ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਾਡੀ ਸਿੱਖਾਂ ਦੀ ਮਾਨਸਿਕ ਦੁਬਿਧਾ


ਸਾਨੂੰ ਸਿੱਖਾਂ ਨੂੰ ਸਿੱਖੀ ਦੀ ਬੇਹੱਦ ਘੱਟ ਸਮਝ ਹੈਸੂਚਨਾ ਪੱਖੋਂ ਵੀ ਤੇ ਸਾਧਨਾ ਪੱਖੋਂ ਵੀਆਮ ਸਧਾਰਨ ਹਾਲਤ ਵਿਚ ਅਸੀਂ ਸਿੱਖ ਧਰਮ ਨਾਲ ਸੰਬਧਿਤ ਕਿਸੇ ਵੀ ਸੂਚਨਾ ਨੂੰ ਆਪਣੇ ਕੋਲ ਰਖਣ ਦੀ ਕੋਸ਼ਿਸ਼ ਨਹੀਂ ਕਰਦੇਤਾਂ ਫ਼ਿਰ ਅਸੀਂ ਕਰਦੇ ਕੀ ਹਾਂ? ਵਿਹਲੀਆਂ ਤੇ ਵਜ਼ਨਹੀਣ ਗੱਲਾਂ ਨਾਲ ਸਮਾਂ ਬਰਬਾਦਗਿਆਨਵਾਨ ਹੋਣ ਲਈ ਗੁਰੂ ਦੀ ਸ਼ਰਨ ਜਾਣਾ ਲਾਜ਼ਮੀ ਸ਼ਰਤ ਹੈ ਤੇ ਇਸਦਾ ਹੋਰ ਕੋਈ ਬਦਲ ਨਹੀਂ

ਗੁਰੂ ਸਾਹਿਬ ਦੀ ਸ਼ਰਨ ਅਸੀਂ ਉਦੋਂ ਜਾਂਦੇ ਹਾਂ ਜਦੋਂ ਅਸੀਂ ਦੁਖੀ ਹੋਈਏ ਜਾਂ ਸਾਨੂੰ ਕੋਈ ਲੋੜ ਹੋਵੇਮਨ ਹੀ ਮਨ ਅਸੀਂ ਸੁਖਣਾ ਸੁੱਖ ਲੈਂਦੇ ਹਾਂ ਕਿ ਗੁਰੂ ਸਾਹਿਬ ਮੇਰਾ ਫ਼ਲਾਣਾ ਕੰਮ ਕਰ ਦਿਓ, ਮੈਂ ਅਖੰਡ ਪਾਠ ਕਰਵਾਉਣ ਤੋਂ ਬਾਅਦ ਲੰਗਰ ਲਾ ਦਿਆਂਗਾਇਹ ਇਕ ਕਿਸਮ ਦਾ ਸੌਦਾ ਹੈ ਜੋ ਅਗਿਆਨਤਾ ਵੱਸ ਅਸੀਂ ਗੁਰੂ ਸਾਹਿਬ ਨਾਲ ਕਰਦੇ ਹਾਂਜੇ ਕੰਮ ਹੋ ਗਿਆ ਤਾਂ ਅਖੰਡ ਪਾਠ ਰਖਵਾ ਦਿੱਤਾ ਤੇ ਆਪ ਜਾ ਕੇ ਘਰ ਸੌਂ ਗਏਲੰਗਰ ਲਾ ਕੇ ਸੁਆਦੀ ਪਕਵਾਨ ਸੰਗਤਾਂ ਨੂੰ ਖੁਆ ਦਿੱਤੇਤੇ ਜੇ ਕੰਮ ਨਹੀਂ ਹੋਇਆ ਤਾਂ ਕਹਿ ਦਿੱਤਾ ਕਿ ਅਸੀਂ ਕਿਹੜਾ ਰੱਬ ਦੇ ਮਾਂਹ ਮਾਰੇ ਸਨ ਜੋ ਸਾਡਾ ਕੰਮ ਨਹੀਂ ਹੋਇਆਇਨਾ ਕਹਿ ਕੇ ਰੱਬ ਨੂੰ ਲਾਹਮਾ ਵੀ ਦੇ ਦਿੱਤਾਸੋਚ ਪੱਖੋਂ ਕਿੰਨੇ ਗ਼ਰੀਬ ਹਾਂ ਅਸੀਂ

ਕਦੇ ਅਸੀਂ ਉਸਨੂੰ ਅੰਤਰਜਾਮੀ ਤੇ ਸਰਬਸ਼ਕਤੀਮਾਨ ਸਮਝ ਕੇ ਉਸ ਅੱਗੇ ਮੰਗਾਂ ਰਖਦੇ ਹਾਂ ਤੇ ਕਦੇ ਨਾਸਤਿਕ ਹੋ ਕੇ ਉਸਨੂੰ ਲਾਹਮੇ ਦਿੰਦੇ ਹਾਂਹੈ ਕੋਈ ਸਾਡਾ ਦੀਨ ਈਮਾਨ? ਇਹ ਹਾਲਤ ਉਦੋਂ ਵਾਪਰਦੀ ਹੈ ਜਦੋਂ ਬੌਧਿਕ ਤੌਰ ਤੇ ਅਸੀਂ ਬੌਣਿਆਂ ਵਾਂਗ ਵਿਚਰਦੇ ਹਾਂਇਹ ਸਾਡੀ ਮਾਨਸਿਕ ਦੁਬਿਧਾ ਦੀ ਵਡੀ ਨਿਸ਼ਾਨੀ ਹੈਸਾਡੀ ਅਸਾਵੀਂ ਸੋਚ ਸਾਨੂੰ ਕਈ ਘੁੰਮਣਘੇਰੀਆਂ ਵਿਚ ਪਾਂਦੀ ਹੈਘਟ ਘਟ ਦੀ ਜਾਨਣ ਹਾਰ ਸੁਆਮੀ ਨਾਲ ਸੌਦੇਬਾਜ਼ੀ ਤੋਂ ਅਸੀਂ ਬਾਜ਼ ਨਹੀਂ ਆਉਂਦੇਹਰ ਥਾਂ ਬਿਰਾਜਮਾਨ ਨਾਲ ਵੀ ਚਲਾਕੀਆਂ ਕਰ ਕੇ ਪਾਪਾਂ ਦੇ ਭਾਗੀ ਬਣਦੇ ਹਾਂਝੂਠ ਬੋਲਣ ਲੱਗਿਆਂ ਇਕ ਪਲ ਨਹੀਂ ਲਾਉਂਦੇ ਤੇ ਦੁੱਖ ਭੋਗਦੇ ਹਾਂਆਪਣੀ ਨਿਰਾਸ਼ਾ ਵਧਾਉਂਦੇ ਹਾਂਉਸਦੀ ਸ਼ਰਨ ਵਿਚ ਜਾਣ ਦਾ ਪਾਖੰਡ ਕਰਦੇ ਹਾਂ ਪਰ ਖਾਲੀ ਝੋਲੀ ਲੈ ਕੇ ਵਾਪਸ ਪਰਤ ਆਉਂਦੇ ਹਾਂਬੜੀ ਹੀ ਤਰਸਯੋਗ ਹਾਲਤ ਵਿਚ ਆਪਣ ਜੀਵਨ ਜੀਊ ਰਹੇ ਹਾਂ ਅਸੀਂ

ਕਾਰਨ ਹੈ ਸਾਡੀ ਆਪਣੀ ਸਹੇੜੀ ਹੋਈ ਦੁਬਿਧਾ ਤੇ ਇਸਤੋਂ ਛੁਟਕਾਰਾ ਨਾ ਪਾਉਣ ਦੀ ਸਾਡੀ ਝੂਠੀ ਜ਼ਿਦਆਰਥਿਕ ਪੱਖੋਂ ਠੀਕ ਠਾਕ ਹੋਣ ਦੇ ਬਾਵਜੂਦ ਵੀ ਜੇ ਅਸੀਂ ਦੁਖੀ ਹਾਂ ਤਾਂ ਇਹ ਦੁੱਖ ਸਾਡੇ ਆਪਣੇ ਕਾਰਨ ਹਨ, ਸਾਡੀ ਦੁਬਿਧਾ ਕਰਕੇ ਹਨਸਾਡੀ ਉਲਝਣ ਭਰੀ ਸੋਚਣੀ ਸਾਨੂੰ ਜੇਬ ਭਰੀ ਹੋਣ ਦੇ ਬਾਵਜੂਦ ਵੀ ਕੰਗਾਲ ਦਰਸਾਉਂਦੀ ਹੈ

ਕੀ ਆਰਥਿਕ ਪੱਖੋਂ ਸੁਖਾਲਾ ਵਿਅਕਤੀ ਕੰਗਾਲ ਨਹੀਂ ਹੁੰਦਾ?

ਬਿਲਕੁਲ ਹੁੰਦਾ ਹੈਚੰਗੇ ਤੇ ਦੁਬਿਧਾ ਰਹਿਤ ਵਿਚਾਰਾਂ ਦੀ ਅਣਹੋਂਦ ਹੀ ਕੰਗਾਲੀ ਹੈਸਾਨੂੰ ਗੁਰੂ ਸਾਹਿਬ ਨੇ ਸੰਸਾਰ ਦੇ ਵਧੀਆ ਮਨੁੱਖ ਬਣਾਇਆ ਤੇ ਸੋਚ ਪੱਖੋਂ ਨਿਰਮਲਪਰ ਕੀ ਅਸੀਂ ਬਣ ਪਾਏ?

ਬਿਲਕੁਲ ਨਹੀਂਅਮਰੀਕਾ ਜਾਂ ਪਰਦੇਸ ਆ ਕੇ ਆਪਣੇ ਆਪ ਨੂੰ ਅਸਾਂ ਜ਼ਿਆਦਾ ਦੁਖੀ ਬਣਾ ਲਿਆ

ਜੀਓ ਮੈਟਰੋ, ਕਰਾਈਸਲਰ, ਮਰਕਰੀ, ਡਾਜ, ਟਯੋਟਾ, ਮਾਜ਼ਦਾ, ਕੀਆ, ਹਾਂਡਾ, ਨਿਸਾਨ, ਲਿੰਕਨ, ਹਮੱਰ, ਲਕਸੈਸ, ਮਰਸੈਡੀਜ਼, ਬੀ.ਐਮ.ਡਬਲਿਊ, ਫ਼ਰਾਰੀ, ਰੋਲਜ਼-ਰਾਇਸ ਵਿਚ ਝੂੰਟੇ ਲੈਂਦੇ ਵੀ ਅਸੀਂ ਉਖੱੜੇ ਉਖੱੜੇ ਰਹਿੰਦੇ ਹਾਂ, ਪਰੇਸ਼ਾਨ ਹੁੰਦੇ ਜਾਂਦੇ ਹਾਂ ਪਰ ਵਧੀਆਂ ਕਾਰਾਂ ਦੇ ਅਹਿਸਾਸ ਸਦਕਾ ਹੰਕਾਰ ਤੇ ਆਕੜ ਵਿਚ ਲਗਾਤਾਰ ਵਾਧਾ ਕਰਦੇ ਰਹਿੰਦੇ ਹਾਂ, ਜਿਸਤੋਂ ਦੁੱਖ ਉਪਜਦਾ ਹੈ ਤੇ ਨਿਰਾਸ਼ਾ ਵਧਦੀ ਜਾਂਦੀ ਹੈ, ਮਾਨਸਿਕ ਦਬਾਅ ਤੇ ਨੱਸਾਂ ਵਿਚ ਤਨਾਅ ਕਾਰਨ ਨੀਂਦਰ ਉਡ-ਪੁੱਡ ਜਾਂਦੀ ਹੈਪਲਸੇਟੇ ਮਾਰਦੇ ਹਾਂਪਰ ਸਮਝ ਨਹੀਂ ਆਉਂਦੀ ਕਿ ਇਸਦਾ ਕਾਰਨ ਕੀ ਹੈਇਸਦਾ ਕਾਰਨ ਬਿਲਕੁਲ ਸਪਸ਼ਟ ਹੈਤੇ ਉਹ ਹੈ ਸਾਡੀ ਦੁਬਿਧਾ

ਦੁਬਿਧਾ ਦੀਆਂ ਨਿਸਾਨੀਆਂ, ਲਛੱਣ ਤੇ ਅਸਰ ਸਾਡੀ ਗੁਫ਼ਤਗੂ ਵਿਚੋਂ ਅਸਾਨੀ ਨਾਲ ਪਤਾ ਲੱਗ ਜਾਂਦੇ ਹਨਕਿਸੇ ਵੀ ਮਸਲੇ ਤੇ ਗੱਲਬਾਤ ਚੱਲਦਿਆਂ, ਵੀਚਾਰ ਕਰਦਿਆਂ, ਸਲਾਹ ਮਸ਼ਵਰਾ ਕਰਦਿਆਂ ਸਾਡੀ ਗੱਲਬਾਤ, ਦੁਬਿਧਾ ਦਾ ਵਿਖਾਲਾ ਕਰ ਦੇਂਦੀ ਹੈ ਤੇ ਅਸੀਂ ਫ਼ੜੇ ਜਾਂਦੇ ਹਾਂਸਮਝਣ ਵਾਲੇ ਸਮਝ ਜਾਂਦੇ ਹਨ ਪਰ ਬਹੁਤ ਵਾਰ ਸਮਝਣ ਵਾਲੇ ਇਹ ਗੱਲ ਮੁੰਹ ਤੇ ਕਹਿੰਦੇ ਨਹੀਂ

ਸਾਡੀ ਦੁਬਿਧਾ ਸਾਡੇ ਅਗਿਆਨਤਾ ਭਰੇ ਮਨ ਵਿਚੋਂ ਪੈਦਾ ਹੁੰਦੀ ਹੈ ਕਿਉਂਕਿ ਬਹੁਤ ਸਾਰੇ ਮਸਲਿਆਂ ਤੇ ਸਾਡੀ ਸੂਚਨਾ ਅਧੂਰੀ ਹੁੰਦੀ ਹੈ ਤੇ ਜਾਂ ਹੁੰਦੀ ਹੀ ਨਹੀਂ

ਇਸੇ ਕਰਕੇ ਗਿਆਨ ਦੇ ਸਾਗਰ ਗੁਰੂ ਸਾਹਿਬ ਦੀ ਇਲਾਹੀ ਹੋਂਦ ਦੇ ਬਾਵਜੂਦ ਗੁਰਦੁਆਰਿਆਂ ਵਿੱਚੋਂ ਹਨੇਰਾ ਫ਼ੈਲਣਾ ਸ਼ੁਰੂ ਹੋ ਗਿਆ ਹੈਗੁਰੂ ਸਾਹਿਬ ਦੀ ਪਵਿੱਤਰ ਹੋਂਦ ਰੁਸ਼ਨਾਈ ਭਰਪੂਰ ਹੈ ਪਰ ਅਸੀਂ ਇਸਦੇ ਬਾਵਜੂਦ ਵੀ ਹਨੇਰੇ ਵਿਚ ਟੱਕਰਾਂ ਮਾਰ ਰਹੇ ਹੁੰਦੇ ਹਾਂਤੇ ਇਸਦਾ ਕਾਰਨ ਹੈ ਸਾਡੀ ਦੁਬਿਧਾ

ਕਿਉਂਕਿ ਇਕੋ ਵੇਲੇ ਅਸੀਂ ਇਲਾਹੀ ਹੋਂਦ ਦੇ ਅਹਿਸਾਸ ਅਤੇ ਇਲਾਹੀ ਹੋਂਦ ਤੋਂ ਇਨਕਾਰੀ ਹੋਣ ਦੀ ਦੁਬਿਧਾ ਦੇ ਸ਼ਿਕਾਰ ਹੁੰਦੇ ਹਾਂ

ਅਜੋਕੀ ਹਾਲਤ ਸਾਡੇ ਸਿੱਖ ਆਗੂਆਂ ਉਤੇ ਬੁਰੀ ਤਰਾਂ ਹਾਵੀ ਹੈ

ਆਮ ਸਿੱਖ ਦੀਆਂ ਤ੍ਰਿਸ਼ਨਾਵਾਂ ਸਾਦੀਆਂ ਹੁੰਦੀਆਂ ਹਨ ਪਰ ਆਗੂਆਂ ਦੀਆਂ ਆਸਾਂ ਸਦਾ ਹੀ ਅਕਾਸ਼ ਛੂਹੰਦੀਆਂ ਤੇ ਕਾਬੂ ਤੋਂ ਬਾਹਰ ਹੁੰਦੀਆਂ ਹਨਉਹ ਆਪਣੀ ਔਕਾਤ ਤੋਂ ਬਾਹਰੇ ਸੁਪਨੇ ਲੈ ਕੇ ਬਿਨਾਂ ਕਿਸੇ ਮੇਹਨਤ ਦੇ ਮੰਗਾਂ ਦੀ ਪੂਰਤੀ ਚਾਹੁੰਦੇ ਹਨ ਤੇ ਅਜਿਹਾ ਹੋ ਨਹੀਂ ਸਕਦਾਤੇ ਅੰਤ ਮਾਨਸਿਕ ਰੋਗ ਸਹੇੜ ਲੈਂਦੇ ਹਨ

ਹੁਣ ਵੇਖੋ ਤਮਾਸ਼ਾਸਿੱਖ ਆਗੂ ਸੰਸਾਰ ਵਿਚ ਕਮਲੀ ਪਰ ਸਭ ਤੋਂ ਵਹਿਸ਼ੀ ਵੀਚਾਰਧਾਰਾ (ਹਿਟਲਰ-ਹਿੰਦੂ-ਸਵਾਸਤਿਕ-ਬ੍ਰਾਹਮਣਵਾਦ) ਦੇ ਗ਼ੁਲਾਮ ਹੱਥ-ਠੋਕੇ, ਸਿੱਖ ਨਸਲਘਾਤ ਦੇ ਸਮਰਥਕ ਕਾਂਗਰਸੀ ਨੇਤਾ ਅਮਰੀਕਾ ਪਹੁੰਚੇ ਹੋਏ ਹਨ ਤੇ ਸਾਡੇ ਸਿੱਖ ਆਗੂ ਉਨਾਂ ਮਗਰ ਹੋ ਤੁਰੇ ਹਨ?

ਕੀ ਕਾਰਨ ਹੈ ਅਜਿਹੀ ਤਰਸਯੋਗ ਹਾਲਤ ਦਾ?

ਅਜਿਹੀਆਂ ਕਿਹੜੀਆਂ ਆਪ ਹੁਦਰੀਆਂ ਲੋੜਾਂ ਹਨ ਜੋ ਸਾਨੂੰ ਇਸ ਲਈ ਮਜਬੂਰ ਕਰਦੀਆਂ ਹਨ?

ਇਹ ਕਿਸ ਤਰਾਂ ਦੀ ਅੱਗ ਭਰੀ ਤ੍ਰਿਸ਼ਨਾ ਹੈ ਜੋ ਸਾਡੀ ਖ਼ੁਆਰੀ ਕਰ ਰਹੀ ਹੈ?

ਸਾਡਾ ਨਸਲਘਾਤ ਕਰਨ ਵਾਲਾ ਬ੍ਰਾਹਮਣਵਾਦੀ ਢਾਂਚਾ ਸਾਨੂੰ ਅਮਰੀਕਾ ਅੰਦਰ ਵੀ ਆਪਣੇ ਇਸ਼ਾਰਿਆਂ ਉਤੇ ਘੁਮਾਉਣ ਵਿਚ ਕਾਮਯਾਬ ਹੋ ਰਿਹਾ ਹੈ ਤੇ ਅਸੀਂ ਪੁਤਲੀਆਂ ਬਣ ਕੇ ਘੁੰਮਣ ਲਈ ਤਿਆਰ ਖੜੇ ਹੋਏ ਹਾਂ?

ਇਸਦਾ ਸਪਸ਼ਟ ਕਾਰਨ ਹੈ ਸਾਡੀ ਦੁਬਿਧਾ.......