ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਿੱਖ ਸਰੋਕਾਰਾਂ ਦੇ ਕੁਮਲਾਅ ਜਾਣ ਦਾ ਦਰਦ.....


ਖਾਲਸਾ ਪੰਥ ਜੇ ਅੱਜ ਆਪਣੀ ਮੌਲਿਕਾ ਤਾਜ਼ਗੀ ਨੂੰ ਗਵਾ ਰਿਹਾ ਹੈ ਤਾਂ ਹੀ ਉਸ ਦੁਆਲੇ ਬਿਪਰਵਾਦੀ ਤਾਕਤਾਂ ਦਾ ਘੇਰਾ ਤੰਗ ਹੁੰਦਾ ਜਾ ਰਿਹਾ ਹੈ ਅਤੇ ਤਾਂ ਹੀ ਸਿੱਖ ਕੌਮ ਦਾ ਮੌਲਿਕ ਸਰੂਪ ਅਤੇ ਆਜ਼ਾਦ ਹਸਤੀ ਖਤਰੇ ਮੂੰਹ ਆ ਗਈ ਹੈਇਸੇ ਕਰਕੇ ਹੀ ਬਿਪਰਵਾਦੀ ਤਾਕਤਾਂ ਆਪਣੀ ਰਾਜ ਸ਼ਕਤੀ ਦਾ ਹਰ ਪੁਰਜਾ ਵਰਤਕੇ ਸਿੱਖਾਂ ਨੂੰ ਹਾਸ਼ੀਏ ਤੋਂ ਬਾਹਰ ਧੱਕ ਦੇਣ ਦੇ ਨਿਰੰਤਰ ਯਤਨਾਂ ਵਿਚ ਲੱਗੀਆਂ ਹੋਈਆਂ ਹਨਇਸੇ ਲਈ ਗੁਰਬਾਣੀ ਦੀ ਵਿਆਖਿਆ ਤੱਕ ਬਹੁਗਿਣਤੀ ਦੇ ਰਾਜਨੀਤਕ ਏਜੰਡੇ ਨੂੰ ਸੂਤ ਆਉਂਦੀ ਵਿਚਾਰਧਾਰਾ ਤੋਂ ਕੀਤੀ ਜਾਣ ਲੱਗ ਪਈ ਹੈਸਿੱਖ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਅਤੇ ਲੱਖਾਂ ਸਿੱਖ ਮਰਜੀਵੀੜਿਆਂ ਦੀਆਂ ਸ਼ਹਾਦਤਾਂ ਨੂੰ ਭਾਰਤੀ ਸਟੇਟ ਦੇ ਏਜੰਡੇ ਤਹਿਤ ਪਰਿਭਾਸ਼ਤ ਕੀਤਾ ਜਾ ਰਿਹਾ ਹੈਭਾਰਤੀ ਸਟੇਟ ਦਾ ਹਰ ਅੰਗ ਭਾਵੇਂ ਉਹ ਅਦਾਲਤਾਂ ਹੋਣ, ਸੰਸਦ ਹੋਵੇ, ਅਫ਼ਸਰਸ਼ਾਹੀ ਹੋਵੇ ਜਾਂ ਮੀਡੀਆ ਸਿੱਖਾਂ ਦੇ ਮਾਮਲੇ ਵਿਚ ਪੂਰੀ ਤਰ੍ਹਾਂ ਬਿਪਰਵਾਦੀ ਨੀਤੀ ਤੇ ਚੱਲ ਰਹੇ ਹਨ

ਜਲੰਧਰ ਤੋਂ ਛਪਦੇ ਰੋਜ਼ਾਨਾ ਅੱਜ ਦੀ ਅਵਾਜ਼ਦੇ 12 ਦਸੰਬਰ ਦੇ ਅੰਕ ਵਿਚ ਸੀਨੀਅਰ ਪੱਤਰਕਾਰ ਬਲਜੀਤ ਸਿੰਘ ਬਰਾੜ ਨੇ ਦੇਸ਼ ਦੀ ਰਾਜਨੀਤੀ ਵਿਚੋਂ ਸਿੱਖਾਂ ਦੀ ਅਵਾਜ਼ ਦੇ ਨੁਕਰੇ ਜਾ ਲੱਗਣ ਦੀ ਚਰਚਾ ਕੀਤੀ ਹੈਸਿੱਖ ਰਾਜਨੀਤੀ ਹਾਸ਼ੀਏ ਤੇਸਿਰਲੇਖ ਅਧੀਨ ਲਿਖੇ ਗਏ ਸੰਪਾਦਕੀ ਵਿਚ ਉਨ੍ਹਾਂ ਬਹੁਤ ਹੀ ਦਰਦਮੰਦ ਅਵਾਜ਼ ਵਿਚ ਸਿੱਖ ਸਰੋਕਾਰਾਂ ਦੇ ਕੁਮਲਾਅ ਜਾਣ ਦਾ ਜ਼ਿਕਰ ਕੀਤਾ ਹੈਲੇਖਕ ਨੇ ਨੋਟ ਕੀਤਾ ਹੈ ਕਿ ਦੇਸ਼ ਦੇ ਨਾਲ ਨਾਲ ਪੰਜਾਬ ਵਿਚ ਵੀ ਸਿੱਖ ਮੁੱਦੇ ਨੁਕਰੇ ਲੱਗ ਰਹੇ ਹਨਪੰਜਾਬ ਦੀ ਰਾਜਨੀਤੀ ਹੁਣ ਮੁੱਦਿਆਂ ਆਧਾਰਤ ਨਹੀਂ ਰਹੀ, ਬਲਕਿ ਇਹ ਸ਼ਖਸੀਅਤ ਤੇ ਆਧਾਰਤ ਹੋ ਗਈ ਹੈਜਿਸ ਕਾਰਨ ਸਿੱਖ ਕੌਮ ਦੇ ਸਰੋਕਾਰ ਰਾਜਨੀਤੀ ਦਾ ਹਿੱਸਾ ਹੀ ਨਹੀਂ ਰਹਿ ਗਏਆਪ ਨੇ ਸਿੱਖਾਂ ਦੀਆਂ ਸ਼ਹਾਦਤਾਂ ਨਾਲ ਹੋਂਦ ਵਿਚ ਆਏ ਅਕਾਲੀ ਦਲ ਨੂੰ ਸਾਂਝੀ ਪਾਰਟੀਬਣਾ ਦੇਣ ਦੇ ਸੰਕਟ ਦਾ ਵੀ ਇਕ ਲੇਖ ਵਿਚ ਜ਼ਿਕਰ ਕੀਤਾ ਹੈਬਲਜੀਤ ਸਿੰਘ ਬਰਾੜ ਦੇ ਇਸ ਲੇਖ ਤੋਂ ਕੁਝ ਮਹੀਨੇ ਪਹਿਲਾਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਰਹੇ ਡਾ. ਭਗਵਾਨ ਸਿੰਘ ਦਾ ਲੇਖ ਅੱਜ ਦੀ ਅਵਾਜ਼ਵਿਚ ਹੀ ਛਪਿਆ ਸੀ, ਜਿਸ ਵਿਚ ਡਾ. ਭਗਵਾਨ ਸਿੰਘ ਨੇ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਮੁਆਫ਼ ਕਰਵਾਉਣ ਲਈ ਕੀਤੇ ਯਤਨਾਂ ਦਾ ਹਵਾਲਾ ਦੇ ਕੇ ਦੱਸਿਆ ਸੀ ਕਿ ਕਿਵੇਂ ਪੰਜਾਬੀਅਤ ਦੇ ਅਲੰਬਰਦਾਰਅਖਵਾਉਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਮੁਆਫ਼ੀ ਲਈ ਕੀਤੀ ਅਪੀਲ ਤੇ ਦਸਤਖਤ ਕਰਨ ਤੋਂ ਨਾਂਹ ਕਰ ਦਿੱਤੀ ਸੀ, ਜਦੋਂ ਕਿ ਚੰਦਰ ਸ਼ੇਖਰ, ਵੀ.ਪੀ ਸਿੰਘ ਅਤੇ ਦੇਵਗੌੜਾ ਨੇ ਇਸ ਕਾਜ਼ ਲਈ ਨਾ ਸਿਰਫ਼ ਹਾਮੀ ਭਰੀ ਬਲਕਿ ਉਨ੍ਹਾਂ ਵੱਲੋਂ ਲਿਆਂਦੀ ਪਟੀਸ਼ਨ ਤੇ ਬਿਨਾਂ ਦੇ ਲਾਏ ਦਸਤਖਤ ਵੀ ਕਰ ਦਿੱਤੇ ਸਨਅਸਲ ਵਿਚ ਅਸੀਂ ਟਿੱਪਣੀ ਤਾਂ ਡਾ. ਭਗਵਾਨ ਸਿੰਘ ਦੇ ਲੇਖ ਸਮੇਂ ਹੀ ਕਰਨੀ ਚਾਹੁੰਦੇ ਸੀ, ਪਰ ਹੁਣ ਵੀਰ ਬਲਜੀਤ ਸਿੰਘ ਬਰਾੜ ਵੱਲੋਂ ਪ੍ਰਗਟਾਏ ਵਿਚਾਰਾਂ ਅਤੇ ਇਨ੍ਹਾਂ ਵਿਚਾਰਾਂ ਪਿੱਛੇ ਲੁਕੀ ਹੋਈ ਦਰਦਨਾਕ ਹੂਕ ਨੇ ਸਾਡੀਆਂ ਕੁਝ ਧਾਰਨਾਵਾਂ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈਹੁਣ ਤਾਂ ਇਹ ਵੀ ਇਕ ਵੱਡੀ ਗੱਲ ਬਣ ਗਈ ਹੈ ਕਿ ਪੰਜਾਬੀ ਦੇ ਕਿਸੇ ਰੋਜ਼ਾਨਾ ਅਖ਼ਬਾਰ ਵਿਚ ਘੱਟੋ ਘੱਟ ਕਿਸੇ ਨੇ ਸਿੱਖਾਂ ਦੇ ਦਰਦ ਬਾਰੇ ਲਿਖਣ ਦਾ ਜਿਗਰਾ ਤਾਂ ਕੀਤਾ ਹੈ ਨਹੀਂ ਤਾਂ ਹਿੰਦੀ ਮੀਡੀਆ ਵਾਂਗ ਸਮੁੱਚਾ ਪੰਜਾਬੀ ਮੀਡੀਆ ਵੀ ਰੁਪਰਟ ਮੁਡਰੌਕ ਦੇ ਮੀਡੀਆ ਮਾਡਲ ਦੀ ਤਰਜ਼ ਤੇ ਨੱਚਦਾ ਹੋਇਆ ਸਿਰਫ਼ ਮਨੋਰੰਜਨ ਦਾ ਸਾਧਨ ਹੀ ਬਣ ਕੇ ਰਹਿ ਗਿਆ ਹੈਬਲਜੀਤ ਸਿੰਘ ਬਰਾੜ ਅਤੇ ਡਾ. ਭਗਵਾਨ ਸਿੰਘ ਨੇ ਜਿਸ ਸੋਚ ਦਾ ਪ੍ਰਗਟਾਵਾ ਕੀਤਾ ਹੈ, ਉਸ ਦੇ ਕਾਰਨਾਂ ਦੀ ਥਾਹ ਪਾਉਣ ਲਈ ਸਾਨੂੰ ਗੁਰਬਾਣੀ ਦੀ ਰੋਸ਼ਨੀ ਦੇ ਨਾਲ ਨਾਲ, ਸਿੱਖ ਇਤਿਹਾਸ ਨੂੰ ਘੋਖਦਿਆਂ ਬਿਪਰਧਾਰਾ ਦੇ ਪੈਰੋਕਾਰਾਂ ਵੱਲੋਂ ਰਾਜਨੀਤਕ ਤੌਰ ਤੇ ਸਿੱਖਾਂ ਦੇ ਰਾਹ ਵਿਚ ਵਿਛਾਈਆਂ ਛਵੀਆਂ ਦੇ ਪਹਿਚਾਣ ਕਰਨੀ ਪਵੇਗੀਇਸ ਰਾਹ ਤੇ ਤੁਰਨ ਤੋਂ ਪਹਿਲਾਂ ਸਿੱਖਾਂ ਦੇ ਸਰੋਕਾਰਾਂ ਦੇ ਕੁਮਲਾਅ ਜਾਣ ਦਾ ਦਰਦ ਹੰਢਾ ਰਹੇ ਸੱਜਣਾਂ ਨੂੰ ਇਹ ਗੱਲ ਮੰਨ ਕੇ ਚੱਲਣਾ ਪਵੇਗਾ ਕਿ ਸਿੱਖ ਇਕ ਵੱਖਰੀ ਕੌਮ ਹਨ ਅਤੇ ਉਨ੍ਹਾਂ ਦਾ ਹਿੰਦੂ ਜਾਂ ਮੁਸਲਿਮ ਤਰਜ਼ੇਜ਼ਿੰਦਗੀ ਨਾਲ ਕੁਝ ਵੀ ਸਾਂਝਾ ਨਹੀਂ ਹੈਸਿੱਖ ਹਿੰਦੂਆਂ ਅਤੇ ਮੁਸਲਮਾਨਾਂ ਦੀ ਵੱਖਰੀ ਪਹਿਚਾਣ ਦੀ ਕਦਰ ਕਰਦੇ ਹਨ ਅਤੇ ਇਹ ਉਮੀਦ ਵੀ ਕਰਦੇ ਹਨ ਕਿ ਉਹ ਵੀ ਸਿੱਖਾਂ ਦੇ ਨਿਆਰੇਪਣ ਅਤੇ ਵੱਖਰੀ ਪਹਿਚਾਣ ਨੂੰ ਮੰਨਣ ਅਤੇ ਉਸ ਦੀ ਕਦਰ ਕਰਨਰਾਜਨੀਤਕ ਤੌਰ ਤੇ ਸਿੱਖਾਂ ਦੇ ਖਿਲਾਫ਼ ਜੋ ਜੰਗ ਲੜੀ ਜਾ ਰਹੀ ਹੈ ਅਤੇ ਜਿਸ ਤਹਿਤ ਸਿੱਖਾਂ ਨੂੰ ਮੁਲਕ ਦੀ ਮੁਖਧਾਰਾ ਤੋਂ ਹਾਸ਼ੀਏ ਤੇ ਧੱਕ ਦਿੱਤਾ ਗਿਆ ਹੈ, ਉਸ ਬੀਮਾਰ ਮਾਨਸਿਕਤਾ ਦੇ ਬੀਜ ਅਸਲ ਵਿਚ ਸਿੱਖਾਂ ਨੂੰ ਵੱਖਰੀ ਕੌਮ ਨਾ ਮੰਨਣ ਦੀ ਜਿੱਦ ਵਿਚ ਪਏ ਹਨ, ਇਸ ਦੀ ਚਰਚਾ ਅਸੀਂ ਲੇਖ ਵਿਚ ਅੱਗੇ ਜਾ ਕੇ ਕਰਾਂਗੇਪਹਿਲਾਂ ਅਸੀਂ ਦੁਸ਼ਮਣ ਵੱਲੋਂ ਸਿੱਖਾਂ ਅੰਦਰ ਘੁਸਪੈਠ ਕਰਨ ਦੇ ਕਾਰਨਾਂ ਵਿਚ ਸਿੱਖ ਪੰਥ ਦੀ ਕਮਜ਼ੋਰੀ ਤੇ ਉਂਗਲ ਧਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਸਾਡਾ ਮੰਨਣਾ ਹੈ ਕਿ ਦੁਸ਼ਮਣ ਤਾਂ ਹੀ ਸਿੱਖ ਪੰਥ ਦੇ ਵਿਹੜੇ ਵਿਚ ਦਾਖ਼ਲ ਹੋ ਕੇ ਖੌਰੂ ਪਾ ਸਕਦਾ ਹੈ ਜੇ ਸਿੱਖ ਪੰਥ ਦੀ ਮਾਨਸਿਕਤਾ ਏਨੀ ਕਮਜ਼ੋਰ ਹੋ ਜਾਵੇ ਕਿ ਦੁਸ਼ਮਣ ਨੂੰ ਇਸ ਵਿਚ ਦਾਖ਼ਲ ਹੋ ਜਾਣ ਦਾ ਰਾਹ ਸੌਖਿਆਂ ਹੀ ਲੱਭ ਪਵੇ

ਸਿੱਖਾਂ ਦੀ ਇਸ ਕਮਜ਼ੋਰੀ ਦੀ ਥਾਹ ਉਘੇ ਇਤਿਹਾਸਕਾਰ ਸਵਰਗਵਾਸੀ ਪ੍ਰੋ. ਹਰਿੰਦਰ ਸਿੰਘ ਮਹਿਬੂਬ ਨੇ ਪਾਈ ਹੈਪ੍ਰੋ. ਹਰਿੰਦਰ ਸਿੰਘ ਮਹਿਬੂਬ ਤੇ ਜਦੋਂ ਬੌਧਿਕ ਜਵਾਨੀ ਦਾ ਰੰਗ ਚੜ੍ਹਨ ਲੱਗਾ ਤਾਂ ਉਨ੍ਹਾਂ ਨੇ ਇਕ ਸੁਹਿਰਦ ਸਿੱਖ ਵਜੋਂ ਆਪਣੀ ਕੌਮ ਦੀ ਹਾਲਤ ਤੇ ਇਕ ਗੰਭੀਰ ਝਾਤ ਮਾਰੀ ਅਤੇ ਉਨ੍ਹਾਂ ਨੂੰ ਬੌਧਿਕਤਾ ਦੇ ਖੇਤਰ ਵਿਚ ਸਿੱਖ ਕੌਮ ਦੇ ਵਿਹੜੇ ਵਿਚ ਦੂਰ ਦੂਰ ਤੱਕ ਸੋਕਾ ਹੀ ਸੋਕਾ ਨਜ਼ਰ ਆਇਆਇਸ ਭਿਆਨਕ ਅਵਸਥਾ ਨੂੰ ਭਾਂਪ ਕੇ ਉਨ੍ਹਾਂ ਨੇ ਆਪਣੇ ਜੀਵਨ ਦੀ ਸਾਰੀ ਸ਼ਕਤੀ ਸਿੱਖ ਕੌਮ ਦੀ ਇਸ ਦਿਸ਼ਾ ਨੂੰ ਸੁਧਾਰਨ ਲਈ ਲਗਾ ਦਿੱਤੀਉਨ੍ਹਾਂ ਨੇ ਆਪਣੀ ਕਿਤਾਬ ਵਿਚ ਬਿਪਰ ਸੰਸਕਾਰ ਦੁਆਰਾ ਪੰਥ ਦੇ ਨਿਆਰੇ ਰੂਪ ਨੂੰ ਮਲੀਨ ਕਰਨ ਵਾਲੀ ਸਾਜ਼ਿਸ਼ੀ ਗਤੀ ਦੇ ਨਿਸ਼ੇਧ ਰੂਪ ਦਾ ਹਰ ਇਕ ਪਰਦਾਫਾਸ਼ ਕੀਤਾ ਅਤੇ ਗੁਰਮਤਿ ਦੀ ਵਿਆਖਿਆ ਦੀਆਂ ਅਜਿਹੀਆਂ ਸੇਧਾਂ ਮੁਹੱਈਆ ਕੀਤੀਆਂ ਜਿਹੜੀਆਂ ਪੰਥਕ ਪ੍ਰਤਿਭਾ ਨੂੰ ਬਿਪਰ-ਸੰਸਕਾਰ ਦੇ ਗੁੰਮਰਾਹਕੁਨ ਰੋਲ ਤੋਂ ਚੇਤੰਨ ਕਰਦੀਆਂ ਹਨ

ਆਪਣੇ ਇਸ ਵੱਡੇ ਅਤੇ ਗੰਭੀਰ ਬੌਧਿਕ ਕਾਰਜ ਨਾਲ ਪ੍ਰੋ. ਹਰਿੰਦਰ ਸਿੰਘ ਮਹਿਬੂਬ ਨੇ ਦਰਸਾਇਆ ਕਿ ਜਦੋਂ ਕੌਮਾਂ ਆਪਣੇ ਜਨਮਦਾਤਾ ਪੈਗੰਬਰਾਂ ਦੇ ਨੇੜੇ ਹੁੰਦੀਆਂ ਹਨ, ਉਸ ਵੇਲੇ ਉਨ੍ਹਾਂ ਦੀ ਫਿਤਰਤ ਵਿਚ ਆਪਣੇ ਮਜ਼ਹਬ ਦੀਆਂ ਬਹੁਤ ਤਾਜ਼ਾ ਅਤੇ ਮੌਲਿਕ ਰਮਜ਼ਾਂ ਹੁੰਦੀਆਂ ਹਨ, ਉਨ੍ਹਾਂ ਦੇ ਸੁਪਨਿਆਂ, ਆਸਾਂ ਅਤੇ ਚੜ੍ਹਦੀ ਕਲਾ ਦੀ ਚੇਤਨਾ ਵਿਚ ਉਨ੍ਹਾਂ ਦੇ ਜਨਮਦਾਤਿਆਂ ਦੇ ਇਸ਼ਾਰੇ ਭਰਪੂਰ ਮਾਤਰਾ ਵਿਚ ਹੁੰਦੇ ਹਨਉਨ੍ਹਾਂ ਦੀ ਕਹਿਣੀ ਅਤੇ ਕਰਨੀ ਵਿਚ ਗੁਰੂ ਪੈਗੰਬਰ ਦੀ ਅਤਿ ਨੇੜੇ ਦੀ ਛੂਹ ਹੁੰਦੀ ਹੈਅਜਿਹੇ ਹਾਲਾਤ ਵਿਚ ਕੌਮਾਂ ਦੀ ਸਮੂਹਿਕ ਚੇਤਨਾ ਜ਼ਰਖੇਜ, ਚਮਤਕਾਰੀ ਅਤੇ ਬਾਰੀਕ ਹੁੰਦੀ ਹੈਉਦੋਂ ਇਸ ਦੀ ਗਤੀ ਆਮ ਇਤਿਹਾਸ ਨਾਲੋਂ ਤਾਕਤਵਰ ਅਤੇ ਤੀਬਰ ਹੁੰਦੀ ਹੈ, ਕਿਉਂਕਿ ਉਦੋਂ ਇਤਿਹਾਸ ਇਸ ਵਿਚੋਂ ਜਨਮ ਲੈਂਦੇ ਹਨਸਮਾਂ ਬੀਤਣ ਨਾਲ ਬਹੁਤ ਸਾਰੇ ਕਾਰਨਾਂ ਅਧੀਨ ਮਜ਼ਹਬਾਂ ਦੀ ਇਹ ਪਹਿਲ ਤਾਜ਼ਗੀ ਕਮਜ਼ੋਰ ਪੈਣੀ ਸ਼ੁਰੂ ਹੋ ਜਾਂਦੀ ਹੈਜਦੋਂ ਇਸ ਦੀ ਤੀਬਰਤਾ ਘਟਦੀ ਹੈ ਤਾਂ ਕੌਮ ਦੇ ਮਨ ਕਮਜ਼ੋਰ ਹੋ ਜਾਂਦੇ ਹਨਜਦੋਂ ਕੌਮਾਂ ਦੇ ਮਨ ਕਮਜ਼ੋਰ ਹੋ ਜਾਂਦੇ ਹਨ ਤਾਂ ਉਨ੍ਹਾਂ ਅੰਦਰ ਬਾਹਰੀ ਤੇ ਓਪਰੇ ਪ੍ਰਭਾਵ ਕਬੂਲਣ ਦੀ ਕਰੁਚੀ ਪੈਦਾ ਹੋ ਜਾਂਦੀ ਹੈ, ਜਿਸ ਨਾਲ ਉਨ੍ਹਾਂ ਦਾ ਮੌਲਿਕ ਸਰੂਪ ਅਤੇ ਆਜ਼ਾਦ ਹਸਤੀ ਖਤਰੇ ਮੂੰਹ ਆ ਜਾਂਦੇ ਹਨਮਹਿਬੂਬ ਸਾਹਿਬ ਨੇ ਸਿੱਖ ਕੌਮ ਦੇ ਸਮਕਾਲੀ ਸੰਕਟ ਦੀ ਪਛਾਣ ਇਸ ਦ੍ਰਿਸ਼ਟੀ ਤੋਂ ਕੀਤੀਉਨ੍ਹਾਂ ਨੂੰ ਸਿੱਖ ਧਰਮ ਦੀ ਪਹਿਲ ਤਾਜ਼ਗੀ ਦਾ ਜੋਸ਼ ਮੱਠਾ ਪਿਆ ਨਜ਼ਰ ਆਇਆਭਾਵੇਂ ਕਿ ਉਸ ਵੇਲੇ ਅਜੇ ਰਾਜਸੀ ਖੇਤਰ ਅੰਦਰ ਬਾਦਲ-ਬਰਨਾਲਾ ਵਰਤਾਰਾ ਏਨੇ ਅਸ਼ਲੀਲ ਅਤੇ ਢੀਠ ਅੰਦਾਜ਼ ਵਿਚ ਪ੍ਰਗਟ ਨਹੀਂ ਸੀ ਹੋਇਆ, ਅਤੇ ਨਾ ਹੀ ਸਿੱਖ ਧਰਮ ਵਿਰੁੱਧ ਹਿੰਦੂ ਹਾਕਮਾਂ ਦੀਆਂ ਸਾਜ਼ਿਸ਼ਾਂ ਨੇ ਏਨਾ ਕੁੱਢਰ ਅਤੇ ਖ਼ਰਵ੍ਹਾ ਰੂਪ ਅਖਤਿਆਰ ਕੀਤਾ ਸੀ, ਪਰ ਫਿਰ ਵੀ ਹਰਿੰਦਰ ਸਿੰਘ ਮਹਿਬੂਬ ਨੇ ਆਪਣੀ ਦਿਬ ਦ੍ਰਿਸ਼ਟੀ ਨਾਲ ਸਿੱਖ ਕੌਮ ਦਾ ਮਨ ਕਮਜ਼ੋਰ ਪੈ ਜਾਣ ਦੀ ਅਵਸਥਾ ਦਾ ਸਹੀ ਅਨੁਮਾਨ ਲਾ ਲਿਆ ਸੀ ਅਤੇ ਇਸ ਦੇ ਸਿੱਖ ਕੌਮ ਦੀ ਹੋਣੀ ਤੇ ਪੈ ਰਹੇ ਵਿਨਾਸ਼ਕਾਰੀ ਪਰਭਾਵਾਂ ਅਤੇ ਭਵਿੱਖ ਵਿਚ ਇਨ੍ਹਾਂ ਦੇ ਹੋਰ ਵੀ ਵੱਧ ਕਰੂਰਤਾ ਅਖਤਿਆਰ ਕਰ ਜਾਣ ਕੇ ਖਤਰਿਆਂ ਤੋਂ ਪੰਥ ਨੂੰ ਭਲੀਭਾਂਤ ਚੁਕੰਨੇ ਕਰ ਦਿੱਤਾ ਸੀ

ਇਸ ਤਰ੍ਹਾਂ ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੇ ਸਿੱਖ ਦਰਸ਼ਨ ਦੀ ਰੋਸ਼ਨੀ ਵਿਚ ਅਸੀਂ ਦੇਖ ਸਕਦੇ ਹਾਂ ਕਿ ਅੱਜ ਜੇ ਬਿਪਰਵਾਦੀ ਤਾਕਤਾਂ ਸਿੱਖਾਂ ਦੇ ਜੀਵਨ ਦੇ ਹਰ ਰੰਗ ਵਿਚ ਘੁਸਪੈਠ ਕਰਕੇ ਉਸ ਨੂੰ ਮਲੀਨ ਕਰਨ ਦੇ ਯਤਨਾਂ ਵਿਚ ਕਾਮਯਾਬ ਹੋ ਰਹੀਆਂ ਹਨ, ਉਸ ਦਾ ਵੱਡਾ ਕਾਰਨ ਸਿੱਖ ਕੌਮ ਵੱਲੋਂ ਕਮਜ਼ੋਰ ਅਵਸਥਾ ਕਾਰਨ ਓਪਰੇ ਪ੍ਰਭਾਵਾਂ ਨੂੰ ਕਬੂਲ ਕਰਨ ਦੀ ਕਰੁਚੀ ਹੈਖਾਲਸਾ ਪੰਥ ਜੇ ਅੱਜ ਆਪਣੀ ਮੌਲਿਕਾ ਤਾਜ਼ਗੀ ਨੂੰ ਗਵਾ ਰਿਹਾ ਹੈ ਤਾਂ ਹੀ ਉਸ ਦੁਆਲੇ ਬਿਪਰਵਾਦੀ ਤਾਕਤਾਂ ਦਾ ਘੇਰਾ ਤੰਗ ਹੁੰਦਾ ਜਾ ਰਿਹਾ ਹੈ ਅਤੇ ਤਾਂ ਹੀ ਸਿੱਖ ਕੌਮ ਦਾ ਮੌਲਿਕ ਸਰੂਪ ਅਤੇ ਆਜ਼ਾਦ ਹਸਤੀ ਖਤਰੇ ਮੂੰਹ ਆ ਗਈ ਹੈਇਸੇ ਕਰਕੇ ਹੀ ਬਿਪਰਵਾਦੀ ਤਾਕਤਾਂ ਆਪਣੀ ਰਾਜ ਸ਼ਕਤੀ ਦਾ ਹਰ ਪੁਰਜਾ ਵਰਤਕੇ ਸਿੱਖਾਂ ਨੂੰ ਹਾਸ਼ੀਏ ਤੋਂ ਬਾਹਰ ਧੱਕ ਦੇਣ ਦੇ ਨਿਰੰਤਰ ਯਤਨਾਂ ਵਿਚ ਲੱਗੀਆਂ ਹੋਈਆਂ ਹਨਇਸੇ ਲਈ ਗੁਰਬਾਣੀ ਦੀ ਵਿਆਖਿਆ ਤੱਕ ਬਹੁਗਿਣਤੀ ਦੇ ਰਾਜਨੀਤਕ ਏਜੰਡੇ ਨੂੰ ਸੂਤ ਆਉਂਦੀ ਵਿਚਾਰਧਾਰਾ ਤੋਂ ਕੀਤੀ ਜਾਣ ਲੱਗ ਪਈ ਹੈਸਿੱਖ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਅਤੇ ਲੱਖਾਂ ਸਿੱਖ ਮਰਜੀਵੀੜਿਆਂ ਦੀਆਂ ਸ਼ਹਾਦਤਾਂ ਨੂੰ ਭਾਰਤੀ ਸਟੇਟ ਦੇ ਏਜੰਡੇ ਤਹਿਤ ਪਰਿਭਾਸ਼ਤ ਕੀਤਾ ਜਾ ਰਿਹਾ ਹੈਭਾਰਤੀ ਸਟੇਟ ਦਾ ਹਰ ਅੰਗ ਭਾਵੇਂ ਉਹ ਅਦਾਲਤਾਂ ਹੋਣ, ਸੰਸਦ ਹੋਵੇ, ਅਫ਼ਸਰਸ਼ਾਹੀ ਹੋਵੇ ਜਾਂ ਮੀਡੀਆ ਸਿੱਖਾਂ ਦੇ ਮਾਮਲੇ ਵਿਚ ਪੂਰੀ ਤਰ੍ਹਾਂ ਬਿਪਰਵਾਦੀ ਨੀਤੀ ਤੇ ਚੱਲ ਰਹੇ ਹਨ

ਇਥੇ ਇਹ ਸਵਾਲ ਆਮ ਤੌਰ ਤੇ ਕੀਤਾ ਜਾਂਦਾ ਹੈ ਕਿ ਸਿੱਖ ਭਾਰਤ ਵਿਚ ਵੱਡੇ ਅਹੁਦਿਆਂ ਤੇ ਸੁਸ਼ੋਭਿਤ ਹਨ, ਵੱਡੇ ਵੱਡੇ ਵਪਾਰ ਚਲਾ ਰਹੇ ਹਨ ਅਤੇ ਇਥੋਂ ਤੱਕ ਕਿ ਭਾਰਤ ਦਾ ਪ੍ਰਧਾਨ ਮੰਤਰੀ ਵੀ ਇਕ ਸਿੱਖ ਹੈ, ਫਿਰ ਕਿਵੇਂ ਆਖਿਆ ਜਾ ਸਕਦਾ ਹੈ ਕਿ ਸਿੱਖਾਂ ਨਾਲ ਕੋਈ ਵਿਤਕਰਾ ਹੋ ਰਿਹਾ ਹੈ ਜਾਂ ਸਿੱਖਾਂ ਦੇ ਖਿਲਾਫ਼ ਭਾਰਤੀ ਸਟੇਟ ਵੱਲੋਂ ਕੋਈ ਜੰਗ ਲੜੀ ਜਾ ਰਹੀ ਹੈਡਾ. ਮਨਮੋਹਨ ਸਿੰਘ ਦਾ ਹਵਾਲਾ ਦੇ ਕੇ ਅਕਸਰ ਹੀ ਸਿੱਖਾਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਜਾਂਦਾ ਹੈ ਅਤੇ ਬਹੁਤੀ ਵਾਰ ਸਿੱਖ ਲੀਡਰਸ਼ਿਪ ਅਤੇ ਸਿੱਖ ਵਿਦਵਾਨਾਂ ਦਾ ਵੱਡਾ ਹਿੱਸਾ ਵਿਰੋਧੀਆਂ ਦੇ ਇਸ ਹਥਿਆਰ ਸਾਹਮਣੇ ਨਿਹੱਥਾ ਹੋ ਜਾਂਦਾ ਹੈਪਰ ਖਾਲਸਾ ਪੰਥ ਨੂੰ ਆਪਣੀ ਦਿਬ ਦ੍ਰਿਸ਼ਟੀ ਨਾਲ ਇਹ ਸਮਝਣਾ ਚਾਹੀਦਾ ਹੈ ਕਿ ਭਾਰਤੀ ਸਟੇਟ ਅਤੇ ਇਸ ਦੇ ਨੀਤੀਘਾੜਿਆਂ ਨੂੰ ਤੁਹਾਡੀ ਸ਼ਕਲ ਜਾਂ ਦਸਤਾਰ ਨਾਲ ਕੋਈ ਮਸਲਾ ਨਹੀਂ ਹੈਉਹ ਤੁਹਾਡੇ ਗੁਰਦੁਆਰੇ, ਤੁਹਾਡਾ ਗੁਰੂ ਗ੍ਰੰਥ ਸਾਹਿਬ, ਤੁਹਾਡੇ ਪੰਜ ਕਕਾਰ ਅਤੇ ਤੁਹਾਡੀ ਹਰ ਸਰਗਰਮੀ ਬਰਦਾਸ਼ਤ ਕਰਨ ਨੂੰ ਤਿਆਰ ਹਨ, ਜੇ ਸਿੱਖ ਆਪਣੇ ਨਿਆਰੇਪਣ ਦੇ ਵਿਚਾਰਾਂ ਨੂੰ ਤਿਆਗ ਦੇਣਭਾਰਤੀ ਸਟੇਟ ਦੇ ਨੀਤੀਘਾੜਿਆਂ ਨੂੰ ਜੇ ਕੋਈ ਚਿੜ੍ਹ ਹੈ ਤਾਂ ਉਹ ਸਿੱਖਾਂ ਦੀ ਨਿਆਰੇਪਣ ਦੀ ਸੋਚ ਨਾਲ ਹੈਸਿੱਖਾਂ ਦੇ ਬਾਹਰੀ ਸਰੂਪ ਨਾਲ ਨਹੀਂਕਿਉਂਕਿ ਭਾਰਤੀ ਸਟੇਟ ਦੇ ਨੀਤੀਘਾੜੇ ਭਾਰਤ ਨੂੰ ਇਕ ਕੌਮੀ ਦੇਸ਼ ਭਾਵ ਹਿੰਦੂ ਸਟੇਟ ਬਣਾਉਣ ਦਾ ਸੁਪਨਾ ਪਾਲ ਰਹੇ ਹਨਇਹ ਸੁਪਨਾ 1947 ਤੋਂ ਹੀ ਪਾਲਿਆ ਜਾ ਰਿਹਾ ਹੈ ਅਤੇ ਇਸ ਮੁਲਕ ਨੂੰ ਹਿੰਦੂ ਸਟੇਟ ਬਣਾਉਣ ਦੇ ਯਤਨਾਂ ਵਿਚ ਸਿੱਖਾਂ ਦੀ ਨਿਆਰੇਪਣ ਦੀ ਵਿਚਾਰਧਾਰਾ ਸਭ ਤੋਂ ਵੱਡਾ ਅੜਿੱਕਾ ਹੈਜੇ ਸਿੱਖ ਪੰਥ ਅੱਜ ਇਕ ਮਨ ਨਾਲ ਇਹ ਕਬੂਲ ਕਰ ਲਵੇ ਕਿ ਉਹ ਹਿੰਦੂਆਂ ਦਾ ਹੀ ਇਕ ਅੰਗ ਹਨ ਅਤੇ ਉਨ੍ਹਾਂ ਦਾ ਆਪਣਾ ਕੋਈ ਵੀ ਵੱਖਰਾ ਜਾਂ ਨਿਆਰਾ ਰਾਹ ਤੇ ਵਿਚਾਰਧਾਰਾ ਨਹੀਂ ਹੈ ਤਾਂ ਭਾਰਤੀ ਸਟੇਟ ਦੇ ਨੀਤੀਘਾੜਿਆਂ ਨੂੰ ਸਿੱਖਾਂ ਦੀ ਦਸਤਾਰ, ਗੁਰਧਾਮਾਂ ਜਾਂ ਨਗਰ ਕੀਰਤਨਾਂ ਨਾਲ ਕੋਈ ਰੰਜ਼ਿਸ਼ ਨਹੀਂ ਹੋਵੇਗੀਉਹ ਸਿੱਖਾਂ ਦਾ ਸਭ ਕੁਝ ਕਬੂਲ ਕਰਨ ਨੂੰ ਤਿਆਰ ਹਨ

ਰਹੀ ਗੱਲ ਡਾ. ਮਨਮੋਹਨ ਸਿੰਘ ਦੀ ਉਸ ਤੇ ਵੀ ਉਹ ਹੀ ਗੱਲ ਢੁਕਦੀ ਹੈ ਕਿ ਉਹ ਆਪਣੇ ਸਿੱਖ ਨਿਆਰੇਪਣ ਨੂੰ ਛੱਡ ਕੇ ਹਿੰਦੂ ਸਟੇਟ ਦੀ ਵਿਚਾਰਧਾਰਕ ਗੁਲਾਮੀ ਕਬੂਲ ਲਵੇ ਤਾਂ ਉਹ ਪ੍ਰਧਾਨ ਮੰਤਰੀ ਵਜੋਂ ਵੀ ਪ੍ਰਵਾਨ ਹੈ ਅਤੇ ਡਾ. ਮਨਮੋਹਨ ਸਿੰਘ ਨੇ ਭਾਰਤੀ ਸਟੇਟ ਪ੍ਰਤੀ ਆਪਣੀ ਇਸ ਵਫ਼ਾਦਾਰੀ ਦਾ ਇਕ ਵਾਰ ਨਹੀਂ ਬਲਕਿ ਕਈ ਵਾਰ ਪ੍ਰਗਟਾਵਾ ਕੀਤਾ ਹੈਭਾਵੇਂ ਉਹ ਜੂਨ 1984 ਦਾ ਸਿੱਖ ਕਤਲੇਆਮ ਹੋਵੇ ਜਾਂ ਨਵੰਬਰ 1984 ਦਾ ਸਿੱਖ ਕਤਲੇਆਮ ਡਾ. ਮਨਮੋਹਨ ਸਿੰਘ ਨੇ ਕਦੇ ਇਕ ਵਾਰ ਵੀ ਉਨ੍ਹਾਂ ਭਿਆਨਕ ਸਮਿਆਂ ਵਿਚ ਉਸ ਕਤਲੇਆਮ ਦੇ ਵਿਰੋਧ ਵਿਚ ਇਕ ਸ਼ਬਦ ਵੀ ਨਹੀਂ ਆਖਿਆਉਸ ਨੇ ਕਦੇ ਮੂੰਹ ਰੱਖਣ ਲਈ ਵੀ ਸਿੱਖਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਨਹੀਂ ਮਾਰਿਆ

ਇਸ ਲਈ ਕਿਸ ਹਿੱਕ ਤੇ ਤਮਗਾ ਸਜਾਉਣਾ ਹੈ ਅਤੇ ਕਿਸ ਹਿੱਕ ਤੇ ਗੋਲੀ ਮਾਰਨੀ ਹੈ, ਇਸ ਦਾ ਫੈਸਲਾ ਕਰਨ ਦਾ ਹੱਕ ਭਾਰਤੀ ਸਟੇਟ ਦੇ ਨੀਤੀਘਾੜਿਆਂ ਨੇ ਆਪਣੇ ਕੋਲ ਰੱਖਿਆ ਹੋਇਆ ਹੈਜੇ ਸਿੱਖ ਆਪਣੇ ਅਸਲੇ ਨੂੰ ਛੱਡ ਦੇਣ, ਆਪਣੇ ਨਿਆਰੇਪਣ ਦੀ ਸੋਚ ਤਿਆਗਕੇ ਹਿੰਦੂ ਬਹੁਗਿਣਤੀ ਦਾ ਫੌਜੀ ਵਿੰਗ ਬਣਨਾ ਸਵੀਕਾਰ ਕਰ ਲੈਣ ਤਾਂ ਉਨ੍ਹਾਂ ਦੀਆਂ ਹਿੱਕਾਂ ਤੇ ਸੈਂਕੜੇ ਤਮਗੇ ਸਜ ਸਕਦੇ ਹਨ, ਨਹੀਂ ਤਾਂ ਗੋਲੀ ਉਨ੍ਹਾਂ ਲਈ ਤਿਆਰ ਹੀ ਹੈ

ਬਿਪਰ ਸੰਸਕਾਰ ਦੇ ਪੈਰੋਕਾਰ ਜਦੋਂ ਸਿੱਖਾਂ ਬਾਰੇ ਇਹ ਆਖ਼ਦੇ ਹਨ ਕਿ ਇਹ ਤਾਂ ਸਾਡਾ ਹੀ ਹਿੱਸਾ ਹਨ, ਉਸ ਵੇਲੇ ਵੀ ਸਿੱਖਾਂ ਖਿਲਾਫ਼ ਸਿਰੇ ਦੀ ਦੁਸ਼ਮਣੀ ਪੁਗਾ ਰਹੇ ਹੁੰਦੇ ਹਨ, ਕਿਉਂਕਿ ਸਿੱਖਾਂ ਦੀ ਜੰਗ ਹੀ ਆਪਣੇ ਆਪ ਨੂੰ ਹਿੰਦੂ ਵਿਚਾਰਧਾਰਾ ਦੇ ਸਮੁੰਦਰ ਵਿਚ ਡੁੱਬਣ ਤੋਂ ਬਚਾਉਣ ਦੀ ਜੰਗ ਹੈਸਿੱਖਾਂ ਨੂੰ ਆਪਣੇ ਅੰਗ ਦੱਸਕੇ ਬਿਪਰ ਸੰਸਕਾਰਾਂ ਦੇ ਪੈਰੋਕਾਰ ਸਗੋਂ ਵੱਡੀ ਦੁਸ਼ਮਣੀ ਪੁਗਾ ਰਹੇ ਹੁੰਦੇ ਹਨ ਅਤੇ ਮਾਰੂ ਹੱਲਾ ਹਥਿਆਰਬੰਦ ਹਮਲੇ ਨਾਲੋਂ ਵੀ ਭਿਆਨਕ ਹੁੰਦਾ ਹੈ

ਦੱਸਦੇ ਹਨ ਕਿ ਜਦੋਂ ਹਿਟਲਰ ਆਪਣੀ ਜੰਗੀ ਮੁਹਿੰਮ ਤੇ ਚੜ੍ਹਦਾ ਸੀ ਤਾਂ ਅਸਮਾਨ ਵਿਚ ਉਡ ਰਹੇ ਉਸ ਦੇ ਹਵਾਈ ਜਹਾਜ਼ ਥੱਲੇ ਧਰਤੀ ਤੇ ਛਾਂ ਕਰ ਦਿਆ ਕਰਦੇ ਸਨਭਾਵ ਕਿ ਉਸ ਦੀ ਦੁਸ਼ਮਣੀ ਬਿਲਕੁਲ ਸਪੱਸ਼ਟ ਸੀ, ਉਸ ਵਿਚ ਕੋਈ ਲੁਕ ਲੁਕੋ ਨਹੀਂ ਸੀ ਪਰ ਬਿਪਰ ਸੰਸਕਾਰਾਂ ਦੀ ਸਿੱਖਾਂ ਨਾਲ ਦੁਸ਼ਮਣੀ ਦਾ ਅਲਜੈਬਰਾ ਬਹੁਤ ਲੁਕਵਾਂ ਅਤੇ ਅਣਦਿਸਦਾ ਹੈਇਸ ਦੀ ਪਹਿਚਾਣ ਕਰਨ ਲਈ ਗੁਰ ਲਿਵ ਨਾਲ ਜੁੜ ਕੇ ਆਪਣੀ ਚੇਤਨਾ ਨੂੰ ਜ਼ਰਖ਼ੇਜ, ਚਮਤਕਾਰੀ ਅਤੇ ਬਰੀਕ ਕਰਨ ਦੀ ਜ਼ਰੂਰਤ ਹੁੰਦੀ ਹੈਅਸੀਂ ਪਹਿਲਾਂ ਦੱਸਕੇ ਆਏ ਹਾਂ ਕਿ ਬਿਪਰ ਸੰਸਕਾਰਾਂ ਦੇ ਪੈਰੋਕਾਰਾਂ ਲਈ ਭਾਰਤ ਨੂੰ ਇਕ ਹਿੰਦੂ ਰਾਸ਼ਟਰ ਬਣਾਉਣ ਦਾ ਏਜੰਡਾ ਕਾਫ਼ੀ ਪ੍ਰਮੁੱਖ ਹੈਇਸ ਲਈ ਉਹ ਆਪਣੀ ਰਾਜਸ਼ਕਤੀ ਦੀ ਤਾਕਤ ਨਾਲ ਇਸ ਵਿਚਾਹਰ ਦੇ ਵਿਰੋਧ ਵਿਚ ਉਠਦੀ ਹਰ ਆਵਾਜ਼ ਨੂੰ ਜਾਂ ਤਾਂ ਸਰੀਰਕ ਤੌਰ ਤੇ ਖਾਮੋਸ਼ ਕਰ ਦੇਣਾ ਚਾਹੁੰਦੇ ਹਨ ਜਾਂ ਫਿਰ ਹੌਲੀ ਹੌਲੀ ਸਿੱਖ ਨਿਆਰੇਪਣ ਦੀ ਪਰਿਭਾਸ਼ਾ ਨੂੰ ਹੀ ਤਬਦੀਲ ਕਰ ਦੇਣਾ ਚਾਹੁੰਦੇ ਹਨਬਿਨਾ ਕੋਈ ਖੜਕਾ ਕੀਤਿਆਂ ਉਹ ਵਿਚਾਰਧਾਰਾ ਦੇ ਸਮੁੱਚੇ ਵੇਗ ਨੂੰ ਹੀ ਹਿੰਦੂ ਰਾਸ਼ਟਰ ਦੇ ਰਾਜਸੀ ਏਜੰਡੇ ਵਿਚ ਤਬਦੀਲ ਕਰਨ ਦੇ ਯਤਨ ਕਾਫ਼ੀ ਲੰਬੇ ਸਮੇਂ ਤੋਂ ਕਰ ਰਹੇ ਹਨਇਸ ਕੰਮ ਲਈ ਭਾਰਤੀ ਨੀਤੀਘਾੜੇ ਇਜ਼ਰਾਈਲ ਦੀ ਏਜੰਸੀ ਮੌਸਾਦਅਤੇ ਅਰਮੀਕਾ ਦੀ ਸੀਆਈਏਦੀਆਂ ਸੇਵਾਵਾਂ ਵੀ ਲੈਂਦੇ ਆ ਰਹੇ ਹਨ, ਕਿਉਂਕਿ ਮੌਸਾਦਨੇ ਫਲਸਤੀਨੀ ਆਜ਼ਾਦੀ ਦੀ ਲਹਿਰ ਖਿਲਾਫ਼ ਜਿਹੇ ਜਿਹੇ ਘਿਨਾਉਣੇ ਹੱਥਕੰਡੇ ਵਰਤੇ ਹਨ, ਬਿਲਕੁਲ ਉਸ ਤਰਜ਼ ਤੇ ਭਾਰਤੀ ਨੀਤੀਘਾੜੇ ਸਿੱਖਾਂ ਖਿਲਾਫ਼ ਆਪਣੀਆਂ ਨੀਤੀਆਂ ਘੜ ਰਹੇਹਨਇਹ ਜੰਗ ਦੋ ਪਾਸੜ ਚੱਲ ਰਹੀ ਹੈਇਕ ਪਾਸੇ ਤਾਂ ਹਮਾਸਵਰਗੇ ਜੁਝਾਰੂ ਵਰਗ ਦੇ ਹਮਾਇਤੀਆਂ ਦਾ ਖੂਨ ਕੀਤਾ ਜਾ ਰਿਹਾ ਹੈ, ਦੂਜੇ ਪਾਸੇ ਯਾਸਰ ਅਰਾਫਾਤ ਅਤੇ ਮਹਿਮੂਦ ਅਬਾਸ ਵਰਗੇ ਮਾਡਰੇਟਲੀਡਰਾਂ ਨੂੰ ਫਲਸਤੀਨੀਆਂ ਤੇ ਥੋਪ ਕੇ ਉਨ੍ਹਾਂ ਦੇ ਸੁਪਨੇ ਦਾ ਅੰਤ ਕੀਤਾ ਜਾ ਰਿਹਾ ਹੈਸੰਸਾਰ ਪੱਧਰੀ ਡਿਪਲੋਮੈਸੀ ਦੀ ਭਾਸ਼ਾ ਵਿਚ ਹੁਣ ਮਾਡਰੇਟ ਲੀਡਰਦਾ ਮਤਲਬ ਉਸ ਆਦਮੀ ਤੋਂ ਲਿਆ ਜਾਂਦਾ ਹੈ ਜੋ ਆਪਣੀ ਕੌਮ ਦੇ ਹਿੱਤ ਵੇਚਣ ਲਈ ਤਿਆਰ ਹੀ ਨਾ ਰਹੇ, ਬਲਕਿ ਸਭ ਕੁਝ ਵੇਚ ਵੱਟ ਕੇ ਸਿਰਫ਼ ਨਾਅਰੇ ਹੀ ਮਾਰਦਾ ਰਹੇਯਾਸਰ ਅਰਾਫਾਤ ਇਸ ਵੰਨਗੀ ਦੀ ਉਘੀ ਮਿਸਾਲ ਹੈਇਸ ਦੇ ਨਾਲ ਹੀ ਸੰਘਰਸ਼ ਕਰ ਰਹੀ ਕੌਮ ਦੇ ਧਾਰਮਿਕ ਫਲਸਫੇ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਤ ਕਰਨ ਦਾ ਯਤਨ ਕੀਤਾ ਜਾਂਦਾ ਹੈਜਾਰਜ਼ ਬੁਸ਼ ਤੇ ਇਜ਼ਰਾਈਲ ਵੱਲੋਂ ਕੁਰਾਨ ਦੀ ਮੁੜ ਵਿਆਖਿਆ ਦਾ ਯਤਨ ਵੀ ਇਸੇ ਦਿਸ਼ਾ ਵੱਲ ਜਾਂਦਾ ਕਦਮ ਹੈਇਜ਼ਰਾਈਲ ਦੇ ਸੰਸਥਾਪਕ ਬੈਨ ਗੁਰੀਆਨ ਨੇ ਯਹੂਦੀ ਲੋਕਾਂ ਦੇ ਇਜ਼ਰਾਈਲ ਵਾਲੀ ਥਾਂ ਪੈਰ ਜਮਾਉਣ ਤੋਂ ਪਹਿਲਾਂ ਹੀ ਆਪਣੇ ਇਕ ਮਿੱਤਰ ਨੂੰ ਲਿੱਖੇ ਖਤ ਵਿਚ ਸਾਫ਼ ਦੱਸ ਦਿੱਤਾ ਸੀ ਕਿ ਸਾਨੂੰ ਇਕ ਵਾਰ ਪੈਰ ਰੱਖਣ ਜੋਗੀ ਥਾਂ ਮਿਲ ਜਾਵੇ, ਫਿਰ ਅਸੀਂ ਹਥਿਆਰਾਂ ਦੇ ਜ਼ੋਰ ਨਾਲ ਸਾਰੇ ਖਿੱਤੇ ਤੇ ਹੀ ਕਬਜ਼ਾ ਕਰ ਲੈਣਾ ਹੈ

ਇਸੇ ਤਰਜ਼ ਤੇ ਚਲਦਿਆਂ ਹੀ ਭਾਰਤੀ ਨੀਤੀਘਾੜਿਆਂ ਨੇ ਸਿੱਖਾਂ ਦੀਆਂ ਦੋ ਸੰਸਥਾਵਾਂ ਨੂੰ ਬਹੁਤ ਸਫ਼ਲਤਾ ਨਾਲ ਆਪਣਾ ਨਿਸ਼ਾਨਾ ਬਣਾ ਲਿਆ ਹੈਇਕ ਤਾਂ ਸਿੱਖਾਂ ਦੀ ਰਾਜਸੀ ਪਾਰਟੀ ਅਕਾਲੀ ਦਲ ਅਤੇ ਦੂਜਾ ਸਿੱਖਾਂ ਦੀ ਆਵਾਜ਼ ਸਮਝਿਆ ਜਾਂਦਾ ਮੀਡੀਆਭਾਰਤੀ ਨੀਤੀਘਾੜਿਆਂ ਦੀ ਨਜ਼ਰ ਵਿਚ ਸਿੱਖਾਂ ਦੇ ਮਨ ਵਿਚੋਂ ਸਿੱਖ ਨਿਆਰੇਪਣ ਵਾਲਾ ਕੰਡਾਕੰਢੇ ਤੋਂ ਬਿਨਾਂ ਆਪਣੇ ਏਜੰਡੇ ਨੂੰ ਕਾਮਯਾਬ ਕਰਨਾ ਸੌਖਾ ਕਾਰਜ ਨਹੀਂ ਹੈਇਸ ਲਈ ਉਨ੍ਹਾਂ ਸਿੱਖਾਂ ਦੀ ਆਵਾਜ਼ ਸਮਝੇ ਜਾਂਦੇ ਅਕਾਲੀ ਦਲ ਅਤੇ ਸਿੱਖ ਮੀਡੀਆ ਨੂੰ ਪੰਜਾਬੀਅਤਦੇ ਇਕ ਬਿਲਕੁਲ ਹੀ ਅਵਾਰਾ ਜਿਹੇ ਫਲਸਫ਼ੇ ਨਾਲ ਲਪੇਟ ਲਿਆ ਹੈਫਲਸਤੀਨ ਦੀ ਤਰਜ਼ ਤੇ ਹੀਮਾਡਰੇਟਸਿੱਖ ਲੀਡਰਸ਼ਿਪ ਅਤੇ ਮਾਡਰੇਟਮੀਡੀਆ ਉਸਾਰ ਜਾਣਾ ਭਾਰਤੀ ਨੀਤੀਘਾੜਿਆਂ ਦੀ ਕਾਫ਼ੀ ਵੱਡੀ ਸਫ਼ਲਤਾ ਹੈਕਿਉਂਕਿ ਲਗਭਗ ਪਿਛਲੇ 15 ਸਾਲਾਂ ਤੋਂ ਇਨ੍ਹਾਂ ਦੋਹਾਂ ਸੰਸਥਾਵਾਂ ਦੀ ਜੋ ਕਾਰਗੁਜ਼ਾਰੀ ਸਾਹਮਣੇ ਆ ਰਹੀ ਹੈ, ਉਸ ਵਿਚੋਂ ਸਾਫ਼ ਦਿਸ ਰਿਹਾ ਹੈ ਕਿ ਸਿੱਖਾਂ ਦੀ ਆਵਾਜ਼ ਨੂੰ ਬੇਕਿਰਕੀ ਨਾਲ ਅਤੇ ਸੁਚੇਤ ਤੌਰ ਤੇ ਆਪਣੀਆਂ ਸਫ਼ਾਂ ਵਿਚੋਂ ਬਾਹਰ ਕੱਢ ਦਿੱਤਾ ਗਿਆ ਹੈਸਿੱਖਾਂ ਦੀਆਂ ਸ਼ਹੀਦੀਆਂ ਨਾਲ ਹੋਂਦ ਵਿਚ ਆਏ ਅਕਾਲੀ ਦਲ ਨੂੰ ਪੰਜਾਬੀ ਪਾਰਟੀਬਣਾ ਦਿੱਤਾ ਗਿਆ ਹੈਇਸ ਦੇ ਮੁਖੀ ਪ੍ਰਕਾਸ਼ ਸਿੰਘ ਬਾਦਲ ਦੇ ਪਿਛਲੇ 18 ਸਾਲਾਂ ਦੇ ਜੇ ਬਿਆਨ ਕੱਢ ਕੇ ਦੇਖ ਲਓ ਤਾਂ ਸਪੱਸ਼ਟ ਪਤਾ ਲਗਦਾ ਹੈ ਕਿ ਸਿੱਖਾਂ ਦੇ ਏਜੰਡੇ ਨੂੰ ਅਗਵਾ ਕਰ ਲਿਆ ਗਿਆ ਹੈਪ੍ਰਕਾਸ਼ ਸਿੰਘ ਬਾਦਲ ਪਿਛਲੇ 18 ਸਾਲਾਂ ਤੋਂ ਅਕਾਲੀ ਦਲ ਦੇ ਸੰਘਰਸ਼ ਦੇ ਇਤਿਹਾਸ ਨੂੰ ਸਿਰਫ਼ ਐਮਰਜੈਂਸੀ ਦੇ ਮੋਰਚੇ ਤੱਕ ਹੀ ਸੀਮਤ ਕਰਕੇ ਚੱਲ ਰਹੇ ਹਨ1982 ਤੋਂ ਆਰੰਭ ਹੋਏ ਧਰਮ ਯੁੱਧ ਮੋਰਚੇ ਬਾਰੇ ਉਹ ਆਪਣੇ ਮੂੰਹ ਤੋਂ ਇਕ ਸ਼ਬਦ ਵੀ ਨਹੀਂ ਕੱਢਦੇਇਥੋਂ ਤੱਕ ਕਿ ਫਤਹਿਗੜ੍ਹ ਸਾਹਿਬ ਦੇ ਜੋੜ ਮੇਲੇ ਤੇ ਵੀ ਉਹ ਸ਼ਹੀਦਾਂ ਵਜੋਂ ਸਿੱਖਾਂ ਦਾ ਨਾਂ ਨਹੀਂ ਲੈਂਦੇ ਬਲਕਿ ਪੰਜਾਬੀਆਂਦੀਆਂ ਕੁਰਬਾਨੀਆਂ ਦਾ ਹੀ ਜ਼ਿਕਰ ਕਰਦੇ ਹਨਸਿੱਖਾਂ ਦੀ ਪਾਰਟੀ ਹੁਣ ਪੰਜਾਬ ਪੰਜਾਬੀ ਅਤੇ ਪੰਜਾਬੀਅਤਦੀ ਅਲੰਬਰਦਾਰ ਬਣ ਗਈ ਹੈ

ਪੰਜਾਬੀਅਤਕੀ ਹੈ ਹਾਲੇ ਤੱਕ ਕਿਸੇ ਨੇ ਇਸ ਦੀ ਠੋਸ ਪਰਿਭਾਸ਼ਾ ਤਾਂ ਨਹੀਂ ਦਿੱਤੀ, ਪਰ ਸਾਡੀ ਜੋ ਸਮਝ ਵਿਚ ਆਇਆ ਹੈ, ਉਹ ਇਹ ਹੈ ਕਿ ਪੰਜਾਬ ਦੀ ਧਰਤੀ ਤੇ ਜੰਮਣ ਅਤੇ ਵਸਣ ਵਾਲੇ ਸੱਜਣ ਜੋ ਪੰਜਾਬੀ ਭਾਸ਼ਾ ਬੋਲਦੇ ਹਨ ਅਤੇ ਪੰਜਾਬੀ ਸੱਭਿਆਚਾਰ ਅਨੁਸਾਰ ਜੀਵਨ ਬਤੀਤ ਕਰਦੇ ਹਨ, ਉਹ ਸਾਰੇ ਇਕ ਸਾਂਝੀ ਕੌਮ ਪੰਜਾਬੀਅਤਦੀ ਸਿਰਜਣਾ ਕਰਦੇ ਹਨਪੰਜਾਬੀਅਤਦੇ ਪਹਿਰੇਦਾਰ ਮਾਡਰੇਟਸਿਆਸੀ ਲੀਡਰਾਂ ਅਤੇ ਮਾਡਰੇਟਵਿਦਵਾਨਾਂ ਦਾ ਕਹਿਣਾ ਹੈ ਕਿ ਭਾਸ਼ਾ ਅਤੇ ਸੱਭਿਆਚਾਰ ਕਰਕੇ ਹਿੰਦੂ ਸਿੱਖਾਂ ਅਤੇ ਮੁਸਲਮਾਨਾਂ ਨੂੰ ਵੱਖ ਵੱਖ ਕੌਮਾਂ ਵਿਚ ਵੰਡਣਾ ਠੀਕ ਨਹੀਂ ਹੈ, ਕਿਉਂਕਿ ਇਸ ਨਾਲ ਸਾਂਝੀ ਪੰਜਾਬੀ ਕੌਮਦੀ ਸਾਂਝ ਕਮਜ਼ੋਰ ਪੈਂਦੀ ਹੈ

ਕੀ ਵਾਕਿਆ ਹੀ ਪੰਜਾਬੀ ਕੌਮ ਦਾ ਅਜਿਹਾ ਕੋਈ ਸੰਕਲਪ ਮੌਜੂਦ ਹੈ? ਕੀ ਇਕੋ ਬੋਲੀ ਬੋਲਣ ਵਾਲੇ ਅਤੇ ਇਕੋ ਜਿਹੇ ਸੱਭਿਆਚਾਰ ਵਿਚ ਰਹਿਣ ਵਾਲੇ ਵੱਖ ਵੱਲ ਲੋਕਾਂ ਦੇ ਦਿਲਾਂ ਵਿਚ ਇਕੋ ਜਿਹਾ ਸਾਂਝਾ ਦਿਲ ਧੜਕਦਾ ਹੈ? ਕੀ ਇਸ ਕਿਸਮ ਦੀ ਪੰਜਾਬੀਅਤ ਕਿਸੇ ਸਾਂਝੀ ਕੌਮ ਦੀ ਸਿਰਜਣਾ ਕਰ ਸਕਦੀ ਹੈ? ਇਨ੍ਹਾਂ ਗੰਭੀਰ ਸੁਆਲਾਂ ਬਾਰੇ ਅਸੀਂ ਸਿੱਖ ਇਤਿਹਾਸਕਾਰ ਸ. ਅਜਮੇਰ ਸਿੰਘ ਨਾਲ ਵਿਚਾਰ ਕੀਤੀ ਸੀਕਿਉਂਕਿ ਕੌਮਵਾਦ ਬਾਰੇ ਉਹ ਪੰਜਾਬ ਵਿਚ ਇਕ ਨਵਾਂ ਨਜ਼ਰੀਆ ਲੈ ਕੇ ਆਏ ਹਨ ਅਤੇ ਭਾਰਤ ਵਿਚ ਕੌਮਵਾਦ ਦੇ ਮਸਲੇ ਬਾਰੇ ਚਿੱਠੀ ਲਿਖੀ ਸੀ ਜਿਸ ਦੇ ਕੁਝ ਅੰਸ਼ਾਂ ਨੂੰ ਅਸੀਂ ਆਪਣੇ ਪਾਠਕਾਂ ਨਾਲ ਸਾਂਝੇ ਕਰਨਾ ਚਾਹੁੰਦੇ ਹਾਂ ਤਾਂ ਕਿ ਪੰਜਾਬੀਅਤਦੇ ਮਸਲੇ ਬਾਰੇ ਪਾਏ ਜਾ ਰਹੇ ਸ਼ੋਰ ਦੀ ਕੁਝ ਸਮਝ ਪੈ ਸਕੇ

. ਅਜਮੇਰ ਸਿੰਘ ਨੇ ਲਿਖਿਆ ਹੈ, ‘ਪੰਜਾਬੀ ਅਤੇ ਸਿੱਖ ਸੱਭਿਆਚਾਰ ਦੇ ਰੇੜਕੇ ਨੂੰ ਹੱਲ ਕਰਨ ਲਈ ਸਭ ਤੋਂ ਪਹਿਲੀ ਲੋੜ ਸੱਭਿਆਚਾਰਬਾਰੇ ਸਹੀ ਸਮਝ ਬਣਾਉਣਾ ਹੈਸੱਭਿਆਚਾਰ ਨੂੰ ਸਿਰਫ਼ ਖਾਣ ਪੀਣ, ਪਹਿਨਣ ਪਚਰਨ ਤੇ ਮੌਜ ਮਸਤੀ ਦੇ ਰੂਪਾਂ ਤੱਕ ਸੁੰਗੇੜ ਕੇ ਦੇਖਣ ਦੀ ਗਲਤੀ ਆਮ ਕੀਤੀ ਜਾਂਦੀ ਹੈਇਹ ਗੱਲ ਅਕਸਰ ਹੀ ਅੱਖੋਂ ਓਹਲੇ ਕਰ ਦਿੱਤੀ ਜਾਂਦੀ ਹੈ ਕਿ ਕਿਸੇ ਵੀ ਬਹੁਪਰਤੀ ਤੇ ਗੁੰਝਲਦਾਰ ਵਰਤਾਰੇ ਦਾ ਅਸਲੀ ਤੱਤ ਉਸ ਦੀਆਂ ਬਾਹਰੀ ਕੰਨੀਆਂ ਤੋਂ (ਫੲਰਪਿਹੲਰੇ) ਨਹੀਂ, ਉਸ ਦੀ ਗਿਰੀ‘ (ਛੋਰੲ) ਤੋਂ ਨਿਰਧਾਰਤ ਹੁੰਦਾ ਹੈਇਸ ਹਿਸਾਬ ਨਾਲ ਦੇਖਿਆਂ ਜਿੱਥੇ ਪੰਜਾਬੀ ਲੋਕਾਂ ਅੰਦਰ ਕੁਝ ਸਾਂਝੇ ਸੱਭਿਆਚਾਰਕ ਲੱਛਣਾਂ ਦੀ ਹੋਂਦ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ, ਉਥੇ ਨਾਲ ਹੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਸਾਂਝੇ ਲੱਛਣ (ਜਿਨ੍ਹਾਂ ਦਾ ਸਬੰਧ ਜ਼ਿਆਦਾ ਕਰਕੇ ਖਾਣ ਪੀਣ, ਪਹਿਨਣ ਪਚਰਨ ਤੇ ਮੌਜ ਮਸਤੀ ਦੇ ਰੂਪਾਂ ਨਾਲ ਹੈ) ਕਿਸੇ ਵੀ ਤਰ੍ਹਾਂ ਪੰਜਾਬੀ ਸੱਭਿਆਚਾਰ ਦੇ ਅਸਲ ਤੱਤ ਨੂੰ ਰੂਪਮਾਨ ਨਹੀਂ ਕਰਦੇਸੱਭਿਆਚਾਰ ਦਾ ਅਸਲ ਤੱਤ ਉਹ ਗੱਲ ਹੈ ਜਿਹੜੀ ਕਿਸੇ ਭਾਈਚਾਰੇ ਦੇ ਮੈਂਬਰਾਂ ਨੂੰ ਇਕ ਖਾਸ ਕਿਸਮ ਦੇ ਸਾਂਚੇ ਵਿਚ ਢਾਲਦੀ ਹੈ, ਉਨ੍ਹਾਂ ਅੰਦਰ ਜ਼ਿੰਦਗੀ ਪ੍ਰਤੀ ਇਕ ਖਾਸ ਕਿਸਮ ਦਾ ਨਜ਼ਰੀਆ ਤੇ ਰਵੱਈਆ ਉਨ੍ਹਾਂ ਦੀ ਸਮੁੱਚੀ ਸ਼ਖਸੀਅਤ ਤੇ ਜੀਵਨ ਸ਼ੈਲੀ ਨੂੰ ਇਕ ਖਾਸ ਕਿਸਮ ਦੀ ਤਰਜ਼ ਤੇ ਢਾਲਦੀ ਹੈਸਵਰਗਵਾਸੀ ਪ੍ਰਿੰਸੀਪਲ ਤੇਜਾ ਸਿੰਘ ਦੇ ਸ਼ਬਦਾਂ ਵਿਚ, ‘ਹਰ ਇਕ ਕੌਮ ਦੀ ਆਪੋ ਆਪਣੀ ਰੂਹ ਹੁੰਦੀ ਹੈ, ਆਪੋ ਆਪਣੀ ਅੰਦਰਲੀ ਵਿਰਤੀ ਹੁੰਦੀ ਹੈ, ਜਿਸ ਅਨੁਸਾਰ ਉਸ ਦੇ ਭਾਵ ਢਲਦੇ ਹਨ, ਇਸ ਨੂੰ ਕਲਚਰ ਆਖ਼ਦੇ ਹਨ

ਇਸ ਦ੍ਰਿਸ਼ਟੀ ਤੋਂ ਦੇਖਿਆਂ ਸਾਫ਼ ਪਰਗਟ ਹੋ ਜਾਂਦਾ ਹੈ ਕਿ ਪੰਜਾਬੀ ਸਮਾਜ ਦੇ ਤਿੰਨੋਂ ਮੁੱਖ ਧਾਰਮਿਕ ਵਰਗਾਂ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ-ਵਿਚਕਾਰ ਸੱਭਿਆਚਾਰ ਦੇ ਕੁਝ ਕੁ ਪੱਖਾਂ ਦੀ ਸਾਂਝ ਦੇ ਬਾਵਜੂਦ ਉਨ੍ਹਾਂ ਦੀ ਰੂਹਇਕੋ ਜਿਹੀ ਨਹੀਂ, ਉਨ੍ਹਾਂ ਦੇ ਅੰਦਰਲੀ ਬਿਰਤੀਇਕੋ ਜਿਹੀ ਨਹੀਂ, ਉਨ੍ਹਾਂ ਦੇ ਭਾਗ ਸਾਂਝ