ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਿੱਖ ਚੇਤਨਾ ਅਤੇ ਭਗਤ ਸਿੰਘ : ਇੱਕ ਵਿਸ਼ਲੇਸ਼ਣ


ਬੀਤੀ ਸਦੀ ਦੌਰਾਨ ਭਗਤ ਸਿੰਘ ਸਬੰਧੀ ਕਈ ਵਾਰ ਤਿੱਖੀ ਬਹਿਸ ਹੋ ਚੁੱਕੀ ਹੈਹਿੰਦੋਸਤਾਨ ਦੇ ਖ਼ਾਸ ਹਾਕਮ ਤਬਕੇ ਵਿੱਚ ਸਿੱਖਾਂ ਦੇ ਅਸਲ ਹਿਤਾਂ ਨੂੰ ਢਾਅ ਲਾ ਕੇ ਸਿੱਖੀ ਦਾ ਨੁਕਸਾਨ ਕਰਨ ਦੀ ਤੀਬਰ ਇੱਛਾ ਚਿਰੋਕਣੀ ਹੈ ਅਤੇ ਇਹੋ ਆਖ਼ਰ ਅਜਿਹੀਆਂ ਨਿਰਮੂਲ ਬਹਿਸਾਂ ਦਾ ਪ੍ਰੇਰਨਾ ਸ੍ਰੋਤ ਬਣਦੀ ਹੈਚੰਗਾ ਭਲਾ ਆਪਣਾ ਕੰਮ ਕਰਦੇ ਲੋਕਾਂ ਨੂੰ ਊਂਜਾਂ ਲਾ-ਲਾ ਕੇ ਜੁਆਬ ਦੇਣ ਲਈ ਮਜਬੂਰ ਕੀਤਾ ਜਾਂਦਾ ਹੈ ਅਤੇ ਫੇਰ ਝਗੜਾਲੂਆਦਿ ਉਪਾਧੀਆਂ ਨਾਲ ਸ਼ਿੰਗਾਰ ਕੇ ਸਿੱਖ-ਵਿਰੋਧੀ ਤੱਤਾਂ ਵੱਲੋਂ ਅਕਾਰਣ ਭੰਡਿਆ ਜਾਂਦਾ ਹੈਇਸ ਸਾਰੀ ਕਵਾਇਦ ਦੀ ਖ਼ਾਸ ਗੱਲ ਇਹ ਹੈ ਕਿ ਨਿਰਧਾਰਤ ਸਿੱਖੀ-ਵਿਰੋਧੀ ਟੀਚਿਆਂ ਦੀ ਪ੍ਰਾਪਤੀ ਲਈ ਭਗਤ ਸਿੰਘ ਦੇ ਬਿੰਬ ਨੂੰ ਉਭਾਰਨਾ ਬੇ-ਰੋਕ-ਟੋਕ ਜਿਉਂ ਦਾ ਤਿਉਂ ਜਾਰੀ ਰਹਿੰਦਾ ਹੈਭਗਤ ਸਿੰਘ ਨੇ ਹਿੰਦੋਸਤਾਨ ਦੀ ਬਿਹਤਰੀ ਲਈ, ਮਾਨਵਤਾ ਦੇ ਭਲ਼ੇ ਲਈ ਕੀ-ਕੀ ਘਾਲਣਾਵਾਂ ਘਾਲੀਆਂ ਜਾਂ ਨਾ ਘਾਲੀਆਂ, ਏਸ ਲੇਖ ਦਾ ਵਿਸ਼ਾ ਨਹੀਂਅੱਜ ਦੇ ਸਮੇਂ ਜੇ ਉਸ ਦਾ ਇਤਿਹਾਸਕ ਮੁਲਾਂਕਣ ਕਰਨਾ ਹੋਵੇ ਤਾਂ ਕੇਵਲ ਤਿੰਨ, ਚਾਰ ਘਟਨਾਵਾਂ ਉੱਤੇ ਆਧਾਰਤ ਕਰਨਾ ਪਵੇਗਾਇਹਨਾਂ ਵਿੱਚੋਂ ਪ੍ਰਮੁੱਖ ਹਨ ਸੌਂਡਰਸ ਦਾ ਕਤਲ, ਕੇਂਦਰੀ ਅਸੈਂਬਲੀ ਵਿੱਚ ਬੰਬ ਸੁੱਟਣਾ ਅਤੇ ਜੇਲ੍ਹ ਵਿੱਚ ਕੀਤੀ ਭੁੱਖ ਹੜਤਾਲ ਜੋ ਉਸ ਦੀ ਪ੍ਰਸਿੱਧੀ ਦੇ ਪ੍ਰਮੁੱਖ ਕਾਰਣ ਜਾਂ ਸਵੱਬ ਸਨਇਹਨਾਂ ਘਟਨਾਵਾਂ ਦੀ ਚੀਰ-ਫਾੜ ਵਿੱਚ ਉਸ ਦੀ ਪਾਰਟੀ ਅਤੇ ਸਾਥੀਆਂ ਦੀ ਸਿਧਾਂਤਕ ਪਹੁੰਚ ਆਦਿ ਦਾ ਵਿਸ਼ਲੇਸ਼ਣ ਵੀ ਤਰਕਸੰਗਤ ਹੋਵੇਗਾ; ਪ੍ਰਾਪਤੀਆਂ ਦਾ ਬਿਉਰਾ ਆਦਿ ਵੀ ਵਿਚਾਰਨਾ ਜ਼ਰੂਰੀ ਹੋਵੇਗਾ

ਭਗਤ ਸਿੰਘ ਦੀ ਆਪਣੀ ਸਿਧਾਂਤਕ ਪਹੁੰਚ ਬਾਰੇ ਵੀ, ਉਸ ਦੇ ਪ੍ਰਸੰਸਕਾਂ ਦੀ ਕਮਜ਼ੋਰ ਨਜ਼ਰ ਦੇ ਤੰਗ ਦਾਇਰੇ ਅਤੇ ਪਰਿਵਾਰਕ ਹੱਦ-ਬੰਨਿਆਂ ਤੋਂ ਉੱਤੇ ਉੱਠ ਕੇ ਲੇਖਾ-ਜੋਖਾ ਕਰਨਾ ਪਵੇਗਾਪੌਣੀ ਸਦੀ ਤੋਂ ਵੱਧ ਸਮਾਂ ਬੀਤ ਚੁੱਕਿਆ ਹੈ ਅਤੇ ਉਸ ਦੀਆਂ ਲਿਖਤਾਂ, ਜੋ ਸਨ ਅਤੇ ਜੋ ਨਹੀਂ ਵੀ ਹਨ, ਸਭ ਸਾਹਮਣੇ ਆ ਚੁੱਕੀਆਂ ਹਨਕੁਝ ਲਿਖਤਾਂ ਬਾਰੇ ਤਾਂ ਸਪਸ਼ਟ ਹੀ ਹੈ ਕਿ ਉਸ ਦੇ ਨਾਂਅ ਨਾਲ ਖਾਹ-ਮਖਾਹ ਮੜ੍ਹੀਆਂ ਗਈਆਂ ਹਨਕੁਝ ਏਨੀਆਂ ਸ੍ਵੈਵਿਰੋਧੀ ਹਨ ਕਿ ਆਮ ਲੇਖਕ ਲਈ ਵੀ ਸੋਭਨੀਕ ਨਹੀਂਮੂਲ ਸ੍ਰੋਤ ਤਾਂ ਨੱਬੇ ਪ੍ਰਤੀਸ਼ਤ ਦੇ ਨਹੀਂ ਦੱਸੇ ਗਏਇਤਿਹਾਸਕ ਨਜ਼ਰੀਏ ਤੋਂ ਘੋਖਿਆਂ ਸ਼ਾਇਦ ਬਹੁਤ ਘੱਟ ਲਿਖਤਾਂ ਭਗਤ ਸਿੰਘ ਦੀਆਂ ਸਾਬਤ ਹੋ ਸਕਣਜੋ ਹਨ ਵੀ ਉਹਨਾਂ ਦਾ ਤੁਅਲਕ ਉਸ ਦੀ ਜਾਤ, ਪਹੁੰਚ, ਮਾਨਸਿਕਤਾ, ਮਹਤਵਾਕਾਂਕਸ਼ਾ² ਨਾਲ ਜ਼ਿਆਦਾ ਹੈ ਅਤੇ ਦ੍ਰਿੜ੍ਹ ਸਿਆਸੀ ਸੋਚ ਨਾਲ ਘੱਟਉਸ ਦੇ ਸਮਰਥਕ ਜੇ ਚਾਹੁਣ ਤਾਂ ਉਹ ਸਾਰੀਆਂ ਲਿਖਤਾਂ ਨੂੰ ਰਿੜਕ ਕੇ ਅਸਲ ਨੂੰ ਲੋਕ-ਕਚਿਹਰੀ ਵਿੱਚ ਪੇਸ਼ ਕਰਨ ਤਾਂ ਕਿ ਉਹਨਾਂ ਦੀ ਸਤਿਕਾਰ ਯੋਗ ਹਸਤੀ ਦਾ ਸਹੀ ਅੰਦਾਜ਼ਾ ਲਗਾਉਣਾ ਸੰਭਵ ਹੋਵੇਇਤਿਹਾਸ ਦੀ ਚੱਕੀ ਇਨਸਾਫ਼ ਦੀ ਚੱਕੀ ਦਾ ਹੀ ਰੂਪ ਹੈ : ਇਹ ਚੱਲਦੀ ਹੌਲੀ ਹੈ ਪਰ ਪੀਂਹਦੀ ਬਹੁਤ ਬਰੀਕ ਹੈਚੱਕੀ ਦਾ ਗਲ਼ਾ ਭਗਤ ਸਿੰਘ ਦੇ ਸਮਰਥਕ ਤੈਅ ਕਰ ਸਕਦੇ ਹਨ ਪਰ ਪੀਠਾ ਤਾਂ ਸਿਧਾਂਤਾਂ, ਪੀਹਣ-ਵਿਧੀ ਅਤੇ ਦਾਣਿਆਂ ਦੀ ਪੌਸ਼ਟਕਤਾ ਅਨੁਸਾਰ ਹੀ ਜਾਵੇਗਾਜਿਨ੍ਹਾਂ ਦੇ ਸੱਚ ਪੱਲੇ ਹੁੰਦਾ ਹੈ ਉਹ ਸੌ-ਸੌ ਕਸਵੱਟੀਆਂ ਦੀ ਪਰਖ ਸਹਿਣ ਨੂੰ ਸਹਿਜੇ ਹੀ ਤਿਆਰ ਹੋ ਜਾਂਦੇ ਹਨਅਸਲ ਲਿਖਤਾਂ ਨੂੰ ਪਹਿਲਾਂ ਨਿਰਧਾਰਤ ਕਰ ਕੇ, ਸਿਧਾਂਤਕ ਪੱਖੋਂ ਉਹਨਾਂ ਦਾ ਮੁਲਾਂਕਣ ਹੁਣ ਬਹੁਤ ਜ਼ਰੂਰੀ ਹੋ ਗਿਆ ਹੈ; ਕੀਤਾ ਜਾਣਾ ਜਾਇਜ਼ ਵੀ ਹੈ

ਭਗਤ ਸਿੰਘ ਦੇ ਧਾਰਮਕ ਵਿਚਾਰਾਂ ਦਾ ਵਿਸ਼ਲੇਸ਼ਣ ਵੀ ਲੋੜੀਂਦਾ ਹੈ ਕਿਉਂਕਿ ਬਹੁਤੇ ਝਗੜੇ ਦੀ ਜੜ੍ਹ ਵੀ ਏਸ ਦੀ ਸਹੀ ਜਾਣਕਾਰੀ ਦੀ ਅਣਹੋਂਦ ਹੀ ਹੈਪ੍ਰਾਪਤ ਸਮਗਰੀ ਨੂੰ ਘੋਖ ਕੇ ਸੰਭਾਵੀ ਨਿਰਣੇ ਉੱਤੇ ਪਹੁੰਚਣਾ ਵਿਦਿਆਰਥੀਆਂ, ਵਿਦਵਾਨਾਂ ਦਾ ਧਰਮ ਹੈ ਅਤੇ ਏਸ ਨੂੰ ਨਾ ਨਿਭਾਉਣ ਦੀ ਕੋਤਾਹੀ ਜਦੋਂ ਕੌਮੀ ਨੁਕਸਾਨ ਦਾ ਮੁੱਢ ਬਣਦੀ ਜਾਪਦੀ ਹੈ ਤਾਂ ਮੁਜਰਮਾਨਾ ਹੋ ਨਿੱਬੜਦੀ ਹੈਨਿਆਂ ਪੱਖੀ ਕਲਮਾਂ ਦਾ ਏਸ ਮਸਲੇ ਉੱਤੇ ਚੱਲਣਾ ਲੋਕ-ਹਿਤ ਵਿੱਚ ਹੈਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਘਾਪਾ ਪੂਰਾ ਕੀਤਾ ਜਾ ਸਕੇਗਾ

ਜਦੋਂ ਤੱਕ ਇਹ ਸਾਰਾ ਕੁਝ ਨਹੀਂ ਹੋ ਜਾਂਦਾ ਭਗਤ ਸਿੰਘ ਬਾਰੇ ਇਤਿਹਾਸਕ ਮੁਲਾਂਕਣ ਸੰਭਵ ਨਹੀਂ ਅਤੇ ਏਸ ਲਈ ਇਹ ਹੱਥਲੇ ਲੇਖ ਦਾ ਵਿਸ਼ਾ ਨਹੀਂਕਮਸਿਨ, ਬਹਾਦਰ ਪ੍ਰਤੀ ਯੋਗ ਆਦਰ ਦਾ ਵੀ ਏਹੋ ਤਕਾਜ਼ਾ ਹੈ ਕਿ ਡੂੰਘੀ ਖੋਜ ਤੋਂ ਬਿਨਾ ਉਸ ਬਾਰੇ ਕੋਈ ਵਿਸ਼ਾ ਛੋਹਿਆ ਨਾ ਜਾਵੇਪ੍ਰੰਤੂ ਯੋਗ ਘੋਖ ਪੜਤਾਲ ਉਪਰੰਤ ਏਸ ਮਸਲੇ ਨੂੰ ਨਜਿੱਠਣਾ, ਪੰਜਾਬ ਦੇ ਸਮਾਜਕ ਜੀਵਨ ਵਿੱਚੋਂ ਰੌਲ-ਘਚੌਲਾ ਖ਼ਤਮ ਕਰਨ ਲਈ ਬੇਹੱਦ ਜ਼ਰੂਰੀ ਹੈਹੱਥਲੇ ਲੇਖ ਵਿੱਚ ਇੱਕ ਸੀਮਤ ਬਹਿਸ ਨਾਲ ਸਬੰਧਤ ਕੁਝ ਨੁਕਤੇ ਹੀ ਵਿਚਾਰੇ ਗਏ ਹਨਭਗਤ ਸਿੰਘ ਦੇ ਨਾਂਅ ਉੱਤੇ ਪ੍ਰਚੱਲਤ ਲੇਖਾਂ ਦਾ ਸੰਖੇਪ ਅਤੇ ਸਰਸਰੀ ਵਿਸ਼ਲੇਸ਼ਣ ਓਸੇ ਸੰਦਰਭ ਵਿੱਚ ਸਮਝਣਾ ਲੋੜੀਂਦਾ ਹੈਉਸ ਵਿੱਚ ਖ਼ਾਸ ਤੌਰ ਉੱਤੇ ਉਹਨਾਂ ਮੁਸ਼ਕਲਾਂ ਦਾ ਜ਼ਿਕਰ ਹੋਣਾ ਚਾਹੀਦਾ ਹੈ ਜੋ ਇਹਨਾਂ ਲਿਖਤਾਂ ਨੂੰ ਭਗਤ ਸਿੰਘ ਦੀਆਂ ਲਿਖੀਆਂ ਤਸਲੀਮ ਕਰਨ ਦੇ ਰਾਹ ਵਿੱਚ ਵੱਡਾ ਅੜਿੱਕਾ ਹਨਉਸ ਦੇ ਸਮਰਥਕਾਂ ਦਾ ਪ੍ਰਤੀਕਰਮ ਯੋਗ ਸਮੇਂ ਤੱਕ ਉਡੀਕ ਕੇ ਆਖ਼ਰੀ ਵਿਸ਼ਲੇਸ਼ਣ ਉਸ ਨੂੰ ਵਿਚਾਰ ਕੇ ਕਰਨਾ ਯੋਗ ਹੈ

ਜੇ ਭਗਤ ਸਿੰਘ ਦੇ ਭਗਤ ਉਸ ਨੂੰ ਸਿੱਖ ਪਰੰਪਰਾ ਤੋਂ ਬਾਹਰ ਖੜ੍ਹਾ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਲਈ ਉਸ ਨੂੰ ਆਪਣੇ ਪੈਰਾਂ ਉੱਤੇ ਖੜ੍ਹਾ ਕਰਨਾ ਲਾਜ਼ਮੀ ਹੈਲਿਖਤਾਂ ਨੂੰ ਪੜਚੋਲਣ ਦੀ ਲੋੜ ਤੋਂ ਇਲਾਵਾ ਉਸ ਦੇ ਬਿੰਬ ਨੂੰ ਠੁੰਮ੍ਹਣੇ ਦੇਣ ਲਈ ਵਰਤੀ ਜਾਂਦੀ ਸਿੱਖ ਧਾਰਮਕ ਸ਼ਬਦਾਵਲੀ ਤੋਂ ਗ਼ੁਰੇਜ਼ ਕਰਨਾ ਪਵੇਗਾ (ਮਸਲਨ ਸ਼ਬਦ ਸ਼ਹੀਦ) ਅਤੇ ਉਸ ਦੇ ਸਹਾਰੇ ਸਿੱਖ ਸ਼ਹੀਦਾਂ ਉੱਤੇ ਕਿੰਤੂ-ਪ੍ਰੰਤੂ ਕਰਨਾ (ਜਿਵੇਂ ਕਿ ਕੁਲਦੀਪ ਨੱਈਯਰ ਕਰਦਾ ਹੈ) ਜਾਂ ਸਿੱਖ ਸੰਘਰਸ਼ ਨੂੰ ਨੀਵਾਂ ਵਿਖਾਉਣ ਲਈ ਵਰਤਣਾ ਬੰਦ ਕਰਨਾ ਪਵੇਗਾਸਿਰਦਾਰ ਕਪੂਰ ਸਿੰਘ, ਭਾਈ ਸਾਹਿਬ ਰਣਧੀਰ ਸਿੰਘ ਦੀਆਂ ਸਤਿਕਾਰਯੋਗ ਹਸਤੀਆਂ ਉੱਤੇ ਆਨੇ-ਬਹਾਨੇ ਕਮੀਨੇ ਹਮਲੇ ਛੱਡਣੇ ਪੈਣਗੇ ਅਤੇ ਸਾਚੀ ਸਾਖੀਨੂੰ ਵਿਸਾਰਨ, ਸਾੜਨ ਦੀ ਥਾਂ ਉਸ ਨੂੰ ਪੜ੍ਹ-ਘੋਖ ਕੇ ਵਾਜਬ ਸੱਭਿਅਕ ਟਿੱਪਣੀ ਸਾਊ ਵਿਚਾਰਵਾਨਾਂ ਦੀ ਬੋਲੀ ਵਿੱਚ ਕਰਨੀ ਪਵੇਗੀਸਿੱਖ ਧਰਮ, ਇਤਿਹਾਸ, ਰਾਜਸੀ ਨਿਸ਼ਾਨੇ, ਸਿੱਖ ਧਾਰਮਕ ਰਹਿਤ, ਪੰਜਾਬੀ ਬੋਲੀ ਦੇ ਰੁਤਬੇ ਅਤੇ ਸਿੱਖ ਕਦਰਾਂ-ਕੀਮਤਾਂ ਨੂੰ ਖੋਰਾ ਲਾਉਣ ਲਈ ਭਗਤ ਸਿੰਘ ਦੇ ਬਿੰਬ ਨੂੰ ਵਰਤਣ ਦਾ ਯਥਾਸ਼ਕਤ ਵਿਰੋਧ ਕਰਨ ਲਈ ਗੁਰੂ ਕੇ ਸਿੱਖ ਵਚਨਬੱਧ ਹਨਹੁਣ ਇਹ ਸਮਝਣਾ ਲਾਜ਼ਮੀ ਹੈ ਕਿ ਦੋ ਘੋੜਿਆਂ ਦੀ ਸਵਾਰੀ ਕਿਸੇ ਧਿਰ ਲਈ ਵੀ ਲਾਹੇਵੰਦ ਨਹੀਂ

ਸਾਰੇ ਮਸਲੇ ਨੂੰ ਨਜਿੱਠਣ ਲਈ ਦੋਹਾਂ ਪਾਸਿਆਂ ਤੋਂ ਉੱਚ ਪਾਏ ਦੇ ਨਿਰਪੱਖ ਯਤਨਾਂ ਦੀ ਲੋੜ ਹੈਨਿਸੰਗ ਹੋ ਕੇ, ਹਰ ਪ੍ਰਕਾਰ ਦੀ ਦੁਬਿਧਾ ਵਿਸਾਰ ਕੇ, ਸੱਚੇ ਮਨ ਨਾਲ ਵਿਗਿਆਨਕ ਪਹੁੰਚ ਅਪਣਾ ਕੇ, ਮਨ ਚਾਹੇ ਨਤੀਜਿਆਂ ਦੀ ਆਸ ਤਿਆਗ ਕੇ, ਇੱਕ ਮਨ ਇੱਕ ਚਿੱਤ ਹੋ ਕੇ ਵਿਸ਼ਲੇਸ਼ਣ ਕਰਨਾ ਯੋਗ ਹੈਸਾਚੀ ਸਾਖੀ ਦੇ ਸਾੜੇ ਜਾਣ ਤੋਂ ਬਾਅਦ ਦਾ ਸਮਾਂ, ਸਿੱਖ ਧਾਰਮਕ ਅਤੇ ਸਿਆਸੀ ਪਛਾਣ ਬਾਰੇ ਸਹੀ ਨਜ਼ਰੀਆ ਬਣਾਉਣ ਦੇ ਚਾਹਵਾਨ ਪਾਠਕਾਂ ਤੋਂ ਮੰਗ ਕਰਦਾ ਹੈ ਕਿ ਉਹ ਸਾਰੇ ਮਸਲੇ ਦਾ ਗੰਭੀਰ ਜਾਇਜ਼ਾ ਲੈ ਕੇ ਦੁਬਿਧਾ ਤਿਆਗ ਦੇਣਕਬੀਰ ਸਾਹਿਬ ਦੇ ਫੁਰਮਾਨ ਦੇ ਸੰਦਰਭ ਵਿੱਚ ਇਹ ਲਿਖਤ ਪਾਠਕਾਂ ਦੇ ਹੱਥ ਪਹੁੰਚਾਈ ਜਾ ਰਹੀ ਹੈਮਨੋਰਥ ਕੇਵਲ ਇਹੋ ਹੈ ਕਿ ਇਹ ਉਹਨਾਂ ਨੂੰ ਨਿਰਪੱਖ ਹੋ ਕੇ ਮਨੁ ਸਚ ਕਸਵੱਟੀਲਾ ਕੇ ਵਿਸ਼ੇ ਨਾਲ ਸਬੰਧਤ ਨਿਰਣੇ ਕਰ ਸਕਣ ਵਿੱਚ ਸਹਾਇਤਾ ਕਰ ਸਕੇ :

ਡਗਮਗ ਛਾਡਿ ਰੇ ਮਨ ਬਉਰਾ ।।

ਅਬ ਤਉ ਜਰੇ ਮਰੇ ਸਿਧਿ ਪਾਈਐ ਲੀਨੋ ਹਾਥਿ ਸੰਧਉਰਾ ।।1।। ਰਹਾਉ ।।

(ਰਾਗ ਗਉੜੀ ਪੂਰਬੀ ਕਬੀਰ ਜੀ, ਸ੍ਰੀ.ਗੁ.ਗ੍ਰ.ਸਾ. 338)

ਪਹਿਲੇ ਦਿਨ ਤੋਂ ਹੀ ਭਗਤ ਸਿੰਘ ਦੀ ਛਵੀ ਨੂੰ ਨੌਜਵਾਨ ਸਿੱਖਾਂ ਨੂੰ ਕੇਸ ਕਤਲ ਕਰਵਾਉਣ ਲਈ ਉਤਸ਼ਾਹਤ ਕਰਨ ਲਈ ਅਤੇ ਅਸਲ ਆਜ਼ਾਦੀ ਦੀ ਅਸਲ ਜੰਗ ਦੇ ਸੱਚੇ-ਸੁੱਚੇ ਨਾਇਕਾਂ ਦੀ ਭੂਮਿਕਾ ਨੂੰ ਅੱਖੋਂ ਪਰੋਖੇ ਕਰਨ ਲਈ ਵਰਤੀਂਦਾ ਰਿਹਾ ਹੈਭਾਈ ਰਣਧੀਰ ਸਿੰਘ ਜੀ ਵਰਗੇ ਸਾਧੂ ਪੁਰਸ਼ ਦੇ ਸਪਸ਼ਟ ਵਚਨਾਂ ਦੇ ਹੁੰਦਿਆਂ, ਕਿ ਭਗਤ ਸਿੰਘ ਆਖ਼ਰੀ ਸਮੇਂ ਗੁਰੂ ਦੀ ਸ਼ਰਣ ਵਿੱਚ ਪਰਤ ਆਇਆ ਸੀ, ਭਗਤ ਸਿੰਘ ਦੀ ਪਤਿਤ ਰੂਪ ਵਾਲੀ ਤਸਵੀਰ ਨੂੰ ਪ੍ਰਚੱਲਤ ਕੀਤਾ ਜਾ ਰਿਹਾ ਹੈ ਅਤੇ ਅੱਡੀ ਚੋਟੀ ਦਾ ਜ਼ੋਰ ਲਾ ਕੇ ਉਸ ਨੂੰ ਨਾਸਤਕ ਪ੍ਰਚਾਰਿਆ ਜਾ ਰਿਹਾ ਹੈਕਸੂਰ ਤੋਂ ਖ਼ਾਸ ਤੌਰ ਉੱਤੇ ਗ੍ਰੰਥੀ ਮੰਗਵਾ ਕੇ ਸਿੱਖ ਰਹੁ-ਰੀਤ ਅਨੁਸਾਰ ਉਸ ਦਾ ਅੰਤਮ ਸੰਸਕਾਰ ਉਸ ਦੀ ਅੰਤਮ ਇੱਛਾ ਮੁਤਾਬਕ ਕਰਨਾ ਦੱਸਦਾ ਹੈ ਕਿ ਅੰਤ ਸਮੇਂ ਉਸ ਦੇ ਧਾਰਮਕ ਵਿਚਾਰ ਕੀ ਸਨਉਸ ਦੀ ਆਖ਼ਰੀ ਤਸਵੀਰ ਵੀ ਉਸ ਨੂੰ ਸਿੱਖੀ ਸਰੂਪ ਵਿੱਚ ਦਰਸਾਉਂਦੀ ਹੈ ਅਤੇ ਭਾਈ ਰਣਧੀਰ ਸਿੰਘ ਦੇ ਲਿਖੇ ਬਚਨਾਂ ਦੇ ਅਕੱਟ ਸਬੂਤ ਵਜੋਂ ਵੇਖੀ ਜਾਣੀ ਜਾਇਜ਼ ਹੈਇਹ ਜਾਣ ਲੈਣ ਤੋਂ ਬਾਅਦ ਲੋੜ ਜਾਪਦੀ ਹੈ ਏਸ ਰਹੱਸ ਨੂੰ ਬੁੱਝਣ ਦੀ ਕਿ ਭਗਤ ਸਿੰਘ ਦੇ ਸਾਥੀ, ਪੈਰੋਕਾਰ ਅਤੇ ਉਸ ਦੀ ਸ਼ੁਹਰਤ ਤੋਂ ਫ਼ਾਇਦਾ ਉਠਾਉਣ ਵਾਲੇ ਲੋਕ ਉਸ ਦੀ ਟੋਪੀ ਵਾਲੀ ਤਸਵੀਰ (ਬੁੱਤ ਆਦਿ) ਪ੍ਰਚਾਰ ਕੇ ਕੀ ਲਾਹਾ ਲੈਣਾ ਚਾਹੁੰਦੇ ਹਨ? ਜੇ ਭਗਤ ਸਿੰਘ ਸਿੱਖੀ ਸਰੂਪ ਅਤੇ ਮਾਨਸਿਕਤਾ ਨੂੰ ਆਖ਼ਰੀ ਸਮੇਂ ਅਪਣਾ ਚੁੱਕਿਆ ਸੀ ਤਾਂ ਉਸ ਨੂੰ ਨਿਰੋਲ ਧੱਕੇ ਨਾਲ, ਗ਼ੈਰ-ਸਿੱਖ ਅਤੇ ਸਿੱਖ-ਵਿਰੋਧੀ ਪ੍ਰੈੱਸ ਦੀ ਸਹਾਇਤਾ ਨਾਲ ਉਸ ਵੱਲੋਂ ਅੰਤ ਸਮੇਂ ਰੱਦ ਕੀਤੇ ਨਾਸਤਕ ਵਿਚਾਰਾਂ ਦਾ ਧਾਰਨੀ ਕਿਉਂ ਪ੍ਰਗਟ ਕੀਤਾ ਜਾ ਰਿਹਾ ਹੈ? ਕੀ ਇਹ ਭਗਤ ਸਿੰਘ ਦੀ ਯਾਦ ਨੂੰ ਸਦਾ ਲਈ ਫਾਂਸੀ ਲਟਕਾਉਣ ਤੋਂ ਘੱਟ ਹੈ?

ਮੁੱਢਲੇ ਤੌਰ ਤੇ ਭਗਤ ਸਿੰਘ ਨੂੰ ਇਹੋ ਜਿਹਾ ਪ੍ਰਚਾਰਨ ਦੀ ਵੱਡੀ ਲੋੜ ਫ਼ਿਰਕੂ ਹਿੰਦੂ ਮਾਨਸਿਕਤਾ ਦੀ ਹੈ ਜਿਵੇਂ ਕਿ ਡੇਵਿਡ ਪੈਟਰੀ ਦਾ ਹਵਾਲਾ ਦੇ ਕੇ ਸਿਰਦਾਰ ਕਪੂਰ ਸਿੰਘ ਦੀ ਟਿੱਪਣੀ ਸਾਚੀ ਸਾਖੀਵਿੱਚ ਦਰਜ ਹੈਲਾਜਪਤ ਰਾਇ ਨੂੰ ਪੰਜਾਬ ਕੇਸਰੀ ਆਜ਼ਾਦੀ ਘੁਲਾਟੀਆ ਅਤੇ ਅਜ਼ਾਦੀ ਲਈ ਜੂਝਦੇ ਜਾਨ ਕੁਰਬਾਨ ਕਰਨ ਵਾਲਾ ਸਾਬਤ ਕਰਨ ਵਾਸਤੇ ਵੀ ਭਗਤ ਸਿੰਘ ਦੀ ਲੋੜ ਸਪਸ਼ਟ ਹੈਏਸ ਤੱਥ ਤੋਂ ਇਨਕਾਰ ਕਰਨਾ ਵੀ ਸੰਭਵ ਨਹੀਂ ਕਿ ਲਾਜਪਤ ਰਾਏ ਨੂੰ ਮਰਣੋਪਰੰਤ ਉਭਾਰਨ ਦਾ ਯਤਨ ਵੀ ਕੱਟੜਵਾਦ ਮਾਨਸਿਕਤਾ ਦੇ ਉਪਰੋਕਤ ਰੁਝਾਨ ਦਾ ਇੱਕ ਹਿੱਸਾ ਹੈਉਸ ਦੀ ਜੀਵਨੀ ਪੜ੍ਹਨ ਤੋਂ, ਉਸ ਨੂੰ ਕੌਂਗਰਸ ਦੀ ਪ੍ਰਧਾਨਗੀ ਦਾ ਪ੍ਰਸਤਾਵ ਵਾਪਸ ਲੈਣ ਦੇ ਕਾਰਣਾਂ ਤੋਂ ਅਤੇ ਉਸ ਦੇ ਸ਼ੁੱਧੀ ਬਹਾਨੇ ਸਿੱਖਾਂ ਨੂੰ ਪਤਿਤ ਕਰਨ ਦੇ ਮਾਸਟਰ ਤਾਰਾ ਸਿੰਘ ਵੱਲੋਂ ਪ੍ਰਗਟ ਕੀਤੇ ਸੱਚ ਦੇ ਸੰਦਰਭ ਵਿੱਚ ਮੁਲਾਂਕਣ ਕੀਤਿਆਂ ਏਹੀ ਜਾਪਦਾ ਹੈ ਕਿ ਉਸ ਦੀ ਯਾਦ ਨੂੰ ਸਤਿਕਾਰਯੋਗ ਬਣਾਉਣ ਲਈ ਅਜਿਹੇ ਅਨੇਕਾਂ ਠੁੰਮ੍ਹਣਿਆਂ ਦੀ ਸਖ਼ਤ ਲੋੜ ਹੈਭਗਤ ਸਿੰਘ ਏਸ ਲੋੜ ਨੂੰ ਆਪਣੇ ਟੋਪੀ ਵਾਲੇ ਸਰੂਪ ਵਿੱਚ ਅਤੇ ਉਸ ਦੀ ਮੌਤ ਦਾ ਬਦਲਾ ਲੈਣ ਵਾਲੇ ਦੇ ਰੂਪ ਵਿੱਚ ਹੀ ਪੂਰਾ ਕਰ ਸਕਦਾ ਹੈਵਿਚਾਰਧਾਰਕ ਤੌਰ ਉੱਤੇ ਦੋਨੋਂ ਸੈਂਕੜੇ ਕੋਹਾਂ ਦੂਰ ਸਨ

ਏਹੋ ਵਿਡੰਬਨਾ ਖੱਬੇ ਪੱਖੀ ਲੇਖਕਾਂ ਦੀ ਹੈ ਜਿਹੜੇ ਕਿ ਭਗਤ ਸਿੰਘ ਨੂੰ ਇੱਕ ਬਹੁਤ ਵੱਡਾ ਚਿੰਤਕ, ਲੇਖਕ, ਸਿਆਸੀ ਨੇਤਾ ਅਤੇ ਮਾਰਕਸੀ ਵਿਚਾਰਧਾਰਾ ਦਾ ਕ੍ਰਾਂਤੀਕਾਰੀ ਥੰਮ੍ਹ ਬਣਾ ਕੇ ਉਸਾਰਨਾ ਚਾਹੁੰਦੇ ਹਨਉਹਨਾਂ ਦੀ ਮਕਸਦ-ਪੂਰਤੀ ਵੀ ਉਸ ਦੇ ਪਤਿਤ ਸਰੂਪ ਉੱਤੇ ਹੀ ਨਿਰਭਰ ਹੈਜ਼ਰਖ਼ੇਜ਼ ਪੰਜਾਬ ਵਿੱਚ ਉਹ ਇਸ ਦੇ ਅਜਿਹੇ ਬਿੰਬ ਨੂੰ ਮਾਰਕਸਇਜ਼ਮ ਦੇ ਪ੍ਰਚਾਰ ਲਈ ਸਹਾਇਕ ਜਾਣਦੇ ਹਨਅਜਿਹੇ ਪ੍ਰਚਾਰ ਲਈ ਉਹ ਤਰਕ, ਤੱਥ, ਦਲੀਲ, ਸੱਚ ਅਤੇ ਪ੍ਰਮਾਣ ਨੂੰ ਬਿਲਕੁਲ ਨਹੀਂ ਵਿਚਾਰਦੇ ਪ੍ਰੰਤੂ ਤੇਲੀ ਉਇ ਤੇਲੀ ਤੇਰੇ ਸਿਰ ਉੱਤੇ ਕੋਹਲੂਵਾਲਾ ਭਾਰੀ-ਭਰਕਮ ਯਥਾਰਥਵਾਦੀ ਅਮਲ ਹੀ ਵਰਤਦੇ ਹਨਵਿਚਾਰਾਂ ਦੇ ਮੈਦਾਨ ਵਿੱਚ ਉੱਤਰਨ ਨਾਲੋਂ ਧੱਕਾ, ਧੌਂਸ, ਗਾਲੀ-ਗਲੋਚ, ਮਿਹਣੇ-ਤਾਅਨੇ ਅਤੇ ਕਿਤਾਬਾਂ-ਅਰਥੀਆਂ ਸਾੜਨ ਵਾਲੇ ਫ਼ੈਸਿਸਟ ਹਰਬੇ ਵਰਤ ਕੇ ਭਗਤ ਸਿੰਘ ਨੂੰ ਵਡਿਆਉਣਾ ਲੋਚਦੇ ਹਨਜੇ ਸੱਚ ਪੱਲੇ ਨਾ ਹੋਏ ਤਾਂ ਏਹੋ ਕੁਝ ਹੀ ਸਹਾਈ ਹੋ ਸਕਦਾ ਹੈ

ਇੱਕ ਜੇਲ੍ਹ ਡਾਇਰੀ ਜਿਸ ਵਿੱਚ ਵੱਖ-ਵੱਖ ਕਿਤਾਬਾਂ ਵਿੱਚੋਂ ਪੜ੍ਹਨ ਸਮੇਂ ਨਕਲ ਕੀਤੀਆਂ ਟਿੱਪਣੀਆਂ ਹਨ ਅਤੇ ਚੰਦ ਚਿੱਠੀਆਂ, ਅੱਧੀ ਦਰਜਨ ਤੋਂ ਘੱਟ ਲੇਖਾਂ ਇਤਿਆਦਿ ਦੇ ਆਧਾਰ ਉੱਤੇ ਉਹ ਉਸ ਨੂੰ ਵੱਡਾ ਮਾਰਕਸੀ ਚਿੰਤਕ ਸਥਾਪਤ ਕਰਨ ਦੀ ਚੇਸ਼ਟਾ ਵਿੱਚ ਹਨਜੇ ਕਦੇ ਇਹ ਕਿਤਾਬਾਂ ਪੜ੍ਹਨ ਦੇ ਦਸਤੂਰ ਤੋਂ ਚੰਗੇ ਵਾਕਫ਼ ਹੁੰਦੇ ਤਾਂ ਜਾਣਦੇ ਕਿ ਏਂਨੀਆਂ ਕੁ ਟਿੱਪਣੀਆਂ ਦੋ, ਤਿੰਨ ਕਿਤਾਬਾਂ ਅਤੇ ਉਹਨਾਂ ਦੇ ਫੁੱਟ-ਨੋਟਾਂ ਵਿੱਚੋਂ ਵੀ ਇਕੱਠੀਆਂ ਕਰਨੀਆਂ ਸੰਭਵ ਹਨਏਸ ਤੋਂ ਇਲਾਵਾ ਇਹਨਾਂ ਵੱਡੇ ਯਤਨ ਕਰ ਕੇ ਕੁਝ ਕੁ ਹੋਰ ਚਿੱਠੀਆਂ, ਇਸ਼ਤਿਹਾਰ, ਚੰਦ ਲੇਖ ਅਤੇ ਕੁਝ ਬੋਲਚਾਲ ਦੀਆਂ ਗੱਲਾਂ ਇਕੱਠੀਆਂ ਕੀਤੀਆਂ ਹਨ ਅਤੇ ਸਮਝਦੇ ਹਨ ਕਿ ਇਹ ਭਗਤ ਸਿੰਘ ਨੂੰ ਵੱਡਾ ਵਿਚਾਰਵਾਨ ਸਿੱਧ ਕਰਨ ਲਈ ਕਾਫ਼ੀ ਹਨ

ਮਾਰਕਸੀ ਵਿਚਾਰਧਾਰਾ ਦੇ ਤੌਰ ਤਰੀਕਿਆਂ ਤੋਂ ਨਾਵਾਕਫ਼ ਲੋਕ ਇਹ ਤਾਂ ਨਹੀਂ ਕਹਿ ਸਕਦੇ ਕਿ ਇਹਨਾਂ ਦਾ ਇਹ ਤਰੀਕਾ ਇਹਨਾਂ ਦੀ ਵਿਦਵਤਾ-ਪ੍ਰਣਾਲੀ ਦੀ ਰੀਤ ਅਨੁਸਾਰ ਹੈ ਜਾਂ ਨਹੀਂ ਪਰ ਬਾਕੀ ਦੁਨੀਆ ਏਸ ਨੂੰ ਥੋਥਾ ਨਿਰਾਰਥਕ ਯਤਨ ਹੀ ਜਾਣੇਗੀਇਹਨਾਂ ਦਾ ਤਰਕ ਕਿੰਨਾ ਨਿਰਬਲ ਹੈ ਕੇਵਲ ਏਸ ਤੱਥ ਤੋਂ ਜਾਣਿਆ ਜਾ ਸਕਦਾ ਹੈ ਕਿ ਜੇਲ੍ਹ ਡਾਇਰੀਦੇ ਮੁੱਖ ਪੰਨੇ ਉੱਤੇ ਭਗਤ ਸਿੰਘ ਦੀ ਕੇਸਾਧਾਰੀ ਤਸਵੀਰ ਛਪੀ ਹੈਭਗਤ ਸਿੰਘ ਦੀ ਅਜਿਹੀ ਤਸਵੀਰ ਉੇਸ ਦੇ ਵਿਚਾਰਾਂ ਵਿੱਚ ਆਈ ਕ੍ਰਾਂਤੀਕਾਰੀ ਤਬਦੀਲੀ ਦੀ ਸੂਚਕ ਹੈਭਾਈ ਰਣਧੀਰ ਸਿੰਘ ਦੀ ਲਿਖ਼ਤ, ਕਸੂਰ ਦੇ ਗ੍ਰੰਥੀ ਦੇ ਬਿਆਨ, ਸਿੱਖ ਰਹੁ-ਰੀਤ ਅਨੁਸਾਰ ਅੰਤਮ ਸੰਸਕਾਰ ਦੱਸਦੇ ਹਨ ਕਿ ਆਖ਼ਰੀ ਸਮੇਂ ਭਗਤ ਸਿੰਘ ਮਾਰਕਸੀ ਵਿਚਾਰਧਾਰਾ ਦੇ ਛਲਾਵੇ ਤੋਂ ਮੁਕਤ ਹੋ ਚੁੱਕਾ ਸੀ ਅਤੇ ਸਭ ਕਾਸੇ ਉੱਤੇ ਲਕੀਰ ਫੇਰ ਕੇ ਸੁਖਸਾਗਰ ਸੱਚੇ ਪਾਤਸ਼ਾਹ ਦੀ ਗੋਦ ਵਿੱਚ ਸਮਾ ਚੁੱਕਿਆ ਸੀਕੀ ਅਜਿਹੇ ਬੰਦੇ ਨੂੰ ਮਹਾਨ ਨਾਸਤਕ ਵਿਚਾਰਵਾਨ ਸਥਾਪਤ ਕਰਨ ਦੀ ਚੇਸ਼ਟਾ ਕਰਨਾ ਵਗਦੇ ਦਰਿਆ ਵਿੱਚ ਰੇਤ ਦਾ ਮਹਿਲ ਉਸਾਰਨ ਬਰਾਬਰ ਤਾਂ ਨਹੀਂ?

ਵੱਡਾ ਵਿਦਵਾਨ ਪ੍ਰਚੱਲਤ ਕਰਨ ਵਾਸਤੇ ਸਭ ਤੋਂ ਪਹਿਲੀ ਲੋੜ ਹੈ ਭਗਤ ਸਿੰਘ ਦੀਆਂ ਮੁਕੰਮਲ ਲਿਖਤਾਂ ਨੂੰ ਇਕੱਠਾ ਕਰ ਕੇ ਪ੍ਰਮਾਣਿਤ ਕਰਨਾਇਹ ਦੋ ਕਿਤਾਬਾਂ ਦੀ ਸਮਗਰੀ ਉਸ ਦੇ ਨਾਂਅ ਮੜ੍ਹ ਚੁੱਕੇ ਹਨਅਸਲ ਸਥਿਤੀ ਇਹ ਹੈ ਕਿ ਪੰਜਾਹ ਕੁ ਸਫ਼ਿਆਂ ਤੋਂ ਵੱਧ ਲਿਖਤਾਂ ਨੂੰ ਸੱਚਮੁਚ ਭਗਤ ਸਿੰਘ ਦੀਆਂ ਲਿਖੀਆਂ ਸਾਬਤ ਕਰਨਾ ਅਸੰਭਵ ਹੈਇਹਨਾਂ ਨੂੰ ਰਿੜਕ ਕੇ ਉਸ ਪੱਧਰ ਦੀਆਂ ਸਿਧਾਂਤਕ ਸੇਧਾਂ ਉਹਨਾਂ ਵਿੱਚੋਂ ਪ੍ਰਗਟ ਕਰਨਾ ਜਿਨ੍ਹਾਂ ਦਾ ਭਗਤ ਸਿੰਘ, ਇਹਨਾਂ ਮੁਤਾਬਕ, ਧਾਰਨੀ ਸੀ, ਬੇਹੱਦ ਜ਼ੋਖਮ ਵਾਲਾ ਕੰਮ ਹੈ

ਏਸ ਤਰਕ ਨੂੰ ਰਤਾ ਕੁ ਹੋਰ ਅਗਾਂਹ ਤੋਰੀਏ! ਆਪਣੀਆਂ ਲਿਖਤਾਂ ਦੇ ਆਧਾਰ ਉੱਤੇ ਸੱਤ ਸਾਲ ਦੀ ਉਮਰ ਤੋਂ ਲੈ ਕੇ ਕੌਲਿਜ ਪੜ੍ਹਨ ਦੇ ਦਿਨਾਂ ਤੱਕ ਭਗਤ ਸਿੰਘ ਜਨੇਊ ਧਾਰੀ ਕੱਟੜ ਆਰੀਆ ਸਮਾਜੀ ਸੀਸਕੂਲ ਪੜ੍ਹਨ ਦੇ ਦਿਨਾਂ ਵਿੱਚ ਕਈ-ਕਈ ਪਾਠ ਗਾਇਤ੍ਰੀ ਮੰਤਰ ਦੇ ਕਰਦਾ ਹੁੰਦਾ ਸੀਉਹ ਆਪ ਵੀ ਲਿਖਦਾ ਹੈ ਕਿ ਪੜ੍ਹਾਈ-ਲਿਖਾਈ ਪੱਖੋਂ ਉਹ ਬਹੁਤਾ ਨਹੀਂ ਸੀ ਜਾਣਿਆ ਜਾਂਦਾਲੈ ਦੇ ਕੇ ਉਸ ਦੇ ਗੰਭੀਰਤਾ ਨਾਲ ਪਠਨ, ਮਨਨ, ਚਿੰਤਨ ਦੇ ਉਹੀ ਦੋ ਸਾਲ ਹਨ ਜੋ ਉਸ ਨੇ ਜੇਲ੍ਹ ਵਿੱਚ ਬਿਤਾਏਅਜਿਹੀਆਂ ਹਾਲਤਾਂ ਵਿੱਚ ਚਿੰਤਨ ਦੀਆਂ ਕਿੰਨੀਆਂ ਕੁ ਮੰਜ਼ਲਾਂ ਇੱਕ ਇਨਸਾਨ ਉਲੰਘ ਸਕਦਾ ਸੀ, ਓਨੀਆਂ ਕੁ ਨਾਲ ਭਗਤ ਸਿੰਘ ਨੂੰ ਕੰਮ ਚਲਾਉਣਾ ਪਵੇਗਾਫ਼ੇਰ ਏਸ ਸਮੇਂ ਵਿੱਚੋਂ ਚਾਰ ਕਿਤਾਬਾਂ ਲਿਖਣ ਦਾ ਸਮਾਂ ਵੀ ਕੱਢਣਾ ਪਵੇਗਾ ਜਿਹੜੀਆਂ ਕਿ ਉਸ ਨੇ ਜੇਲ੍ਹ-ਜੀਵਨ ਦੌਰਾਨ ਲਿਖੀਆਂ ਸਨ ਅਤੇ ਜਿਨ੍ਹਾਂ ਦੇ ਖਰੜੇ 1947 ਦੀ ਮੁਲਕੀ-ਵੰਡ ਸਮੇਂ ਦੇ ਗਦਰ ਦੀ ਭੇਟ ਚੜ੍ਹ ਗਏ ਸਨਜੇਲ੍ਹ ਨੇਮਾਂ, ਰਾਤ ਨੂੰ ਰੌਸ਼ਨੀ ਦਾ ਪ੍ਰਬੰਧ ਨਾ ਹੋਣਾ, ਚਾਰ ਮਹੀਨੇ ਦੀ ਭੁੱਖ ਹੜਤਾਲ ਦਾ ਸਮਾਂ, ਅਦਾਲਤਾਂ ਦੀਆਂ ਤਰੀਕਾਂ ਆਦਿ ਦਾ ਸਮਾਂ ਕੱਢ ਕੇ ਬਚਦੇ ਸਮੇਂ ਵਿੱਚ ਹੀ ਜੋ ਅਕਾਦਮਿਕ ਕੁਸ਼ਲਤਾ ਸੰਭਵ ਹੋ ਸਕਦੀ ਹੈ ਓਨੀਂ ਕੁ ਹੀ ਭਗਤ ਸਿੰਘ ਉੱਤੇ ਠੋਸਣੀ ਜਾਇਜ਼ ਹੈਆਖ਼ਰ ਫ਼ੇਰ ਉਸ ਦੇ ਸਿੱਖੀ ਵੱਲ ਮੋੜੇ ਦੇ ਵੱਡੇ ਅੜਿੱਕੇ ਨੂੰ ਉਲੰਘ ਕੇ ਹੀ ਕਿਸੇ ਚੇਤਨਾ ਨੂੰ ਭਗਤ ਸਿੰਘ ਦੀ ਸਹੀ ਵਿਚਾਰਧਾਰਾ ਪ੍ਰਚਾਰਨਾ ਇਮਾਨਦਾਰੀ ਹੈਕੀ ਉਸ ਦੇ ਦੋਸਤਾਂ, ਸਮਰਥਕਾਂ ਵਿੱਚ ਏਨਾਂ ਕੰਮ ਕਰਨ ਦਾ ਠਰ੍ਹੰਮਾ, ਸਬਰ-ਸੰਤੋਖ, ਸਮਰੱਥਾ ਅਤੇ ਹਲੀਮੀ ਹੈ? ਅਜੇ ਤੱਕ ਅਜਿਹਾ ਕੋਈ ਸਬੂਤ ਨਹੀਂ ਮਿਲਦਾ

ਭਗਤ ਸਿੰਘ ਦੀ ਸਿਆਸੀ ਵਿਚਾਰਧਾਰਾ ਦਾ ਨਿਰੂਪਣ ਏਸ ਤੋਂ ਇਲਾਵਾ ਵੀ ਸਹਿਲ ਨਹੀਂਪਹਿਲਾਂ ਪਹਿਲ ਉਹ ਬੈਕਿਊਨਿਨ ਭਗਤ ਨਿਹਲਿਸਟ (ਸਰਵਨਾਸ਼ੀ) ਸਿਆਸੀ ਵਿਚਾਰਧਾਰਾ ਦਾ ਸੀ1928 ਤੱਕ ਉਹ ਭਾਰਤ ਨੌਜਵਾਨ ਸਭਾ ਵਿੱਚ ਕੰਮ ਕਰਦਾ ਸੀ ਜਿਸ ਬਾਰੇ ਵਾਇਸਰਾਏ ਇਰਵਿਨ ਦੀ ਟਿੱਪਣੀ ਹੈ ਕਿ ਸਭਾ ਦੀ ਸਿਆਸੀ ਸੋਚ ਇੰਨ-ਬਿੰਨ ਕੌਂਗਰਸ ਨਾਲ ਮਿਲਦੀ ਸੀਵਿਦਿਆਰਥੀ ਸੰਗਠਨ ਨੂੰ ਜੇਲ੍ਹ ਵਿੱਚੋਂ 19, 20 ਅਕਤੂਬਰ 1929 ਨੂੰ ਭੇਜੇ ਸੰਦੇਸ਼, ਜਿਸ ਨੂੰ ਸੁਭਾਸ਼ ਚੰਦਰ ਬੋਸ ਨੇ ਵਿਦਿਆਰਥੀਆਂ ਨੂੰ ਪੜ੍ਹ ਕੇ ਸੁਣਾਇਆ, ਤੋਂ ਜ਼ਾਹਰ ਹੈ ਕਿ ਉਹ ਅਜੇ ਵੀ ਕੌਂਗਰਸੀ ਵਿਚਾਰਧਾਰਾ ਦੇ ਬਹੁਤ ਨੇੜੇ ਸੀਖਿੱਚ ਧੂਹ ਕੇ, ਵਿੱਚ ਵਿਚਾਲੇ, ਤਕਰੀਬਨ ਸਾਲ ਕੁ ਦਾ ਸਮਾਂ ਹੈ ਜਦੋਂ ਕਿ ਉਸ ਨੂੰ ਮਾਰਕਸੀ ਕ੍ਰਾਂਤੀਕਾਰੀ ਵੀ ਆਖਿਆ ਜਾ ਸਕਦਾ ਹੈ

ਜੇਲ੍ਹ ਦਾ ਸਾਰਾ ਸਮਾਂ - ਭਾਈ ਰਣਧੀਰ ਸਿੰਘ ਦੀ ਰਿਹਾਈ (ਅਕਤੂਬਰ 4, 1930) ਤੱਕ - ਉਹ ਆਪਣੇ-ਆਪ ਨੂੰ ਮਾਰਕਸੀ ਸੋਸ਼ਲਿਸਟ ਅਖਵਾਉਂਦਾ ਜਾਪਦਾ ਹੈਆਖ਼ਰੀ ਸਮੇਂ ਬਾਰੇ ਆਪਾਂ ਜਾਣਦੇ ਹੀ ਹਾਂ23 ਸਾਲ ਕੁਝ ਮਹੀਨੇ ਦੀ ਉਮਰ ਵਿੱਚੋਂ ਆਰੀਆ ਸਮਾਜ ਨੂੰ ਤਿਆਗ ਕੇ ਬਾਕੀ ਸਾਰੀਆਂ ਵਿਚਾਰਧਾਰਾਵਾਂ ਨੂੰ ਪਾਲਣ ਲਈ ਉਸ ਕੋਲ ਕੇਵਲ ਪੰਜ ਕੁ ਸਾਲ ਦਾ ਸਮਾਂ ਸੀਜਾਪਦਾ ਇਹ ਹੈ ਕਿ ਏਸ ਵਿੱਚ ਉਪਰੋਕਤ ਨੂੰ ਛੱਡ ਕੇ ਪਹਿਲੇ ਪੂਰ ਦੇ ਬੰਗਾਲੀ ਕ੍ਰਾਂਤੀਕਾਰੀਆਂ ਦੀ ਤਰਜ਼ ਉੱਤੇ ਕੁਝ ਦੇਰ ਉਸ ਨੇ ਭਾਰਤ ਮਾਤਾ ਦੀ ਦੇਵੀ ਰੂਪ ਵਿੱਚ ਪ੍ਰਸਤਿਸ਼ ਵੀ ਕੀਤੀਸ਼ਾਇਦ ਸਾਂਡਰਸ ਦੇ ਕਤਲ ਸਮੇਂ ਇਹ ਵਿਚਾਰ ਉਸ ਦੇ ਮਨ ਵਿੱਚ ਸਭ ਤੋਂ ਪ੍ਰਬਲ ਸੀ; ਅਜਿਹੇ ਸੰਕੇਤ ਮਿਲਦੇ ਹਨਉਸਦੀ ਸਿਆਸੀ ਵਿਚਾਰਧਾਰਾ ਦਾ ਨਿਰੂਪਣ ਜੇ ਇਮਾਨਦਾਰੀ ਨਾਲ ਤੱਥਾਂ ਦੇ ਆਧਾਰ ਉੱਤੇ ਕਰੀਏ ਤਾਂ ਭਲਾ ਮਾਰਕਸੀਆਂ ਦੇ ਹੱਥ ਭਗਤ ਸਿੰਘ ਦਾ ਕਿੰਨਾ ਕੁ ਹਿੱਸਾ ਆਵੇਗਾ? ਖ਼ੈਰ! ਇਹ ਮਸਲਾ ਸੋਚਣ ਵਾਲਿਆਂ ਦਾ ਹੈਜਿਨ੍ਹਾਂ ਨੇ ਵਿਰੋਧੀ ਕਿਤਾਬਾਂ ਸਾੜ ਕੇ ਬੌਧਿਕ ਨਿਰਣੇ ਕਰਨੇ ਹੋਣ ਉਹਨਾਂ ਨੂੰ ਇਹਨਾਂ ਬਾਰੀਕੀਆਂ ਨਾਲ ਕੀ? ਸੱਚ ਤਾਂ ਇਹ ਹੈ ਕਿ ਸ਼ਾਇਦ ਛੋਟੇ-ਛੋਟੇ ਦੋ, ਤਿੰਨ ਸਮਾਂ-ਖੰਡਾਂ ਨੂੰ ਛੱਡ ਕੇ ਆਪਣੇ ਸਿਆਸੀ ਜੀਵਨ ਦਾ ਬਹੁਤਾ ਹਿੱਸਾ ਭਗਤ ਸਿੰਘ ਕੌਂਗਰਸੀ ਵਿਚਾਰਧਾਰਾ ਦੇ ਸਮਰਥਕ ਰਹੇਕੀ ਸੁਖਦੇਵ ਵੱਲੋਂ ਗਾਂਧੀ ਕੋਲ ਅੰਤਮ ਪੱਤਰ ਰਾਹੀਂ ਪ੍ਰਗਟ ਕੀਤੇ ਗਿਲ਼ੇ ਏਸ ਤੱਥ ਵੱਲ ਇਸ਼ਾਰਾ ਨਹੀਂ ਕਰਦੇ? ਪੰਡਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਕਬੂਲਣ ਦੇ ਹੱਕ ਦੇ ਲੇਖ ਵੀ ਹਨਇਸ਼ਾਰੇ ਮਿਲਦੇ ਹਨ ਕਿ ਸ਼ਾਇਦ ਇੱਕ ਵੇਲੇ ਮਨੂੰਸਮ੍ਰਿਤੀ ਵਾਲਾ ਮਨੂੰ ਵੀ ਭਗਤ ਸਿੰਘ ਦਾ ਪ੍ਰੇਰਨਾ-ਸ੍ਰੋਤ ਸੀਕਦੇ ਭਗਤ ਸਿੰਘ ਨੇ ਨਨਕਾਣਾ ਸਾਹਿਬ ਦੇ ਸਾਕੇ ਤੋਂ ਪ੍ਰਭਾਵਤ ਹੋ ਕੇ ਕਾਲ਼ੀ ਪੱਗ ਬੰਨ੍ਹਣੀ ਸ਼ੁਰੂ ਕੀਤੀ ਸੀ ਅਤੇ ਗੁਰਮੁਖੀ ਵੀ ਸਿੱਖੀ ਸੀਸਭ ਕਾਸੇ ਨੂੰ ਵਿਚਾਰਦਿਆਂ ਅਜੇ ਗੰਭੀਰ ਮੁਲਾਂਕਣ ਤੋਂ ਬਿਨਾ ਕਹਿਣਾ ਕਿ ਭਗਤ ਸਿੰਘ ਖੱਬੇ ਪੱਖੀ ਅਗਾਂਹ ਵਧੂ (?) ਨਾਸਤਕ ਲਹਿਰ ਦਾ ਆਗੂ ਸੀ, ਹਵਾਈ ਕਹਾਣੀ ਹੀ ਜਾਪਦੀ ਹੈ - ਘੱਟੋ ਘੱਟ ਤਰਕਸੰਗਤ ਜਾਂ ਨਿਆਂਪੂਰਣ ਤਾਂ ਨਹੀਂ ਜਾਪਦੀ

ਜੇ ਕੋਈ ਸੋਚਵਾਨ ਤੱਥਾਂ ਦੇ ਆਧਾਰ ਉੱਤੇ ਕੌਂਗਰਸ ਨੂੰ ਭਾਰਤ ਦੀ ਆਜ਼ਾਦੀ ਦਾ ਮੋਢੀ ਨਾ ਮੰਨਦਾ ਹੋਵੇ ਅਤੇ ਸਪਸ਼ਟ ਜਾਣਦਾ ਹੋਵੇ ਕਿ ਇਹ ਜਮਾਤ ਅੰਗ੍ਰੇਜ਼ਾਂ ਦੇ ਝੋਲੀ-ਚੁੱਕਾਂ ਦੀ ਸੀ ਜਿਸ ਦਾ ਅਸਲ ਅੰਤਮ ਮਕਸਦ ਕੇਵਲ ਸਿੱਖਾਂ, ਮੁਸਲਮਾਨਾਂ, ਦਲਿਤਾਂ ਅਤੇ ਪੁਰਾਤਨ ਕਬੀਲਿਆਂ ਉੱਤੇ ਹਿੰਦੂ ਸਾਮਰਾਜ ਠੋਸਣਾ ਸੀ ਤਾਂ ਉਹ ਕੌਂਗਰਸੀ ਗੌਰਵ ਵਧਾਉਣ ਪਿੱਛੇ ਕੁਰਬਾਨ ਹੋਏ ਭਗਤ ਸਿੰਘ ਨੂੰ ਕੀ ਸਮਝੇ? ਕਿਸੇ ਵੇਲੇ ਖੱਬੇ ਪੱਖੀਆਂ ਦੀ ਵੀ ਇਹੋ ਵਿਚਾਰਧਾਰਾ ਸੀ ਅਤੇ ਗਾਂਧੀ ਵੱਲੋਂ ਚੌਰਾ-ਚੌਰਾ ਘਟਨਾ ਤੋਂ ਬਾਅਦ ਅੰਦੋਲਨ ਦੀ ਵਾਪਸੀ ਦੇ ਵਿਸ਼ਲੇਸ਼ਣ ਨੂੰ ਉਹ ਗਾਂਧੀ ਦੇ ਅੰਗ੍ਰੇਜ਼ ਪ੍ਰਸਤ ਹੋਣ ਉੱਤੇ ਹੀ ਆਧਾਰਤ ਕਰਦੇ ਸਨਜਲ੍ਹਿਆਂ ਵਾਲੇ ਬਾਗ਼ ਤੋਂ ਬਾਅਦ ਹੜਤਾਲ ਵਾਪਸ ਲਏ ਜਾਣ ਨੂੰ ਵੀ ਕਈ ਚਿੰਤਕਾਂ ਨੇ ਇਵੇਂ ਹੀ ਸਮਝਿਆ ਹੈਅਨੇਕਾਂ ਕਿਤਾਬਾਂ ਏਸ ਵਿਸ਼ੇ ਉੱਤੇ ਹੁਣ ਉਪਲਭਧ ਹਨ ਜਿਨ੍ਹਾਂ ਨੂੰ ਵਾਚ ਕੇ ਉਪਰੋਕਤ ਨਿਰਣੇ ਦੀ ਪ੍ਰੋੜ੍ਹਤਾ ਹੁੰਦੀ ਹੈਏਸੇ ਸੰਦਰਭ ਵਿੱਚ ਹੈ ਸਿਰਦਾਰ ਦੀ ਸਾਚੀ ਸਾਖੀਜਿਸ ਦਾ ਮੁੱਢਲਾ ਤਰਕ ਉਪਰੋਕਤ ਵਿਚਾਰ ਦੇ ਹੱਕ ਵਿੱਚ ਹੈ

ਸੱਚ ਤਾਂ ਇਹੋ ਹੈ ਕਿ ਭਗਤ ਸਿੰਘ ਤੇ ਉਹਨਾਂ ਦੇ ਸਾਥੀ ਆਖ਼ਰ ਤੱਕ ਕੌਂਗਰਸ ਨਾਲ ਪੱਕੀ-ਪੀਢੀ ਤਰ੍ਹਾਂ ਜੁੜੇ ਹੋਏ ਸਨਮਾਰਚ 5, 1931 ਤੋਂ ਬਾਅਦ (ਫਾਂਸੀ ਲੱਗਣ ਤੋਂ ਕੇਵਲ 17 ਕੁ ਦਿਨ ਪਹਿਲਾਂ) ਹੀ ਸੁਖਦੇਵ ਕੌਂਗਰਸ ਨਾਲੋਂ ਕਤਈ ਨਾਤਾ ਤੋੜਨ ਬਾਰੇ ਸੋਚਦਾ ਹੈਅਜਿਹੀ ਹਾਲਤ ਵਿੱਚ ਮਹਰੂਮ ਘੱਟ ਗਿਣਤੀ ਕੌਮਾਂ ਕਿਵੇਂ ਭਗਤ ਸਿੰਘ ਨੂੰ ਆਪਣੀ ਸਿਮ੍ਰਤੀ ਵਿੱਚ ਲੋਕਾਂ ਦਾ ਮਸੀਹਾ ਤਸੱਵਰ ਕਰਨ? ਫ਼ੇਰ ਸੱਚ ਇਹ ਵੀ ਹੈ ਕਿ ਤਕਰੀਬਨ ਪਹਿਲੇ ਦਿਨ ਤੋਂ ਹੀ ਭਗਤ ਸਿੰਘ ਦਾ ਬਿੰਬ ਸਿੱਖ ਰਹਿਤ-ਮਰਿਯਾਦਾ, ਪੰਜਾਬੀ ਬੋਲੀ ਦੇ ਵਿਰੁੱਧ ਪ੍ਰਚਾਰ ਲਈ ਵਰਤਿਆ ਜਾ ਰਿਹਾ ਹੈ

ਪਰਿਵਾਰ ਦੇ ਚੰਦ ਮੈਂਬਰਾਂ ਨੂੰ ਲਿਖੀਆਂ ਚਿੱਠੀਆਂ ਨੂੰ ਛੱਡ ਕੇ, ‘ਲਿਖਤਾਂਵਿੱਚ ਭਗਤ ਸਿੰਘ ਉੱਤੇ ਠੋਸਿਆ ਸ੍ਰੀ ਭੀਮ ਸੈਨ ਵਿਦਿਆਲੰਕਾਰ ਦਾ ਪੰਜਾਬ ਦੀ ਭਾਸ਼ਾ ਅਤੇ ਲਿਪੀ ਦੇ ਮਜ਼ਬੂਨ ਸਬੰਧੀ ਮਸਲੇਵਾਲਾ ਸਭ ਤੋਂ ਪਹਿਲਾਂ ਛਪਿਆ ਲੇਖ ਹੈਇਹ ਲੇਖ 1933 ਵਿੱਚ, ਭਗਤ ਸਿੰਘ ਦੇ ਫਾਂਸੀ ਲੱਗਣ ਤੋਂ ਦੋ ਸਾਲ ਬਾਅਦ, ਪ੍ਰਗਟ ਕੀਤਾ ਗਿਆ ਹੈਏਸ ਵਿੱਚ ਮਿਸਲ ਕਾਲ ਵੱਲ ਇਸ਼ਾਰਾ ਕਰਦਿਆਂ, ਰਵਿੰਦਰਨਾਥ ਟੈਗੋਰ ਦੇ 1911 ਵਾਲੇ ਲੇਖ ਦੀ ਤਰਜ਼ ਉੱਤੇ, ਸਿੱਖ ਸੰਪਰਦਾ ਨੂੰ ਇੱਕ ਅਰਾਜਕਤਾ ਦਾ ਸਮੂਹ"ਕਰਾਰ ਦਿੱਤਾ ਗਿਆ ਹੈਰਾਜਨੀਤਕ ਤੌਰ ਉੱਤੇ ਏਸ ਮਿਸਲ ਦੇ ਸਮੇਂ ਦੀ ਕੁੱਖ ਵਿੱਚੋਂ ਹੀ ਪੰਜਾਬ ਦੇ ਇਤਿਹਾਸ ਦਾ ਗੌਰਵ, ਖ਼ਾਲਸਾ ਰਾਜ ਨਿਕਲਿਆ ਸੀਗੁਰੂ ਨਾਨਕ ਹਜ਼ੂਰ ਦੇ ਮਹਾਂਵਾਕ ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ’’" ਅਤੇ ਕਬੀਰ ਜੀ ਦੇ ‘‘ਸੂਰਾ ਸੋ ਪਹਿਚਾਨੀਐ’’" ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਬਚਨ ਲਿਖਿਆ ਹੈਤਉ"ਦੀ ਥਾਂ ਤੋਹੇ"ਆਦਿ ਵਰਤੇ ਲਫ਼ਜ਼ ਦੱਸਦੇ ਹਨ ਕਿ ਲੇਖਕ ਸਿੱਖ ਮਾਨਸਿਕਤਾ ਤੋਂ ਕੋਹਾਂ ਦੂਰ ਹੈਸਿੱਖਾਂ ਉੱਤੇ ਪੰਜਾਬੀ ਨੂੰ ਮਜ਼ਹਬੀ ਭਾਸ਼ਾ ਬਣਾ ਕੇ ਉਸ ਨਾਲ ਚਿਪਕ ਜਾਣ"ਦਾ ਇਲਜ਼ਾਮ ਲਾਇਆ ਗਿਆ ਹੈ ਅਤ