ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕਿਉਂ ਘੱਟਦੀ ਹੈ ਯਾਦ-ਸ਼ਕਤੀ?


ਸਿਆਟਲ (ਅਮਰੀਕਾ) ਦੀ 78 ਸਾਲਾ ਲੌਰਾ ਇਹ ਸਵੀਕਾਰ ਕਰਦੀ ਹੈ ਕਿ ਹੁਣ ਉਸ ਨੂੰ ਪੁਰਾਣੀ ਕੋਈ ਵੀ ਗੱਲ ਯਾਦ ਨਹੀਂ। ਕਦੇ-ਕਦੇ ਤਾਂ ਉਹ ਜਿਸ ਰੁੱਖ ਨੂੰ ਰੋਜ਼ਾਨਾ ਪਾਣੀ ਪਾਉਂਦੀ ਹੈ, ਉਸ ਦਾ ਨਾਂਅ ਵੀ ਭੁੱਲ ਜਾਂਦੀ ਹੈ। ਉਸ ਨੂੰ ਆਪਣੇ ਕੋਲ ਮੌਜੂਦ ਚੀਜ਼ਾਂ 'ਚੋਂ ਜ਼ਿਆਦਾਤਰ ਚੀਜ਼ਾਂ ਦੇ ਨਾਂਅ ਯਾਦ ਰੱਖਣ ਵਿਚ ਕਾਫ਼ੀ ਪ੍ਰੇਸ਼ਾਨੀ ਹੁੰਦੀ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇੰਨੀ ਉਮਰ ਵਿਚ ਅਕਸਰ ਹੀ ਇਸ ਤਰ੍ਹਾਂ ਦੀ ਪ੍ਰੇਸ਼ਾਨੀ ਹੋ ਜਾਂਦੀ ਹੈ। ਪਰ ਲੌਰਾ ਦੀ ਪ੍ਰੇਸ਼ਾਨੀ ਦੀ ਵਜ੍ਹਾ ਉਮਰ ਦਾ ਲਗਾਤਾਰ ਵਧਦੇ ਜਾਣਾ ਨਹੀਂ ਹੈ ਬਲਕਿ ਉਹ ਅਲਜ਼ਾਇਮਰ ਰੋਗ ਨਾਲ ਪੀੜਤ ਹੈ।
ਦਰਅਸਲ ਅਲਜ਼ਾਇਮਰ ਇਕ ਅਜਿਹੀ ਬਿਮਾਰੀ ਹੈ ਜਿਸ ਵਿਚ ਪੀੜਤ ਵਿਅਕਤੀ ਦੀ ਯਾਦਾਸ਼ਤ ਇਸ ਤਰ੍ਹਾਂ ਨਸ਼ਟ ਹੋ ਜਾਂਦੀ ਹੈ ਕਿ ਉਹ ਆਪਣੇ ਮੌਜੂਦਾ ਅਤੇ ਬੀਤੇ ਹੋਏ ਸਮੇਂ ਦੀਆਂ ਕਈ ਗੱਲਾਂ ਭੁੱਲ ਜਾਂਦਾ ਹੈ। ਇਹ ਬਿਮਾਰੀ ਜੇਕਰ ਆਪਣੀ ਚਰਮ ਸੀਮਾ 'ਤੇ ਪਹੁੰਚ ਜਾਵੇ ਤਾਂ ਰੋਗੀ ਲਈ ਖੁਦ ਨਾਲ ਜੁੜੀ ਕਿਸੇ ਵੀ ਚੀਜ਼ ਨੂੰ ਯਾਦ ਰੱਖਣਾ ਮੁਸ਼ਕਿਲ ਹੋ ਜਾਂਦਾ ਹੈ। ਲੌਰਾ ਵੀ ਇਸੇ ਬਿਮਾਰੀ ਨਾਲ ਪੀੜਤ ਹੈ। ਉਸ ਨੂੰ ਆਪਣੇ ਬੀਤੇ ਹੋਏ ਸਮੇਂ ਦੀ ਕੋਈ ਗੱਲ ਯਾਦ ਨਹੀਂ ਹੈ। ਪਰ ਇਸ ਦੇ ਬਾਵਜੂਦ ਚੀਜ਼ਾਂ ਪ੍ਰਤੀ ਉਸ ਦੀ ਸਮਝ ਅੱਜ ਵੀ ਉਸੇ ਤਰ੍ਹਾਂ ਬਣੀ ਹੋਈ ਹੈ ਜਿਵੇਂ ਅਲਜ਼ਾਇਮਰ ਨਾਲ ਗ੍ਰਸਤ ਹੋਣ ਤੋਂ ਪਹਿਲਾਂ ਹੋਇਆ ਕਰਦੀ ਸੀ। ਹੁਣ ਲੌਰਾ ਪੁਰਾਣੀਆਂ ਗੱਲਾਂ ਯਾਦ ਕਰਨ ਦੀ ਕੋਸ਼ਿਸ਼ ਕਰਨ ਲਈ ਰੋਜ਼ਾਨਾ ਲਾਇਬ੍ਰੇਰੀ ਜਾਂਦੀ ਹੈ ਅਤੇ ਕਦੇ-ਕਦੇ ਲੋਕਾਂ ਨਾਲ ਗੱਲਾਂ ਕਰਦੀ ਹੈ। ਲੌਰਾ ਇਕ ਪੇਸ਼ਾਵਰ ਆਰਟਿਸਟ ਹੈ ਅਤੇ ਉਹ ਆਪਣੀ ਜੀਵਿਕਾ ਇਸੇ ਹੁਨਰ ਨਾਲ ਚਲਾ ਰਹੀ ਹੈ। ਅਲਜ਼ਾਇਮਰ ਪ੍ਰਤੀ ਜ਼ਿਆਦਾਤਰ ਲੋਕ ਇੰਨੇ ਨਾਕਾਰਤਮਕ ਹਨ ਕਿ ਇਸ ਬਿਮਾਰੀ ਨਾਲ ਪੀੜਤ ਹੋਣ ਤੋਂ ਬਾਅਦ ਖੁਦ ਨੂੰ ਪੂਰੀ ਤਰ੍ਹਾਂ ਅਡੋਲ ਬਣਾ ਲੈਂਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਹੁਣ ਉਨ੍ਹਾਂ ਦੇ ਜੀਵਨ ਵਿਚ ਕੁਝ ਵੀ ਨਹੀਂ ਬਚਿਆ। ਹੁਣ ਉਹ ਕੁਝ ਨਹੀਂ ਕਰ ਸਕਦੇ ਪਰ ਅਜਿਹਾ ਕੁਝ ਵੀ ਨਹੀਂ ਹੈ। ਅਲਜਾਇਮਰ ਤੁਹਾਡੀ ਯਾਦਾਸ਼ਤ 'ਤੇ ਬੁਰਾ ਅਸਰ ਜ਼ਰੂਰ ਪਾਉਂਦੀ ਹੈ ਪਰ ਇਸ ਨਾਲ ਤੁਹਾਡੀ ਬੌਧਿਕ ਸਮਰੱਥਾ 'ਤੇ ਕੋਈ ਵੀ ਨਾਕਾਰਤਮਕ ਪ੍ਰਭਾਵ ਨਹੀਂ ਪੈਂਦਾ। ਜਾਨਸ ਹਾਪਕਿੰਨਸ ਯੂਨੀਵਰਸਿਟੀ ਵਿਚ ਨਿਊਰੋ ਸਾਇੰਸ ਵਿਭਾਗ ਦੇ ਡਾਇਰੈਕਟਰ ਮਾਰਲਨ ਅਲਬਰਟ ਦਾ ਕਹਿਣਾ ਹੈ ਕਿ 'ਅਲਜਾਇਮਰ ਬਜ਼ੁਰਗਾਂ ਨੂੰ ਹੋਣ ਵਾਲੀ ਇਕ ਅਜਿਹੀ ਬਿਮਾਰੀ ਹੈ, ਜਿਸ ਦਾ ਲੰਬੇ ਸਮੇਂ ਤੱਕ ਪਤਾ ਹੀ ਨਹੀਂ ਲਗਦਾ। ਜੇਕਰ ਇਸ ਬਿਮਾਰੀ ਬਾਰੇ ਸ਼ੁਰੂਆਤੀ ਪੱਧਰ 'ਤੇ ਜਾਣਕਾਰੀ ਹੋ ਜਾਵੇ ਤਾਂ ਇਸ ਦਾ ਇਲਾਜ ਸੰਭਵ ਹੈ। ਜ਼ਿਆਦਾਤਰ ਮਾਮਲਿਆਂ ਵਿਚ ਅੱਧੀ ਉਮਰ ਲੰਘ ਜਾਣ ਤੋਂ ਬਾਅਦ ਇਸ ਦੇ ਲੱਛਣ ਸਾਹਮਣੇ ਆਉਣ ਲਗਦੇ ਹਨ ਪਰ ਲੋਕ ਇਸ ਨੂੰ ਸਮਝਣ 'ਚ ਅਸਮਰੱਥ ਰਹਿੰਦੇ ਹਨ। ਇਸ ਤੋਂ ਬਚਣ ਲਈ ਇਕ ਉਮਰ ਤੋਂ ਬਾਅਦ ਅਲਜ਼ਾਇਮਰ ਨਾਲ ਜੁੜੇ ਟੈਸਟ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਸ਼ੁਰੂਆਤੀ ਪੱਧਰ 'ਤੇ ਹੀ ਇਸ ਨੂੰ ਰੋਕਿਆ ਜਾ ਸਕੇ। ਜ਼ਿਆਦਾਤਰ ਤੰਤੂ ਵਿਗਿਆਨੀ (ਨਿਊਰੋਲਾਜਿਸਟ) ਇਹ ਮੰਨਦੇ ਹਨ ਕਿ ਉਮਰ ਵਧਣ ਨਾਲ ਦਿਮਾਗ ਦੀ ਸਮਰੱਥਾ ਵਧਦੀ ਜਾਂਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਸਾਡੀ ਧੜਕਣ ਕਾਰਨ ਦਿਮਾਗ ਵਿਚ ਨਵੇਂ ਤੰਤੂ ਬਣਦੇ ਰਹਿੰਦੇ ਹਨ। ਇਸ ਨਾਲ ਨਵੇਂ ਸੰਪਰਕ ਜਨਮ ਲੈਂਦੇ ਹਨ ਜਿਹੜੇ ਤੰਤੂਆਂ ਨੂੰ ਆਪਸ 'ਚ ਜੋੜਦੇ ਹਨ। ਇਹ ਕਿਰਿਆ ਜੀਵਨ ਦੇ ਅੰਤਿਮ ਪਲਾਂ ਤੱਕ ਜਾਰੀ ਰਹਿੰਦੀ ਹੈ। ਅਸੀਂ ਜਦੋਂ ਵੀ ਨਵਾਂ ਸਿੱਖਦੇ ਜਾਂ ਪੜ੍ਹਦੇ ਹਾਂ ਤਾਂ ਇਸ ਸਮਝ ਦਾ ਸਿੱਧਾ ਰਿਸ਼ਤਾ ਧੜਕਣ ਨਾਲ ਹੁੰਦਾ ਹੈ। ਇਸ ਲਈ ਜੇਕਰ ਤੁਸੀਂ ਆਪਣੇ ਅੰਤਿਮ ਸਮੇਂ ਤੱਕ ਨਵੀਆਂ ਚੀਜ਼ਾਂ ਸਿੱਖ ਸਕਦੇ ਹੋ ਤਾਂ ਆਪਣੀ ਜੀਵਨਸ਼ੈਲੀ ਨੂੰ ਪੂਰੀ ਤਰ੍ਹਾਂ ਸੰਯੋਜਿਤ ਰੱਖੋ ਅਤੇ ਇਹ ਤੁਹਾਡੇ ਲਈ ਬਹੁਤ ਹੀ ਆਸਾਨ ਹੈ। 90 ਸਾਲ ਦੀ ਉਮਰ ਵਿਚ ਜੋ ਲੋਕ ਆਪਣੇ ਕੰਮ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਅ ਰਹੇ ਹਨ, ਉਹ ਆਪਣੇ ਦਿਮਾਗ ਦੀ ਸਮਰੱਥਾ ਦਾ ਸਹੀ ਇਸਤੇਮਾਲ ਕਰ ਰਹੇ ਹੁੰਦੇ ਹਨ। ਅਲਜ਼ਾਇਮਰ ਨਾਲ ਪੀੜਤ ਵਿਅਕਤੀ ਦੇ ਦਿਮਾਗ ਵਿਚ ਧੜਕਣ ਕਾਰਨ ਸਮਝਣ ਦੀ ਸਮਰੱਥਾ 'ਤੇ ਕੋਈ ਅਸਰ ਨਹੀਂ ਪੈਂਦਾ ਪਰ ਇਸ ਨਾਲ ਦਿਮਾਗ ਦੇ ਉਸ ਹਿੱਸੇ ਉਪਰ ਪ੍ਰਭਾਵ ਪੈਂਦਾ ਹੈ ਜੋ ਯਾਦਾਸ਼ਤ ਨੂੰ ਨਿਯੰਤਰਣ ਕਰਨ ਦਾ ਕੰਮ ਕਰਦਾ ਹੈ। ਯਾਦਾਸ਼ਤ ਨੂੰ ਕੰਟਰੋਲ ਰੱਖਣ ਦਾ ਕੰਮ ਦਿਲ ਨਾਲ ਵੀ ਸਬੰਧ ਰੱਖਦਾ ਹੈ। ਇਸ ਲਈ ਦਿਲ ਦਾ ਸਹੀ ਤਰੀਕੇ ਨਾਲ ਕੰਮ ਕਰਨਾ ਵੀ ਜ਼ਰੂਰੀ ਹੈ। ਇਸ ਲਈ ਸਰੀਰਕ ਫਿਟਨੈੱਸ ਅਹਿਮ ਹੈ। ਸਰੀਰਕ ਗਤੀਵਿਧੀਆਂ ਵਿਚ ਤੈਰਾਕੀ, ਨੱਚਣਾ ਅਤੇ ਤੇਜ਼ ਦੌੜਨ ਵਰਗੀਆਂ ਚੀਜ਼ਾਂ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ। ਦਿਲ ਅਤੇ ਦਿਮਾਗ ਦੋਵਾਂ ਦੀ ਤੰਦਰੁਸਤੀ ਨਾਲ ਹੀ ਅਲਜ਼ਮਾਇਰ ਤੋਂ ਦੂਰੀ ਬਣਾਈ ਜਾ ਸਕਦੀ ਹੈ।

-ਡਾ: ਭਾਰਤ ਭੂਸ਼ਣ