ ਮੈਂ ਇਹ ਲਿਆ ਹੈ ਇਹ ਵੀ ਮੇਰਾ ਹੈ ਤੇ ਇਹ ਵੀਇਸ ਤਰ੍ਹਾਂ ਉਸ ਵਿਚ ਹਉਮੈ ਆ ਜਾਂਦੀ ਹੈਉਹ ਨਾਮ ਤਾਂ ਹੀ ਧਿਆ ਸਕਦਾ ਹੈ ਜੇਕਰ ਹਉਮੈ ਤੋਂ ਮੁਕਤੀ ਪਾਵੇਜਦੋਂ ਮਨੁੱਖ ਆਪਣੇ ਮਨ ਵਿਚੋਂ ਹਉਮੈ ਨੂੰ ਕੱਢ ਕੇ ਆਪਣਾ ਮਨ ਸਾਫ਼ ਕਰ ਲਵੇਗਾ ਤਾਂ ਉਸਦੇ ਸਾਰੇ ਦੁੱਖ ਦੂਰ ਹੋ ਜਾਣਗੇਗੁਰੂ ਜੀ ਲਿਖਦੇ ਹਨ :

ਅੰਤਰਿ ਮੈਲੁ ਲਗੀ ਨਹੀ ਜਾਣੈ ਬਾਹਰਹੁ ਮਲਿ ਮਲਿ ਧੋਵੈ।।

ਅੰਧਾ ਭੁਲਿ ਪਇਆ ਜਮ ਜਾਲੇ।।

ਵਸਤੁ ਪਰਾਈ ਆਪਨੀ ਕਰਿ ਜਾਨੈ

ਹਊਮੈ ਵਿਚਿ ਦੁਖੁ ਘਾਲੈ।।

ਨਾਨਕ ਗੁਰਮੁਖਿ ਹਉਮੈ ਤੁਟੈ ਤਾ ਹਰਿ ਹਰਿ ਨਾਮ ਧਿਆਵੈ।।

ਨਾਮੁ ਜਪੇ ਨਾਮੋ ਅਰਾਧੇ ਨਾਮੇ ਸੁਖਿ ਸਮਾਵੈ।।

ਮਾਝ ਕੀ ਵਾਰ

ਇਸ ਤੋਂ ਅੱਗੇ ਮਨੁੱਖ ਨੂੰ ਸਮਝਾਉਦੇਏ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਮਨੁੱਖ ਤੂੰ ਪਾਪ ਕਰਕੇ ਝੂਠ ਬੋਲਦਾ ਹੈ ਪਰ ਪਰਮਾਤਮਾ ਤਾਂ ਜਾਣੀ ਜਾਣ ਹੈ ਉਸ ਨੂੰ ਤੇਰੀਆਂ ਸਾਰੀਆਂ ਚਲਾਕੀਆਂ ਦੀ ਸਮਝ ਹੈ ਆਪ ਜੀ ਦਾ ਸਲੋਕ ਹੈ :

ਕੂੜੁ ਬੋਲਿ ਮੁਰਦਾਰੁ ਖਾਇ।। ਅਵਰੀ ਕੋ ਸਮਝਾਵਣਿ ਜਾਇ।।

(ਮਾਝ ਕੀ ਵਾਰ)

ਇਸ ਤੋਂ ਅੱਗੇ ਮਨੁੱਖ ਨੂੰ ਦੁਨਿਆਵੀ ਪਦਾਰਥਾਂ ਤੋਂ ਆਪਣਾ ਨਾਤਾ ਤੋੜਨ ਤੇ ਨਾਮ ਧਨ ਪ੍ਰਾਪਤ ਕਰਨ ਦੀ ਸਲਾਹ ਦਿੰਦੇ ਕਹਿੰਦੇ ਹਨ ਕਿ ਨਾਮ ਧਨ ਤੋਂ ਬਿਨਾਂ ਬਾਕੀ ਧਨ ਦੌਲਤ ਸਭ ਵਿਅਰਥ ਹੈ :

ਵਿਣੁ ਨਾਵੈ ਹੋਰੁ ਧਨੁ ਨਾਹੀ ਹੋਰੁ ਬਿਖਿਆ ਸਭੁ ਛਾਰਾ।।

ਇਹ ਦੁਨੀਆਂ ਨਾਸ਼ਵਾਨ ਹੈ ਇਥੇ ਨਾ ਅਮੀਰ ਟਿਕਦਾ ਹੈ ਤੇ ਨਾ ਹੀ ਗਰੀਬ ਤੇ ਨਾ ਹੀ ਧਨ ਦੌਲਤ ਨਾਲ ਜਾਂਦੀ ਹੈਮਨੁੱਖ ਨੂੰ ਬੇਸ਼ੱਕ ਇਹ ਸਮਝ ਹੈ ਪਰ ਫਿਰ ਵੀ ਉਹ ਬੇਅੰਤ ਧਨ ਇਕੱਠਾ ਕਰਨ ਤੇ ਝੂਠੀ ਸ਼ਾਨੋ-ਸ਼ੌਕਤ ਲਈ ਤੁਰਿਆ ਫਿਰਦਾ ਹੈ, ਇਹ ਰੁਤਬੇ, ਇਹ ਬਾਗ ਬਗੀਚੇ ਤੇ ਮਹਲ ਤਾਂ ਰਾਜਿਆਂ ਰਾਣੀਆਂ ਦੇ ਨਾਲ ਵੀ ਨਹੀਂ ਗਏ ਫਿਰ ਸਾਧਾਰਨ ਮਨੁੱਖ ਇਹ ਭਰਮ ਭੁਲੇਖਾ ਕਿਉਂ ਪਾਲਦਾ ਹੈ :

ਰਾਜੇ ਰਯਤਿ ਸਿਕਦਾਰ ਕੋ ਨ ਰਹਸੀਓ।।

ਹਟ ਪਟਣ ਬਾਜਾਰ ਹੁਕਮੀ ਢਹਸੀਓ।।

ਪਕੇ ਬੰਕ ਦੁਆਰ ਮੂਰਖੁ ਜਾਣੈ ਆਪਣੈ।।

ਦਰਬਿ ਭਰੇ ਭੰਡਾਰ ਰੀਤੇ ਇਕਿ ਖਣੇ।।

ਮਾਝ ਕੀ ਵਾਰ

ਮਨੁੱਖੀ ਮਨ ਅੰਦਰ ਸਚ ਦਾ ਪ੍ਰਕਾਸ਼ ਕਰ ਦੇਣ ਦੀ ਸ਼ਕਤੀ ਕੇਵਲ ਵਾਹਿਗੁਰੂ ਕੋਲ ਹੈ ਉਹ ਸਭ ਦੇ ਮਨ ਦੀਆਂ ਜਾਣਦਾ ਹੈਗੁਰੂ ਨਾਨਕ ਦੇਵ ਜੀ ਨੇ ਵਿਖਾਵੇ ਦੇ ਕਰਮਾਂ ਦੇ ਮੁਕਾਬਲੇ ਸ਼ੁਭ ਅਮਲਾਂ ਤੇ ਜ਼ੋਰ ਦਿੱਤਾਗੁਰੂ ਜੀ ਨੇ ਮਨੁੱਖ ਨੂੰ ਆਤਮਾ ਨੂੰ ਸ਼ੁੱਧ ਕਰਨ ਲਈ ਨਾਮਰੰਗ, ਪ੍ਰੇਮ ਭਗਤੀ, ਤਪੱਸਿਆ ਕਰਨ ਤੇ ਜ਼ੋਰ ਦਿੱਤਾ ਤੇ ਸਰਬੱਤ ਦਾ ਭਲਾ ਕਰਨ ਦਾ ਉਪਦੇਸ਼ ਦਿੱਤਾਆਪ ਨੇ ਕਿਹਾ ਪ੍ਰਮਾਤਮਾ ਜਿਸ ਤੇ ਦਿਆਲੂ ਹੁੰਦਾ ਹੈ ਉਸਦੀਆਂ ਸਭ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਤੇ ਉਸ ਨੂੰ ਦੁਨੀਆਂ ਦੇ ਸਭ ਸੁੱਖ ਪ੍ਰਾਪਤ ਹੋ ਜਾਂਦੇ ਹਨ ਆਪ ਦਾ ਕਥਨ ਹੈ :

ਸਤਿਗੁਰੁ ਹੋਇ ਦਇਆਲੁ ਤਾ ਸਰਧਾ ਪੂਰੀਐ।।

ਸਤਿਗੁਰੁ ਹੋਇ ਦਇਆਲੁ ਨ ਕਬਹੂੰ ਝੂਰੀਐ।।

ਸਤਿਗੁਰੁ ਹੋਇ ਦਇਆਲੁ ਤਾ ਹਰਿ ਰੰਗੁ ਮਾਣੀਐ।।

ਸਤਿਗੁਰੁ ਹੋਇ ਦਇਆਲੁ ਤਾ ਜਮਕਾ ਡਰੁ ਕੇਹਾ।।

ਸਤਿਗੁਰੁ ਹੋਇ ਦਇਆਲੁ ਤਾ ਸਦਾ ਹੀ ਸੁਖੁ ਦੇਹਾ।।

ਸਤਿਗੁਰੁ ਹੋਇ ਦਇਆਲੁ ਤਾ ਨਵਨਿਧਿ ਪਾਈਐ।।

ਸਤਿਗੁਰੁ ਹੋਇ ਦਇਆਲੁ ਤਾ ਸਚਿ ਸਮਾਈਐ।।

ਪਉੜੀ 24, ਮਾਝ ਕੀ ਵਾਰ

ਪ੍ਰਮਾਤਮਾ ਜਿਸ ਦੇ ਵਲ ਹੁੰਦਾ ਹੈ ਉਸ ਨੂੰ ਜਮ ਦਾ ਵੀ ਡਰ ਨਹੀਂ ਰਹਿੰਦਾ ਗੁਰੂ ਜੀ ਇਕੋ ਪ੍ਰਮਾਤਮਾ ਜੋ ਸਰਬ ਵਿਆਪਕ ਹੈ ਉਸ ਨੂੰ ਮੰਨਣ ਦਾ ਉਪਦੇਸ਼ ਦਿੰਦੇ ਹਨਉਹ ਮਨੁੱਖ ਨੂੰ ਸਮਝਾਉਦੇਏ ਕਹਿੰਦੇ ਹਨ ਕਿ ਦੁੱਖਾਂ ਨੂੰ ਦੇਖ ਕੇ ਭੱਜਣਾ ਤੇ ਹਮੇਸ਼ਾ ਸੁੱਖ ਦੀ ਕਾਮਨਾ ਕਰਦੇ ਰਹਿਣ ਨਾਲ ਇਨਸਾਨ ਸਦਾ ਦੁਖੀ ਹੀ ਰਹਿੰਦਾ ਹੈਦੁੱਖ ਤੇ ਸੁੱਖ ਤਾਂ ਕੱਪੜਿਆਂ ਦੀ ਤਰ੍ਹਾਂ ਹੈਜਦੋਂ ਮਨੁੱਖ ਦੁੱਖਾਂ ਨੂੰ ਪ੍ਰਮਾਤਮਾ ਦੀ ਦੇਣ ਸਮਝ ਕੇ ਸਹਿਣਾ ਸਿੱਖ ਲੈਂਦਾ ਹੇ ਤਾਂ ਉਸ ਨੂੰ ਦੁੱਖ ਦੁੱਖ ਨਹੀਂ ਲਗਦੇ :

ਸੁਖੁ ਦੁਖੁ ਦੁਇ ਦਰਿ ਕੱਪੜੇ ਪਹਿਰਹਿ ਜਾਇ ਮਨੁੱਖ।।

ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ।।

ਮਾਝ ਕੀ ਵਾਰ

ਪ੍ਰਮਾਤਮਾ ਤੋਂ ਮਨਮੁੱਖ ਹੋਏ ਮਨੁੱਖ ਨੂੰ ਥਾਂ-ਥਾਂ ਤੇ ਗੁਰੂ ਜੀ ਨੇ ਮੂਰਖ ਦੀ ਉਪਾਧੀ ਦਿੱਤੀ ਹੈ ਤੇ ਉਸ ਨੂੰ ਮਾਨਵਤਾ ਤੇ ਕਲੰਕ ਕਿਹਾ ਹੈ :

ਪੜਿਆ ਮੂਰਖੁ ਆਖੀਐ ਜਿਸੁ ਲਗੁ ਲੋਭੁ ਅਹੰਕਾਰਾ।।

ਤੇ

ਮੂਰਖੁ ਭੋਗੇ ਭੋਗੁ ਦੁਖ ਸਬਾਲਿਆ।।

ਮਨੁੱਖ ਨੂੰ ਜਨਮ ਦੇਣ ਤੋਂ ਲੈ ਕੇ ਮਰਨ ਤੱਕ ਪ੍ਰਮਾਤਮਾ ਆਤਮਾ ਦੇ ਰੂਪ ਵਿਚ ਮਨੁੱਖ ਵਿਚ ਰਹਿੰਦਾ ਹੈਸਾਰਾ ਕਾਰ ਵਿਹਾਰ ਕੁਦਰਤ ਪ੍ਰਮਾਤਮਾ ਦੀ ਰਜਾ ਵਿਚ ਚਲ ਰਹੀ ਹੈ ਜਿਵੇਂ :

ਤੁਧੁ ਆਪੇ ਜਗਤੁ ਉਪਾਇ ਕੈ ਤੁਧੁ ਆਪੇ ਧੰਧੈ ਲਾਇਆ।।

ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੀ ਮਾਝ ਕੀ ਵਾਰ ਵਿਚ ਸਮੁੱਚੀ ਮਾਨਵਤਾ ਨੂੰ ਉਪਦੇਸ਼ ਦਿੱਤਾ ਗਿਆ ਹੈ ਕਿ ਸਭ ਕੁਝ ਰੱਬ, ਕਰਤਾ ਪੁਰਖ ਦੀ ਰਜ਼ਾ ਵਿਚ ਹੋ ਰਿਹਾ ਹੈਗੁਰੁ ਜੀ ਦਾ ਇਕ ਸਲੋਕ ਮਾਝ ਕੀ ਵਾਰ ਵਿਚੋਂ ਮਨੁੱਖ ਦੀ ਜਨਮ ਤੋਂ ਮਰਨ ਤੱਕ ਦੀ ਅਵਸਥਾ ਤੇ ਕਾਰ ਵਿਹਾਰ ਨੂੰ ਦਰਸਾਉਦਾ

ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰ ਕਹਾਵੈ।।

ਚਾਲੀਸੀ ਪੁਰ ਹੋਇ ਪਚਾਸੀ ਪਗੁ ਖਿਸੈ ਸਠੀ ਕੇ ਬੋਢੇਪਾ ਆਵੈ।।

ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਪਾਰ ਨ ਪਾਵੈ।।

ਨਵੈ ਕਾ ਸਿਹਜਾਸਣੀ ਮੂਲਿ ਨ ਜਾਣੈ ਅਪਬਲੁ।।

ਢੰਢੋਲਿਮੁ ਢੁਢਿਮ ਡਿਠੁਮੈ ਨਾਨਕ ਜਗੁ ਧੂਏ ਕਾ ਪਵਲ ਤਰੁ।।

ਗੁਰੂ ਗ੍ਰੰਥ ਸਾਹਿਬ ਵਿਚ ਮਾਨਵਤਾ ਨੂੰ ਸਮਝਣ ਤੇ ਸਮਝਾਉਣ ਲਈ ਉਕਤ ਸੰਕਲਪ ਜਨ ਸਾਧਾਰਣ ਦੀ ਰਹਿਨੁਮਾਈ ਕਰਦੇ ਹਨਇਨ੍ਹਾਂ ਸੰਕਲਪਾਂ ਅਨੁਸਾਰ ਗੁਰੂ ਗ੍ਰੰਥ ਸਾਹਿਬ ਮਨੁੱਖ ਨੂੰ ਪ੍ਰੇਮ ਪਿਆਰ ਤੇ ਸਹਿਜਮਈ ਤੇ ਦੁੱਖਾਂ ਰਹਿਤ ਜ਼ਿੰਦਗੀ ਜਿਊਣ ਦਾ ਉਪਦੇਸ਼ ਦਿੰਦਾ ਹੈ

- ਡਾ. ਰਮਿੰਦਰ ਕੌਰ