ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਪੰਜਾਬ ਦੇ ਕਾਮਰੇਡਾਂ ਦੀਆਂ ਸਿੱਖ-ਵਿਰੋਧੀ ਨਫਰਤ ਦੀਆਂ ਜੜ੍ਹਾਂ


ਜਦੋਂ ਵੀ ਮੈਂ ਪੰਜਾਬ ਦੇ ਪਿਛਲੀ ਅੱਧੀ ਸਦੀ ਦੇ ਇਤਿਹਾਸ ਉੱਤੇ ਨਿਗਾਹ ਮਾਰਦਾ ਹਾਂ ਤਾਂ ਅਨੇਕਾਂ ਸੁਆਲ ਮੇਰੇ ਜ਼ਿਹਨ ਵਿੱਚ ਆ ਖੜ੍ਹਦੇ ਹਨਉਨ੍ਹਾਂ ਸਵਾਲਾਂ ਵਿੱਚੋਂ ਇੱਕ ਸਭ ਤੋਂ ਵੱਧ ਅਹਿਮ ਸੁਆਲ ਇਹ ਹੈ ਕਿ ਪੰਜਾਬ ਦੀ ਧਰਤੀ ਉੱਤੇ ਜਨਮੇ ਅਤੇ ਇੱਥੋਂ ਦੀ ਹਵਾ ਵਿੱਚ ਸਾਹ ਲੈਣ ਵਾਲੇ, ਇੱਥੋਂ ਦਾ ਪਾਣੀ ਪੀਣ ਵਾਲੇ ਅਤੇ ਪੰਜਾਬ ਦਾ ਅੰਨ ਖਾਣ ਵਾਲੇ ਪੰਜਾਬ ਦੇ ਕਾਮਰੇਡਾਂ ਦੇ ਮਨਾਂ ਅੰਦਰ ਪੰਜਾਬ ਦੀ ਸਭ ਤੋਂ ਸੁੱਚੀ ਵਿਰਾਸਤ ਅਤੇ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖੀ ਵਿਰੁੱਧ ਏਨੀ ਕਹਿਰਾਂ ਭਰੀ ਨਫਰਤ ਕਿੱਥੋਂ ਆਈਇਸ ਬੇ-ਪਨਾਹ ਨਫਰਤ ਦੀਆਂ ਜੜ੍ਹਾਂ ਕਿੱਥੇ ਹਨ? 1849 . ਵਿੱਚ ਅੰਗਰੇਜ਼ਾਂ ਵਲੋਂ ਧੋਖੇ ਅਤੇ ਮੱਕਾਰੀ ਨਾਲ ਸਿੱਖ ਰਾਜ ਉੱਤੇ ਕਬਜ਼ਾ ਕਰ ਲੈਣ ਤੋਂ ਬਾਅਦ ਅੱਜ ਤੱਕ ਸਿੱਖਾਂ ਦੇ ਹੱਥ ਤਾਂ ਤਾਕਤ ਕਦੇ ਆਈ ਹੀ ਨਹੀਂਉਦੋਂ ਤੋਂ ਲੈ ਕੇ ਹੁਣ ਤੱਕ ਪੂਰੀ ਡੇਢ ਸਦੀ ਦੌਰਾਨ ਸਿੱਖਾਂ ਤਾਂ ਹਮੇਸ਼ਾਂ ਹੀ ਸਥਾਪਤ ਤਾਕਤਾਂ ਦੇ ਵਿਰੁੱਧ ਮਜ਼ਲੂਮਾਂ ਦੀ ਧਿਰ ਬਣ ਕੇ ਲੜਦੇ ਆਏ ਹਨ ਅਤੇ ਲੜ ਰਹੇ ਹਨਡੇਢ ਸਦੀ ਦੌਰਾਨ ਕਹਿਰਾਂ ਭਰੇ ਤਸ਼ੱਦਦਾਂ ਦੇ ਦੌਰਾਂ ਨੂੰ ਆਪਣੇ ਪਿੰਡੇ ਉੱਤੇ ਝੱਲਣ ਦੇ ਬਾਵਜੂਦ ਵੀ ਕਿਉਂ ਪੰਜਾਬ ਦੇ ਕਾਮਰੇਡਾਂ ਨੂੰ ਸਿੱਖ ਵਿਹੁ ਵਰਗੇ ਲਗਦੇ ਹਨਕਾਮਰੇਡਾਂ ਵਲੋਂ ਪੰਜਾਬ ਦੇ ਇਤਿਹਾਸ ਅਤੇ ਇੱਥੋਂ ਦੀ ਸਮਾਜਿਕ-ਆਰਥਿਕ ਬਣਤਰ ਦੀ ਕੀਤੀ ਗਈ ਵਿਆਖਿਆ ਵਿੱਚੋਂ ਵੀ ਸਿੱਖ ਵਿਰੋਧੀ ਨਫਰਤ ਡੁੱਲ੍ਹ ਡੁੱਲ੍ਹ ਕੇ ਪੈਂਦੀ ਹੈਪੰਜਾਬ ਦੇ ਇਤਿਹਾਸ ਦੀ ਕਾਮਰੇਡਾਂ ਵਲੋਂ ਕੀਤੀ ਗਈ ਵਿਆਖਿਆ ਏਨਾ ਡੂੰਘਾ ਅਸਰ ਛੱਡ ਗਈ ਹੈ ਕਿ ਪੰਜਾਬ ਦੇ ਸੁਹਿਰਦ ਨੌਜਵਾਨ ਵਰਗ ਦਾ ਉਹ ਹਿੱਸਾ, ਜੋ ਇਮਾਨਦਾਰੀ ਨਾਲ ਅਜੋਕੇ ਭਾਰਤ ਦੇ ਭ੍ਰਿਸ਼ਟ ਸਿਆਸੀ ਨਿਜ਼ਾਮ ਨੂੰ ਸਮਝਣ ਅਤੇ ਉਸਨੂੰ ਵੰਗਾਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ, ਵੀ ਅਚੇਤ ਹੀ ਕਾਮਰੇਡਾਂ ਵਲੋਂ ਫੈਲਾਏ ਗਏ ਅਤੇ ਫੈਲਾਏ ਜਾ ਰਹੇ ਇਸ ਮਾਰੂ ਜ਼ਹਿਰ ਦਾ ਪ੍ਰਭਾਵ ਕਬੂਲ ਕਰੀ ਬੈਠਾ ਹੈਭਾਵੇਂ ਇਸ ਗੰਭੀਰ ਸਮੱਸਿਆ ਦਾ ਪੂਰਾ ਵਿਸ਼ਲੇਸ਼ਣ ਕਰਨ ਲਈ ਤਾਂ ਇੱਕ ਪੂਰੀ ਕਿਤਾਬ ਲਿਖਣ ਦੀ ਲੋੜ ਹੈ ਪਰ ਫਿਰ ਵੀ ਮੈਂ ਇਸ ਲੇਖ ਰਾਹੀਂ ਕੁਝ ਇਸ਼ਾਰੇ ਸਾਂਝੇ ਕਰਨ ਦਾ ਯਤਨ ਕਰ ਰਿਹਾ ਹਾਂ

ਹਥਲੇ ਲੇਖ ਨੂੰ ਲਿਖਣ ਦਾ ਸਬੱਬ ਯਾਦਵਿੰਦਰ ਕਰਫਿਊ ਦੇ ਲੇਖ ਮਾਮਲਾ ਸਿੱਖ ਵਿਰੋਧੀ ਧਮਕੀ ਪੱਤਰਾਂ ਦਾ - ਆਰ. ਐਸ. ਐਸ. ਦੀ ਕਸ਼ਮੀਰ ਖਿਲਾਫ ਨਵੀਂ ਸਾਜ਼ਿਸ਼ ਬੇਨਕਾਬਪੜ੍ਹਨ ਤੋਂ ਬਾਅਦ ਬਣਿਆਯਾਦਵਿੰਦਰ ਇਸ ਲੇਖ ਨੂੰ ਲਿਖਣ ਲਈ ਵਾਕਿਆ ਹੀ ਵਧਾਈ ਦਾ ਪਾਤਰ ਹੈ ਕਿਉਂਕਿ ਉਸ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਭਾਰਤ ਨੂੰ ਹਿੰਦੂਤਵੀ ਰੰਗਾਂ ਵਿੱਚ ਰੰਗਿਆ ਦੇਖਣ ਦੀ ਇੱਛਾ ਪਾਲਣ ਵਾਲੀ ਮੁਤੱਸਬੀ ਤੇ ਫਿਰਕੂ ਜਮਾਤ ਆਰ. ਐਸ. ਐਸ. ਦੇ ਸਿੱਖਾਂ ਅਤੇ ਮੁਸਲਮਾਨਾਂ ਵਿੱਚ ਨਫਰਤ ਪੈਦਾ ਕਰਨ ਦੇ ਤਾਜ਼ਾ ਹੱਥਕੰਡਿਆਂ ਨੂੰ ਨੰਗਿਆਂ ਕੀਤਾ ਹੈਲੇਖ ਦੇ ਮੁੱਖ ਤਰਕ ਨਾਲ ਮੇਰੀ ਪੂਰੀ ਸਹਿਮਤੀ ਹੈ ਅਤੇ ਯਾਦਵਿੰਦਰ ਨੇ ਇਹ ਕਾਬਲੇ-ਤਾਰੀਫ ਕੰਮ ਕੀਤਾ ਹੈਯਾਦਵਿੰਦਰ ਪੰਜਾਬ ਦੇ ਉਸ ਸੁਹਿਰਦ ਨੌਜਵਾਨ ਵਰਗ ਦਾ ਹਿੱਸਾ ਹੈ, ਜਿਹੜਾ ਕਸ਼ਮੀਰ ਸਮੇਤ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਲੜ ਰਹੀਆਂ ਘੱਟਗਿਣਤੀ ਕੌਮਾਂ ਦੀਆਂ ਸਿਆਸੀ ਉਮੰਗਾਂ ਪ੍ਰਤੀ ਹਮਦਰਦੀ ਵਾਲੀ ਪਹੁੰਚ ਰੱਖਦਾ ਹੈ ਅਤੇ ਭਾਰਤ ਦੀਆਂ ਸਿਆਸੀ ਪ੍ਰਸਥਿਤੀਆਂ ਨੂੰ ਗਲੋਬਲੀ ਪ੍ਰਸੰਗ ਵਿੱਚ ਸਮਝਣ ਦੀ ਤਮੰਨਾ ਰੱਖਦਾ ਹੈ, ਪਰ ਇਸ ਵਰਗ ਨੂੰ ਪੰਜਾਬੀ ਕਾਮਰੇਡਾਂ ਤੋਂ ਗ੍ਰਹਿਣ ਕੀਤੀ ਆਪਣੀ ਬੌਧਿਕ ਵਿਰਾਸਤ ਪ੍ਰਤੀ ਵੀ ਚੇਤੰਨ ਹੋਣ ਦੀ ਲੋੜ ਹੈ ਤਾਂ ਕਿ ਇਨ੍ਹਾਂ ਦਾ ਬੌਧਿਕ ਅਮਲ ਉਨ੍ਹਾਂ ਵਲੋਂ ਪੈਦਾ ਕੀਤੇ ਗਏ ਨਫਰਤ ਦੇ ਮੱਕੜਜਾਲ ਵਿੱਚ ਫਸ ਕੇ ਨਾ ਰਹਿ ਜਾਵੇ

ਯਾਦਵਿੰਦਰ ਨਾਲ ਵੀ ਕੁਝ ਅਜਿਹਾ ਹੀ ਵਾਪਰਿਆ ਹੈਆਪਣੇ ਲੇਖ ਦੇ ਪਹਿਲੇ ਹੀ ਪੈਰ੍ਹੇ ਵਿੱਚ ਉਸ ਵਲੋਂ ਕੀਤੀ ਟਿੱਪਣੀ ਕਿ ਬਟਵਾਰੇ ਤੋਂ ਬਾਅਦ ਦੇ ਭਾਰਤੀ ਸ਼ਾਸਕਾਂ ਦੇ ਅੱਤਿਆਚਾਰ ਤੋਂ ਇਲਾਵਾ ਕਸ਼ਮੀਰੀ ਡੋਗਰਿਆਂ ਅਤੇ ਸਿੱਖ ਸ਼ਾਸਕਾਂ ਦੇ ਅੱਤਿਆਚਾਰ ਦਾ ਸ਼ਿਕਾਰ ਵੀ ਰਹੇ ਹਨਇਸ ਗੱਲ ਦੀ ਗਵਾਹੀ ਭਰਦੀ ਹੈਯਾਦਵਿੰਦਰ ਵਰਗੇ ਸੁਹਿਰਦ ਲੇਖਕ ਦੀ ਕਲਮ ਤੋਂ ਕੀਤੀ ਗਈ ਇਹ ਟਿੱਪਣੀ ਪੜ੍ਹ ਕੇ ਮੈਨੂੰ ਬੇਹੱਦ ਹੈਰਾਨੀ ਹੋਈਕਸ਼ਮੀਰ ਦੇ ਇਤਿਹਾਸ ਨਾਲ ਥੋੜ੍ਹੀ ਜਿਹੀ ਵਾਕਫੀ ਰੱਖਣ ਵਾਲੇ ਸ਼ਖਸ ਨੂੰ ਵੀ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਕਸ਼ਮੀਰ ਦੇ ਲੰਮੇ ਇਤਿਹਾਸ ਵਿੱਚ ਸਿੱਖ ਰਾਜ ਦਾ ਸਮਾਂ ਹੀ ਉਹ ਸਮਾਂ ਹੈ ਜਦੋਂ ਕਸ਼ਮੀਰੀ ਜਨਤਾ ਨੇ ਸੁਖ ਦਾ ਸਾਹ ਲਿਆਯਾਦਵਿੰਦਰ ਨੇ ਤਾਂ ਆਪਣੇ ਦਾਅਵੇ ਦੇ ਸਬੂਤ ਵਜੋਂ ਕਿਸੇ ਇਤਿਹਾਸਕ ਸਰੋਤ ਦਾ ਹਵਾਲਾ ਨਹੀਂ ਦਿੱਤਾ ਪਰ ਅਸੀਂ ਗੱਲ ਕੁਝ ਇਤਿਹਾਸਕ ਸਬੂਤਾਂ ਦੇ ਹਵਾਲੇ ਨਾਲ ਸ਼ੁਰੂ ਕਰਨੀ ਚਾਹਾਂਗੇ

ਕਸ਼ਮੀਰ ਉੱਤੇ ਖਾਲਸਾ ਫੌਜ ਦੀ ਚੜ੍ਹਾਈ ਤੋਂ ਪਹਿਲਾਂ ਉੱਥੇ ਅਫਗਾਨਾਂ ਦਾ ਕਬਜ਼ਾ ਸੀਅਫਗਾਨਾਂ ਦਾ ਕਸ਼ਮੀਰੀਆਂ ਪ੍ਰਤੀ ਵਰਤਾਅ ਬੇਹੱਦ ਨਿਰਦੈਤਾਪੂਰਨ ਸੀਅਫਗਾਨ ਹੁਕਮਰਾਨ ਕੇਵਲ ਹਿੰਦੂ ਪੰਡਿਤਾਂ ਉੱਤੇ ਹੀ ਜ਼ੁਲਮ ਨਹੀਂ ਸਨ ਕਰਦੇ ਸਗੋਂ ਸ਼ੀਆ ਮੁਸਲਮਾਨਾਂ ਸਮੇਤ ਹੋਰ ਸਾਰੇ ਗੈਰ-ਸੁੰਨੀ ਮੁਸਲਮਾਨ ਫਿਰਕਿਆਂ ਨੂੰ ਵੀ ਆਪਣੇ ਜ਼ੁਲਮਾਂ ਦਾ ਨਿਸ਼ਾਨਾ ਬਣਾਉਂਦੇ ਸਨਕਸ਼ਮੀਰ ਉੱਤੇ ਉਸ ਸਮੇਂ ਰਾਜ ਕਸ਼ਮੀਰੀਆਂ ਦਾ ਨਹੀਂ ਸਗੋਂ ਵਿਦੇਸ਼ੀ ਅਫਗਾਨਾਂ ਦਾ ਸੀ, ਜਿਸ ਵੇਲੇ ਸਿੱਖਾਂ ਨੇ ਕਸ਼ਮੀਰ ਉੱਤੇ ਚੜ੍ਹਾਈ ਕੀਤੀਕਸ਼ਮੀਰ ਉੱਤੇ ਮਹਾਰਾਜਾ ਰਣਜੀਤ ਸਿੰਘ ਵਲੋਂ ਚੜ੍ਹਾਈ ਕਰਨ ਦਾ ਸਬੱਬ ਕਿਵੇਂ ਬਣਿਆ, ਇਸ ਦਾ ਪੂਰਾ ਹਾਲ ਇੱਕ ਕਸ਼ਮੀਰੀ ਇਤਿਹਾਸਕਾਰ ਮੌਲਾਨਾ ਮੁਹੰਮਦ ਦੀਨ ਦੀ ਪੁਸਤਕ ਮੁਕੰਮਲ ਤਵਾਰੀਖ ਕਸ਼ਮੀਰਵਿੱਚ ਇਉਂ ਦਰਜ ਕੀਤਾ ਗਿਆ ਹੈ -

‘‘ਅਫ਼ਗਾਨੀ ਦੌਰ ਮੇਂ ਵਹਿਸ਼ਤ, ਜਹਾਲਤ ਨਾ-ਸਿਰਫ ਰਿਆਇਆ ਮੇਂ ਥੀ, ਬਲਕਿ ਹਾਕਮੋਂ ਮੇਂ ਦਸ ਗੁਣਾ ਜ਼ਿਆਦਾ ਥੀਹਿੰਦੂਓਂ ਕੋ ਸ਼ਿਕਾਇਤ ਥੀ ਕਿ ਮੁਸਲਮਾਨ ਹਾਕਮ ਉਨ ਸੇ ਬਰ ਸਰ ਪਚ ਖਾਮ ਰਹਿਤੇ ਔਰ ਉਨ ਕੋ ਤੰਗ ਕਰਤੇ ਰਹਿਤੇ ਥੇਯੇ ਸੱਚ ਹੈ, ਲੇਕਿਨ ਯੇ ਦਿਲ ਅਹਿਜ਼ਾਰੀ ਜਿਸ ਕਦਰ ਥੀ ਸਿਰਫ਼ ਮੁਤਮਵਲ ਹਿੰਦੂਓਂ ਸੇ ਰੁਪਿਆ ਹਾਸਲ ਕਰਨੇ ਕੇ ਲੀਏ ਥੀਗ਼ਰੀਬ ਮੁਸਲਮਾਨੋਂ ਕੇ ਪਾਸ ਰੁਪਿਆ ਕਹਾਂ? ਜਿਸ ਕੇ ਪਾਸ ਰੁਪਿਆ ਥਾ ਉਨਕਾ ਭੀ ਯਿਹੀ ਹਾਲ ਥਾ ਜੋ ਹਿੰਦੂਓਂ ਕਾ ਥਾ, ਔਰ ਜੋ ਮੁਫ਼ਲਸ ਵ ਕਲਾਸ਼ ਥੇ ਉਨ ਸੇ ਔਰ ਭੀ ਬਦਤਰ ਸਲੂਕ ਥਾ! ਉਨ ਗਰੀਬੋਂ ਕੋ ਬਿਗਾਰ ਮੇਂ ਪਕੜਾ ਜਾਤਾ ਥਾਨ ਉਨ ਕੀ ਪੁਖ਼ਤਾ ਫ਼ਸਲੋਂ ਕਾ, ਉਨ ਕੀ ਸ਼ਾਦੀ ਗ਼ਮੀ ਕੀ ਤਕਰੀਬੋਂ ਔਰ ਨ ਉਨ ਕੀ ਦੀਗਰ ਜ਼ਰੂਰੀਆਤ ਵ ਮਸ਼ਰੂਈਤੋਂ ਕਾ ਖ਼ਿਆਲ ਕੀਤਾ ਜਾਤਾ ਥਾਯਿਹ ਸਖ਼ਤੀ ਔਰ ਯਿਹ ਜ਼ੁਲਮ ਫਿਲ ਵਾਕਿਆ ਨਾਕਾਬਲੇ-ਬਰਦਾਸ਼ਤ ਥਾਚੂੰਕਿ ਅੱਲ੍ਹਾ-ਤਾਲਾ ਨੇ ਅਫ਼ਗਾਨੋਂ ਕੇ ਇਨ ਮੁਜ਼ਾਲਮ ਪਰ ਅਪਨਾ ਕਹਿਰ ਵ ਗ਼ਜ਼ਬ ਦਿਖ਼ਾਨਾ ਔਰ ਕਸ਼ਮੀਰ ਸੇ ਨਿਕਾਲਨਾ ਮਕਸਦ ਥਾ, ਇਸ ਲੀਏ ਪੰਡਤ ਬੀਰਬਲ ਔਰ ਉਨ ਕੀ ਜਮਾਇਤ ਕੋ ਅਤਗਾਨ ਕੀ ਸਾਮਤਿ-ਅਹਿਮਾਲ ਕਾ ਏਕ ਮੁਜੱਸਮ ਨਮੂਨਾ ਬਨਾ ਕਰ ਮਹਾਰਾਜਾ ਰਣਜੀਤ ਸਿੰਘ ਕੇ ਪਾਸ ਲਾਹੌਰ ਭੇਜਾ, ਜਿਸ ਨੇ ਮੁਲਕ ਔਰ ਅਹਿਲੇ-ਮੁਲਕ ਕੋ ਇਨ-ਨਾ-ਖ਼ੁਦਾ ਤਰਸੋਂ ਕੇ ਪੰਜੇ ਸੇ ਰਿਹਾਈ ਦੀ’’

ਉਨ੍ਹੀਂ ਦਿਨੀਂ ਕਸ਼ਮੀਰ ਦੀ ਮੁਸਲਮਾਨ ਅਤੇ ਹਿੰਦੂ ਪਰਜਾ ਵਿੱਚ ਇਹ ਕਹਾਵਤ ਪ੍ਰਚਲਤ ਸੀ - ‘ਦਿਵਾ ਯੀ ਯੀਸਿੱਖ ਰਾਜ ਤਰਿਤ ਕਿਆਹਾਂਭਾਵ ਇਹ ਕਿ ਹੇ ਰੱਬਾ! ਸਿੱਖ ਰਾਜ ਛੇਤੀਂ ਤੋਂ ਛੇਤੀਂ ਇੱਥੇ ਪਹੁੰਚਾ ਦੇਹਉਕਤ ਕਹਾਵਤ ਦਾ ਜ਼ਿਕਰ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਰਚਿਤ ਜੀਵਨ ਇਤਿਹਾਸ ਹਰੀ ਸਿੰਘ ਨਲੂਆਵਿੱਚ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਦੇਵਿੰਦਰ ਸਤਿਆਰਥੀ ਜੀ ਦੇ ਹਵਾਲੇ ਨਾਲ ਕੀਤਾ ਗਿਆ ਹੈ

ਕਸ਼ਮੀਰ ਫਤਹਿ ਤੋਂ ਬਾਅਦ ਸ. ਹਰੀ ਸਿੰਘ ਨਲੂਆ ਦੋ ਸਾਲ ਕਸ਼ਮੀਰ ਦੇ ਗਵਰਨਰ ਰਹੇਉਨ੍ਹਾਂ ਦੀ ਗਵਰਨਰੀ ਦੇ ਸਮੇਂ ਨੂੰ ਕਸ਼ਮੀਰੀ ਇਤਿਹਾਸਕਾਰਾਂ ਵਲੋਂ ਕਸ਼ਮੀਰ ਦੇ ਸੁਨਹਿਰੀ ਕਾਲ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈਪੂਰੇ ਵੇਰਵੇ ਲਈ ਮੌਲਾਨਾ ਮੁਹੰਮਦ ਦੀਨ, ਸੱਯਦ ਮੁਹੰਮਦ ਲਤੀਫ, ਮੁਨਸ਼ੀ ਸੋਹਣ ਲਾਲ, ਦੀਵਾਨ ਅਮਰਨਾਥ, ਹਰ ਗੋਪਾਲ ਆਦਿ ਇਤਿਹਾਸਕਾਰਾਂ ਦੀਆਂ ਲਿਖਤਾਂ ਵੇਖੀਆਂ ਜਾ ਸਕਦੀਆਂ ਹਨ. ਹਰੀ ਸਿੰਘ ਨਲੂਏ ਨੇ ਕਸ਼ਮੀਰ ਦੀ ਹਕੂਮਤ ਸੰਭਾਲਣ ਤੋਂ ਬਾਅਦ ਜਿਹੜਾ ਪਹਿਲਾ ਕੰਮ ਕੀਤਾ, ਉਹ ਸੀ ਮਾਲੀਆ ਘਟਾਉਣਾਹਾਕਮਾਂ ਦੇ ਜ਼ੁਲਮਾਂ ਅਤੇ ਕੁਦਰਤੀ ਆਫਤਾਂ ਦੀ ਭੰਨੀ ਕਸ਼ਮੀਰੀ ਜਨਤਾ ਨੂੰ ਇਸ ਫੈਸਲੇ ਨਾਲ ਵੱਡੀ ਰਾਹਤ ਮਹਿਸੂਸ ਹੋਈਦੂਸਰਾ ਕੰਮ ਜਿਹੜਾ ਉਨ੍ਹਾਂ ਕੀਤਾ ਉਹ ਸੀ ਵਗਾਰ ਪ੍ਰਥਾ ਉੱਤੇ ਪਾਬੰਦੀਸਿੱਖ ਰਾਜ ਤੋਂ ਪਹਿਲਾਂ ਸਰਕਾਰੀ ਅਹਿਲਕਾਰ ਗਰੀਬ ਲੋਕਾਂ ਨੂੰ ਫੜ੍ਹ ਕੇ ਉਨ੍ਹਾਂ ਤੋਂ ਕਈ ਕਈ ਮਹੀਨੇ ਵਗਾਰ ਵਿੱਚ ਕੰਮ ਲੈਂਦੇ ਸਨ. ਹਰੀ ਸਿੰਘ ਨੇ ਇਸ ਗੈਰ-ਕਾਨੂੰਨੀ ਪ੍ਰਥਾ ਨੂੰ ਬੰਦ ਕਰਕੇ ਸਰਕਾਰੀ ਮੁਲਾਜ਼ਮਾਂ ਨੂੰ ਹੁਕਮ ਕੀਤਾ ਕਿ ਅੱਗੇ ਤੋਂ ਕਿਸੇ ਨੂੰ ਵੀ ਵਗਾਰ ਵਿੱਚ ਨਾ ਫੜਿਆ ਜਾਵੇਇਸ ਤਰ੍ਹਾਂ ਦੇ ਅਨੇਕਾਂ ਵੇਰਵੇ ਦਿੱਤੇ ਜਾ ਸਕਦੇ ਹਨ ਪਰ ਇਸ ਲੇਖ ਦਾ ਅਸਲੀ ਵਿਸ਼ਾ ਕੁਝ ਹੋਰ ਹੈ

ਸਵਾਲ ਇਹ ਹੈ ਕਿ ਯਾਦਵਿੰਦਰ ਕਰਫਿਊ ਆਪਣੀ ਸੁਹਿਰਦਤਾ ਦੇ ਬਾਵਜੂਦ ਵੀ ਇਸ ਤਰ੍ਹਾਂ ਦੀ ਬੇਬੁਨਿਆਦ ਟਿੱਪਣੀ ਕਿਵੇਂ ਕਰ ਗਏਇਸ ਦਾ ਜਵਾਬ ਇਹ ਹੈ ਕਿ ਪੰਜਾਬ ਦੇ ਬੌਧਿਕ ਵਰਗ ਦਾ ਇੱਕ ਵੱਡਾ ਹਿੱਸਾ, ਯਾਦਵਿੰਦਰ ਕਰਫਿਊ ਵੀ ਜਿਸਦਾ ਇੱਕ ਹਿੱਸਾ ਹਨ, ਨੇ ਪੰਜਾਬੀ ਕਾਮਰੇਡਾਂ ਵਲੋਂ ਉਸਾਰੇ ਇਸ ਅਧਾਰਹੀਣ ਤਰਕ ਕਿ ਧਰਮ ਨਾਲ ਸਬੰਧਿਤ ਕਿਸੇ ਵੀ ਧਿਰ ਨੂੰ ਰਾਜਨੀਤਕ ਸੱਤਾ ਉੱਤੇ ਕਾਬਜ਼ ਹੋਣ ਦਾ ਕੋਈ ਹੱਕ ਨਹੀਂ ਅਤੇ ਆਦਰਸ਼ ਰਾਜ-ਪ੍ਰਣਾਲੀ ਕੇਵਲ ਤੇ ਕੇਵਲ ਸੈਕੂਲਰ ਖੱਬੇ-ਪੱਖੀ ਹੀ ਮੁਹੱਈਆ ਕਰਵਾ ਸਕਦੇ ਹਨ, ਨੂੰ ਬਿਨਾ ਕਿਸੇ ਅਲੋਚਨਾਤਮਕ ਪੜਚੋਲ ਦੇ ਸਵੀਕਾਰਿਆ ਹੋਇਆ ਹੈਇਸੇ ਲਈ ਜਦੋਂ ਵੀ ਕੋਈ ਸਿੱਖ ਵਿਰੋਧੀ ਟਿੱਪਣੀ ਕਰਨੀ ਹੁੰਦੀ ਹੈ ਤਾਂ ਉਹ ਤੱਥਾਂ ਦੀ ਪੜਚੋਲ ਕਰਨ ਦੀ ਤਕਲੀਫ ਕਰਨ ਦੀ ਵੀ ਜ਼ਰੂਰਤ ਨਹੀਂ ਸਮਝਦੇਇਸ ਵਰਗ ਨੇ ਇਹ ਮੰਨਿਆ ਹੋਇਆ ਹੈ ਕਿ ਧਰਮ ਦੀ ਅਲੋਚਨਾ ਕਰਨਾ ਤਾਂ ਸਾਡਾ ਬੁਨਿਆਦੀ ਹੱਕ ਭਾਵੇਂ ਅਜਿਹੀ ਅਲੋਚਨਾ ਦਾ ਕੋਈ ਆਧਾਰ ਹੋਵੇ ਜਾਂ ਨਾਇਸ ਵਰਗ ਨੇ ਕਦੇ ਯੂਰਪੀਅਨ ਈਸਾਈਅਤ, ਸ਼ਰੱਈ ਇਸਲਾਮ ਅਤੇ ਬ੍ਰਾਹਮਣੀ ਹਿੰਦੂਵਾਦ ਨਾਲੋਂ ਸਿੱਖੀ ਦੇ ਨਿਵੇਕਲੇਪਣ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀਇਹ ਬੜੇ ਹੀ ਅਰਾਮ ਨਾਲ ਸਿੱਖੀ ਨੂੰ ਵੀ ਬਾਕੀ ਧਰਮਾਂ ਦੇ ਕਰੂਪ ਹੋਏ ਰੂਪਾਂ ਦੇ ਬਰਾਬਰ ਰੱਖ ਕੇ ਦੇਖਣ ਲੱਗ ਜਾਂਦੇ ਹਨ

ਯਾਦਵਿੰਦਰ ਨੇ ਭਾਵੇਂ ਆਪਣੇ ਲੇਖ ਵਿੱਚ ਸਿੱਖਾਂ ਵਲੋਂ ਪੰਜਾਬੀ ਮੰਗਾਂ ਲਈ ਚਲਾਈ ਗਈ ਲਹਿਰ ਪ੍ਰਤੀ ਸੰਤੁਲਿਤ ਨਜ਼ਰੀਆ ਨਾ ਰੱਖਣ ਕਰਕੇ ਕਾਮਰੇਡਾਂ ਦੀ ਅਲੋਚਨਾ ਵੀ ਕੀਤੀ ਹੈ, ਪਰ ਉਸਦੀ ਹਮਦਰਦੀ ਦੇ ਸਾਹ ਪੰਜਾਬੀ ਕੌਮੀਅਤ ਦੇ ਹਿੱਤਾਂ ਤੱਕ ਪਹੁੰਚਦੇ ਪਹੁੰਚਦੇ ਹੀ ਸੁੱਕ ਜਾਂਦੇ ਹਨਪੰਜਾਬ ਦੇ ਹੱਕਾਂ ਲਈ ਮਰ-ਮਿਟਣ ਵਾਲੇ ਸਿੱਖਾਂ ਲਈ ਉਸ ਕੋਲ ਅਜੇ ਵੀ ਹਮਦਰਦੀ ਦੇ ਦੋ ਸ਼ਬਦ ਵੀ ਨਹੀਂ ਹਨਜਿਸ ਬੌਧਿਕ ਵਰਗ ਦੀ ਤਰਜਮਾਨੀ ਯਾਦਵਿੰਦਰ ਕਰਦਾ ਹੈ ਉਸਨੇ ਅਜੇ ਤੱਕ ਇਹ ਵੀ ਨਹੀਂ ਸਮਝਿਆ ਕਿ ਐਥਨਿਕ ਆਧਾਰਾਂ ਉੱਤੇ ਉਸਾਰਿਆ ਗਿਆ ਰਾਸ਼ਟਰਵਾਦ ਧਾਰਮਿਕ ਕੱਟੜਵਾਦ ਤੋਂ ਵੀ ਵਧੇਰੇ ਖਤਰਨਾਕ ਹੋ ਸਕਦਾ ਹੈਹਿਟਲਰ ਦੀ ਮਿਸਾਲ ਸਾਡੇ ਸਾਹਮਣੇ ਹੈਹਿਟਲਰ ਜਰਮਨ ਰਾਸ਼ਟਰਵਾਦੀ ਨਸਲਵਾਦ ਦੀ ਤਰਜਮਾਨੀ ਕਰਦਾ ਸੀ ਨਾ ਕਿ ਈਸਾਈਅਤ ਦੀਏਸੇ ਕਰਕੇ ਉਸਨੇ ਯਹੂਦੀਆਂ ਦੇ ਨਾਲ ਨਾਲ ਟੱਪਰੀਵਾਸ ਕਬੀਲੇ ਦੇ ਰੋਮਾ ਲੋਕਾਂ ਦਾ ਵੀ ਨਸਲਘਾਤ ਕੀਤਾਰਾਸ਼ਟਰਵਾਦੀ ਨਸਲਵਾਦ ਦੀ ਸਮੱਸਿਆ ਇਹ ਹੈ ਕਿ ਇਸ ਵਿੱਚੋਂ ਤਾਂ ਸਮੁੱਚੀ ਮਨੁੱਖਤਾ ਨੂੰ ਕਲਾਵੇ ਵਿੱਚ ਲੈਣ ਵਾਲਾ ਕੋਈ ਵੀ ਆਦਰਸ਼ ਪੈਦਾ ਹੋਣਾ ਉੱਕਾ ਹੀ ਅਸੰਭਵ ਹੈ ਕਿਉਂਕਿ ਰਾਸ਼ਟਰਵਾਦੀ ਨਸਲਵਾਦ ਆਪਣੇ ਬਾਰੇ ਦੂਜੀਆਂ ਕੌਮਾਂ ਨਾਲੋਂ ਸ੍ਰੇਸ਼ਟ ਹੋਣ ਦਾ ਭਰਮ ਪਾਲੀ ਬੈਠਾ ਹੁੰਦਾ ਹੈਪੰਜਾਬੀ ਕੌਮਵਾਦ ਦੇ ਨਵੇਂ ਪੈਦਾ ਹੋ ਰਹੇ ਹਮਾਇਤੀਆਂ ਨੂੰ ਵੀ ਇਸ ਗੱਲ ਪ੍ਰਤੀ ਚੇਤੰਨ ਹੋਣ ਦੀ ਜ਼ਰੂਰਤ ਹੈ ਕਿ ਪੰਜਾਬੀ ਕੌਮੀਅਤ ਦੇ ਨਾਅਰੇ ਹੇਠ ਤੁਸੀਂ ਪੰਜਾਬ ਦੇ ਪੱਛਮੀਕ੍ਰਿਤ ਸੈਕੂਲਰ ਵਰਗ ਨੂੰ ਤਾਂ ਇਕੱਠਾ ਕਰ ਲਵੋਗੇ ਪਰ ਬਾਕੀ ਦੀ ਸਾਰੀ ਗੈਰ-ਪੰਜਾਬੀ ਮਨੁੱਖਤਾ ਕਿੱਥੇ ਜਾਵੇਗੀਇਸ ਦੇ ਉਲਟ ਸਿੱਖੀ ਕੋਲ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋਦਾ ਫਲਸਫਾ ਹੈ, ਜਿਸ ਲਈ ਗੈਰ-ਸਿੱਖ ਵੀ ਗੈਰ ਨਹੀਂ, ਆਪਣਾ ਹੀ ਹੈ ਕਿਉਂਕਿ ਉਹ ਵੀ ਉਸੇ ਅਕਾਲਪੁਰਖ ਦੀ ਉਪਜ ਹੈ, ਜਿਸ ਨੇ ਸਾਨੂੰ ਉਪਾਇਆ ਹੈ

ਅਗਲਾ ਸਵਾਲ ਇਹ ਹੈ ਕਿ ਪੰਜਾਬ ਦੇ ਕਾਮਰੇਡਾਂ ਨੇ ਪੰਜਾਬ ਦੀ ਸਿੱਖ ਵਿਰਾਸਤ ਨੂੰ ਪਹਿਚਾਨਣ ਤੋਂ ਕਿਉਂ ਇਨਕਾਰ ਕੀਤਾ? ਕਿਉਂ ਸਿੱਖ ਸੰਘਰਸ਼ ਦੇ ਵਿਰੁੱਧ ਪੈਂਤੜਾ ਲੈ ਕੇ ਪੁਲਿਸ ਮੁਖਬਰੀ ਅਤੇ ਗੱਦਾਰੀ ਜਿਹੇ ਕਮੀਨੇ ਕੰਮ ਕੀਤੇ ਅਤੇ ਦਿੱਲੀ ਦਰਬਾਰ ਦੇ ਹੱਥਠੋਕੇ ਬਣ ਕੇ ਸਿੱਖ ਜੁਝਾਰੂਆਂ ਦੇ ਖੂਨ ਨਾਲ ਆਪਣੇ ਹੱਥ ਰੰਗੇ? ਕਾਰਨ ਜਾਨਣ ਲਈ ਸਾਨੂੰ ਥੋੜ੍ਹਾ ਵਿਸਥਾਰ ਵਿੱਚ ਜਾਣਾ ਪਵੇਗਾ

ਸਿੱਖ ਜੀਵਨ-ਜਾਂਚ ਵਿਅਕਤੀ ਨੂੰ ਆਪਣੇ ਖੁਦਗਰਜ਼ ਸੁਭਾਅ ਤੋਂ ਉਪਰ ਉਠ ਕੇ ਸਮੂਹਿਕ ਕਲਿਆਣ ਲਈ ਜੀਵਨ ਜਿਊਣ ਦੀ ਪ੍ਰੇਰਨਾ ਦਿੰਦੀ ਹੈਇਹ ਪ੍ਰੇਰਨਾ ਸੇਵਾ ਦੇ ਸੰਕਲਪ ਰਾਹੀਂ ਠੋਸ ਰੂਪ ਧਾਰਨ ਕਰਦੀ ਹੈਦੂਜੇ ਪਾਸੇ ਬਰਤਾਨਵੀ ਬਸਤੀਵਾਦੀਆਂ ਵਲੋਂ ਲਿਆਂਦੀ ਗਈ ਆਧੁਨਿਕ ਸੈਕੂਲਰ ਜੀਵਨਜਾਂਚ, ਵਿਅਕਤੀ ਵਿਸ਼ੇਸ਼ ਦੀਆਂ ਇਛਾਵਾਂ ਦੀ ਪੂਰਤੀ ਨੂੰ ਹੀ ਉਸ ਦੇ ਜੀਵਨ ਦਾ ਅੰਤਿਮ ਉਦੇਸ਼ ਮੰਨਦੀ ਹੈਅੱਜਕੱਲ੍ਹ ਦਾ ਅਤੀ-ਪੂੰਜੀਵਾਦ (ਹਾਈਪਰ ਕੈਪੀਟਿਲਿਜ਼ਮ) ਇਸ ਜੀਵਨਜਾਂਚ ਦੀ ਤਰਜਮਾਨੀ ਕਰਦਾ ਹੈ ਜਿਸ ਲਈ ਇੰਦਰੀਆਂ ਦਾ ਸੁੱਖ ਹੀ ਜੀਵਨ ਦਾ ਅੰਤਿਮ ਉਦੇਸ਼ ਹੈਅਤੀ-ਪੂੰਜੀਵਾਦ ਦੇ ਉੱਤਰ-ਮਾਰਕਸਵਾਦੀ ਆਲੋਚਕ ਬਰਨਾਰਡ ਸਟੀਗਲਰ ਨੇ ਦੱਸਿਆ ਹੈ ਕਿ ਵੀਹਵੀਂ ਸਦੀ ਦੌਰਾਨ ਪੂੰਜੀਵਾਦ ਨੇ ਉਪਭੋਗੀ ਮਾਨਸਿਕਤਾ ਤਿਆਰ ਕਰਨ ਲਈ ਮਨੋਵਿਗਿਆਨਕ ਤਕਨੀਕਾਂ ਈਜ਼ਾਦ ਕੀਤੀਆਂਅਜੋਕੀ ਮਨਪ੍ਰਚਾਵਾ ਸਨਅਤ (ਐਂਟਰਟੇਨਮੈਂਟ ਇੰਡਸਟਰੀ) ਇਨ੍ਹਾਂ ਤਕਨੀਕਾਂ ਨੂੰ ਅਮਲੀ ਰੂਪ ਦੇਣ ਦਾ ਇੱਕ ਜ਼ਰੀਆ ਬਣੀਇਸ ਅਤੀ-ਪੂੰਜੀਵਾਦ ਦੇ ਉਭਾਰ ਤੋਂ ਪਹਿਲਾਂ ਬਸਤੀਵਾਦ ਜਿੱਥੇ-ਜਿੱਥੇ ਵੀ ਗਿਆ, ਇਸਨੇ ਸਮਾਜਿਕ-ਆਰਥਿਕ ਤਾਣੇ-ਬਾਣੇ ਵਿੱਚ ਵੱਡੀਆਂ ਤਬਦੀਲੀਆਂ ਕਰਕੇ ਲੋਕਾਂ ਦੀ ਮਾਨਸਿਕਤਾ ਤਬਦੀਲ ਕਰਕੇ ਉਨ੍ਹਾਂ ਨੂੰ ਉਪਭੋਗੀ ਬਣਾਉਣ ਦਾ ਰਾਹ ਪੱਧਰਾ ਕੀਤਾਪੰਜਾਬ ਵਿੱਚ ਇਸ ਤਰ੍ਹਾਂ ਦੇ ਸੱਭਿਆਚਾਰਕ ਪੂੰਜੀਵਾਦ ਦਾ ਹਮਲਾ ਅੱਜਕੱਲ੍ਹ ਪੂਰੇ ਜ਼ੋਰਾਂ ਉੱਤੇ ਚੱਲ ਰਿਹਾ ਹੈ ਪਰ ਇਸ ਦੀ ਜ਼ਮੀਨ ਬਰਤਾਨਵੀ ਬਸਤੀਵਾਦ ਵੇਲੇ ਤੋਂ ਹੀ ਬਣਨੀ ਸ਼ੁਰੂ ਹੋ ਗਈ ਸੀ

ਪੰਜਾਬ ਦੇ ਕਾਮਰੇਡ ਇਸ ਸਾਰੇ ਵਰਤਾਰੇ ਦੌਰਾਨ ਇੱਕ ਭਾਰੀ ਦਵੰਧ ਦੇ ਸ਼ਿਕਾਰ ਹੋਏ ਹਨਬਸਤੀਵਾਦੀ ਮੁਹਾਵਰੇ ਦੇ ਜ਼ੋਰ ਅਧੀਨ ਅਤੇ ਕਲਾਸਕੀ ਮਾਰਕਸਵਾਦੀ ਧਾਰਨਾਵਾਂ ਅਧੀਨ ਉਨ੍ਹਾਂ ਧਾਰਮਿਕ (ਸਿੱਖ) ਜੀਵਨ-ਜਾਂਚ ਨੂੰ ਤਿਲਾਂਜਲੀ ਦੇ ਦਿੱਤੀਬਰਤਾਨਵੀ ਹਾਕਮਾਂ ਨੂੰ ਸੈਕੂਲਰਇਜ਼ਮ ਰਾਸ ਆਉਂਦਾ ਸੀ ਕਿਉਂਕਿ ਉਨ੍ਹਾਂ ਨੂੰ ਵੱਡਾ ਖਤਰਾ ਸਿੱਖੀ ਦੇ ਉਭਾਰ ਤੋਂ ਸੀ ਅਤੇ ਨਾਲ ਹੀ ਸੈਕੂਲਰ ਵਰਗ ਤੋਂ ਬਗਾਵਤ ਦਾ ਖਤਰਾ ਘੱਟ ਸੀਇਸ ਗੱਲ ਦੀ ਪੁਸ਼ਟੀ ਪੰਜਾਬ ਪੁਲਿਸ ਦੇ ਸੀ. ਆਈ. ਡੀ. ਵਿਭਾਗ ਦੇ ਇੰਸਪੈਕਟਰ ਡੇਵਿਡ ਪੈਟਰੀ ਦੀ ਇੱਕ ਖੁਫੀਆ ਰਿਪੋਰਟ ਤੋਂ ਹੋ ਜਾਂਦੀ ਹੈ ਜੋ 1911 ਵਿੱਚ ਸਰਕਾਰ ਨੂੰ ਸੌਂਪੀ ਗਈ ਸੀਪੱਛਮੀ ਕਿਸਮ ਦੀ ਵਿਅਕਤੀਵਾਦੀ ਜੀਵਨ-ਪ੍ਰਣਾਲੀ ਕਾਮਰੇਡਾਂ ਨੂੰ ਇਸ ਲਈ ਵੀ ਰਾਸ ਆਉਂਦੀ ਸੀ ਕਿ ਇਸ ਨਾਲ ਉਨ੍ਹਾਂ ਨੂੰ ਕਈ ਨੈਤਿਕ ਖੁੱਲ੍ਹਾਂ ਜਿਵੇਂ ਸ਼ਰਾਬ, ਸਿਗਰੇਟ ਆਦਿ ਦਾ ਸੇਵਨ ਅਤੇ ਇੱਕ ਤੋਂ ਵੱਧ ਔਰਤਾਂ ਨਾਲ ਸਬੰਧ ਬਣਾਉਣੇ ਆਦਿ ਮਿਲ ਜਾਂਦੀਆਂ ਸਨਸਿੱਖ ਜੀਵਨ-ਜਾਂਚ ਅਤੇ ਪੰਜਾਬ ਦੀਆਂ ਰਵਾਇਤੀ ਕਦਰਾਂ-ਕੀਮਤਾਂ ਨੂੰ ਮੰਨਣ ਵਾਲਾ ਸ਼ਖਸ ਅਜਿਹੀਆਂ ਖੁੱਲ੍ਹਾਂ ਮਾਨਣ ਬਾਰੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾਪੰਜਾਬ ਦੀਆਂ ਖੱਬੇ ਪੱਖੀ ਧਿਰਾਂ ਦੇ ਵੱਡੇ ਥੰਮ ਇਨ੍ਹਾਂ ਐਬਾਂ ਦੇ ਸ਼ਿਕਾਰ ਸਨਸਿੱਤਮ ਇਹ ਹੈ ਕਿ ਜਿਸ ਪੂੰਜੀਵਾਦ ਖਿਲਾਫ ਕਾਮਰੇਡਾਂ ਨੇ ਝੰਡੇ ਚੁੱਕੇ ਹੋਏ ਹਨ, ਉਸੇ ਹੀ ਪੂੰਜੀਵਾਦ ਦਾ ਖੁਦ ਅੰਦਰੋਂ ਸ਼ਿਕਾਰ ਹੋ ਕੇ ਖੋਖਲੇ ਹੋਏ ਪਏ ਹਨਸੱਭਿਆਚਾਰਕ ਜੜ੍ਹਾਂ ਤੋਂ ਬਗੈਰ ਕੋਈ ਵੀ ਰਾਜਨੀਤਕ ਵਿਦਰੋਹ ਲੰਮੇ ਸਮੇਂ ਤੱਕ ਸਲਾਮਤ ਨਹੀਂ ਰਹਿ ਸਕਦਾ, ਸਫਲ ਹੋਣਾ ਤਾਂ ਦੂਰ ਦੀ ਗੱਲ ਹੈਫਲਸਤੀਨ ਵਿੱਚ ਪੀ. ਐਫ. ਐਲ. ਪੀ. (ਪਾਪੂਲਰ ਫਰੰਟ ਫਾਰ ਲਿਬਰੇਸ਼ਨ ਆਫ ਪੇਲਸਤਾਈਨ) ਵਰਗੇ ਖੱਬੇ-ਪੱਖੀ ਗਰੁੱਪ ਅੱਜ ਕਿਤੇ ਦਿਸਦੇ ਵੀ ਨਹੀਂ ਜਦੋਂ ਕਿ ਇਸਲਾਮ ਨੂੰ ਪ੍ਰੇਰਨਾਸ੍ਰੋਤ ਬਣਾਉਣ ਵਾਲੇ ਗਰੁੱਪ ਅੱਜ ਉੱਥੋਂ ਦੇ ਲੋਕਾਂ ਦੀ ਨੁਮਾਇੰਦਗੀ ਕਰ ਰਹੇ ਹਨਇਹੀ ਹਾਲ ਜੰਮੂ-ਕਸ਼ਮੀਰ ਵਿੱਚ ਜੇ. ਕੇ. ਐਲ. ਐਫ. ਦਾ ਹੈਸਮਝਣ ਵਾਲੀ ਗੱਲ ਇਹ ਹੈ ਕਿ ਜਿਸ ਧਰਤੀ ਉੱਤੇ ਕਿਸੇ ਰਾਜਨੀਤਕ ਲਹਿਰ ਨੇ ਚੱਲਣਾ ਹੁੰਦਾ ਹੈ, ਉਸ ਲਈ ਉੱਥੋਂ ਦੀ ਸੱਭਿਆਚਾਰਕ ਤੇ ਧਾਰਮਿਕ ਵਿਰਾਸਤ ਨੂੰ ਆਪਣੇ ਨਾਲ ਜੋੜਨਾ ਬਹੁਤ ਜ਼ਰੂਰੀ ਹੁੰਦਾ ਹੈ ਨਹੀਂ ਤਾਂ ਹਾਲ ਪੰਜਾਬ ਦੇ ਖੱਬੇ-ਪੱਖੀਆਂ ਵਾਲਾ ਹੀ ਹੁੰਦਾ ਹੈਮਾਓਵਾਦੀਆਂ ਦੀ ਸਫਲਤਾ ਪਿੱਛੇ ਵੀ ਇੱਕ ਕਾਰਣ ਇਹ ਹੈ ਕਿ ਉਨ੍ਹਾਂ ਨੇ ਕਬਾਇਲੀ ਰਵਾਇਤਾਂ ਪ੍ਰਤੀ ਸਹਿਣਸ਼ੀਲਤਾ ਵਾਲੀ ਨੀਤੀ ਅਪਣਾਈ ਹੈਜੇਕਰ ਕਿਸੇ ਨੇ ਮਾਰਕਸਵਾਦੀ ਵਿਚਾਰਧਾਰਾ ਅਤੇ ਸਿੱਖ ਜੀਵਨ-ਜਾਂਚ ਦੇ ਸੰਤੁਲਨ ਨੂੰ ਆਪਣੇ ਜੀਵਨ ਵਿੱਚ ਅਮਲੀ ਰੂਪ ਵਿੱਚ ਅਪਣਾਇਆ ਹੈ ਤਾਂ ਉਹ ਸਨ ਗਦਰੀ ਯੋਧੇ ਅਤੇ ਬੱਬਰ ਅਕਾਲੀ, ਪਰ ਪੰਜਾਬ ਦੀ ਵੰਡ ਤੋਂ ਬਾਅਦ ਕਾਮਰੇਡਾਂ ਦੇ ਨਵੇਂ ਪੋਚਾਂ ਨੇ ਇਨ੍ਹਾਂ ਨੂੰ ਆਪਣਾ ਆਦਰਸ਼ ਮੰਨਣ ਦੀ ਥਾਂ ਸਿੱਖ ਜੀਵਨ-ਜਾਂਚ ਤੋਂ ਇਨਕਾਰੀ ਨਵੇਂ ਨਾਇਕ ਉਭਾਰਨੇ ਸ਼ੁਰੂ ਕਰ ਦਿੱਤੇਨਿਘਾਰ ਦਾ ਇਹ ਸਿਲਸਿਲਾ ਅਜਿਹਾ ਤੁਰਿਆ ਕਿ ਸਿੱਖ ਸੰਘਰਸ਼ ਦੀ ਚੜ੍ਹਤ ਦੌਰਾਨ ਦਿੱਲੀ ਦਰਬਾਰ ਨਾਲ ਗੈਰ-ਸਿਧਾਂਤਕ ਗੱਠਜੋੜ ਤੱਕ ਜਾ ਪਹੁੰਚਿਆ

ਯਾਦਵਿੰਦਰ ਵਰਗੇ ਨੌਜਵਾਨ ਚਿੰਤਕਾਂ ਦੀ ਸੁਹਿਰਦਤਾ ਉੱਤੇ ਮੈਨੂੰ ਕੋਈ ਸ਼ੱਕ ਨਹੀਂ ਪਰ ਇਨ੍ਹਾਂ ਨੂੰ ਪੰਜਾਬੀ ਕਾਮਰੇਡਾਂ ਤੋਂ ਮਿਲੀ ਜੰਗਾਲੀ ਹੋਈ ਬੌਧਿਕ ਵਿਰਾਸਤ ਨੂੰ ਆਪਣੇ ਗਲੋਂ ਲਾਹ ਕੇ ਨਵੀਂ ਦ੍ਰਿਸ਼ਟੀ ਨਾਲ ਇਤਿਹਾਸ ਦਾ ਪੁਨਰ-ਅਧਿਐਨ ਆਰੰਭਣ ਦੀ ਜ਼ਰੂਰਤ ਹੈਸੁਹਿਰਦਤਾ ਨੂੰ ਚੇਤੰਨਤਾ ਦੀ ਪੁੱਠ ਚਾੜ੍ਹਨੀ ਹੀ ਅੱਜ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ

ਪ੍ਰਭਸ਼ਰਨਦੀਪ ਸਿੰਘ