ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਚੰਡੀਗੜ੍ਹ ਦੇ ਮਾਲਕ ਆਪਣੀ ਹੀ ਰਾਜਧਾਨੀ ਵਿਚ ਬੇਗਾਨੇ


ਫਰਾਂਸ ਦੇ ਪ੍ਰਮੁੱਖ ਇਮਾਰਤਸਾਜ਼ (ਆਰਕੀਟੈਕਟ) ਲੀ ਕਾਰਬੂਜ਼ੀਏ ਵੱਲੋਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਇੱਥੇ ਸੁੰਦਰ ਸ਼ਹਿਰ ਉਸਾਰਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਚੰਡੀਗੜ੍ਹ ਖਾਤਰ ਉਜਾੜੇ ਪੰਜਾਬੀ ਪਿੰਡਾਂ ਦੇ ਜ਼ਖ਼ਮ ਅੱਜ ਛੇ ਦਹਾਕਿਆਂ ਬਾਅਦ ਵੀ ਹਰੇ ਹਨ ਸਾਲ 1947 ਵਿੱਚ ਭਾਰਤ ਦੀ ਵੰਡ ਤੋਂ ਬਾਅਦ ਨਵੇਂ ਪੰਜਾਬ ਦੀ ਰਾਜਧਾਨੀ ਨੂੰ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿਚਲੇਚੰਡੀ ਸਥਾਨਤੇ ਉਸਾਰਨ ਦਾ ਮੁੱਢ ਬੰਨ੍ਹਿਆ ਗਿਆ ਸੀ ਦਰਅਸਲ ਇਸ ਸ਼ਹਿਰ ਦਾ ਪਹਿਲਾ ਨਕਸ਼ਾ ਅਮਰੀਕਨ ਆਰਕੀਟੈਕਟ ਮੈਥੀਊ ਨੋਵਿਕੀ ਨੇ ਤਿਆਰ ਕੀਤਾ ਸੀ ਪਰ ਸਾਲ 1950 ਵਿੱਚ ਉਸ ਦੀ ਇਕ ਜਹਾਜ਼ ਹਾਦਸੇ ਵਿਚ ਮੌਤ ਹੋ ਗਈ ਸੀ ਅਤੇ ਚੰਡੀਗੜ੍ਹ ਵਸਾਉਣ ਦੀ ਵਾਗਡੋਰ ਲੀ ਕਾਰਬੂਜ਼ੀਏ ਨੂੰ ਸੌਂਪੀ ਗਈ ਸੀ ਚੰਡੀਗੜ੍ਹ ਨੂੰ 114 ਵਰਗ ਕਿਲੋਮੀਟਰ ਵਿਚ ਵਸਾਉਣ ਲਈ ਪਹਿਲੇ ਦੌਰ ਵਿੱਚ ਇੱਥੇ 63 ਸੈਕਟਰ ਉਸਾਰਨ ਦੀ ਯੋਜਨਾ ਬਣੀ ਸੀ ਜਿਸ ਵਿੱਚੋਂ ਹੁਣ 79.34 ਵਰਗ ਕਿਲੋਮੀਟਰ ਸ਼ਹਿਰੀ ਤੇ 34.66 ਵਰਗ ਕਿਲੋਮੀਟਰ ਦਿਹਾਤੀ ਖੇਤਰ ਹੈ ਇਸ ਤੋਂ ਇਲਾਵਾ ਇੱਥੇ 26 ਵਰਗ ਕਿਲੋਮੀਟਰ ਜੰਗਲਾਤ ਦਾ ਖੇਤਰ ਵੀ ਸੀ ਹਰੇਕ ਸੈਕਟਰ ਦਾ ਰਕਬਾ ਲਗਪਗ 246 ਏਕੜ ਮਿਥਿਆ ਗਿਆ ਸੀ ਚੰਡੀਗੜ੍ਹ ਨੂੰ ਵਸਾਉਣ ਲਈ ਇੱਥੋਂ ਦੇ ਪਿੰਡਾਂ ਨੂੰ ਉਜਾੜਨ ਦਾ ਦੌਰ 1950 ਵਿੱਚ ਸ਼ੁਰੂ ਹੋਇਆ ਛੇ ਦਹਾਕੇ ਪਹਿਲਾਂ ਚੰਡੀਗੜ੍ਹ ਦੇ ਪਹਿਲੇ ਫੇਜ਼ (ਸੈਕਟਰ-1 ਤੋਂ 30 ਤੱਕ) ਨੂੰ ਵਸਾਉਣ ਲਈ ਇੱਥੋਂ ਦੇ 17 ਪੰਜਾਬੀ ਪਿੰਡਾਂ ਉਪਰ ਬੁਲਡੋਜ਼ਰ ਚਲਾ ਕੇ ਉਦੋਂ ਦੇ ਹਾਕਮਾਂ ਨੇ ਦੁਨੀਆਂ ਦੇ ਇਸ ਸੁੰਦਰ ਸ਼ਹਿਰ ਨੂੰ ਉਸਾਰਨ ਦੀ ਨੀਂਹ ਰੱਖੀ ਇਤਫਾਕਨ ਉਦੋਂ ਭਾਰਤ ਦੀ ਵੰਡ (1947) ਦੌਰਾਨ ਇਥੋਂ ਉੱਠ ਕੇ ਪਾਕਿਸਤਾਨ ਗਏ ਮੁਸਲਮਾਨਾਂ ਕਾਰਨ ਖਾਲੀ ਹੋਏ ਪਿੰਡਾਂ ਵਿਚ ਇਨ੍ਹਾਂ ਉਜਾੜੇ 17 ਪਿੰਡਾਂ ਦੇ ਲੋਕਾਂ ਨੂੰ ਢੋਈ ਮਿਲ ਗਈ
ਫਿਰ ਚੰਡੀਗੜ੍ਹ ਦੇ ਫੇਜ਼-2 ਨੂੰ ਉਸਾਰਨ ਲਈ ਸਾਲ 1960-75 ਦੌਰਾਨ ਪੰਜਾਬ ਦੇ 11 ਹੋਰ ਪਿੰਡਾਂ ਦੇ ਉਜਾੜਨ ਦਾ ਦੌਰ ਚੱਲਿਆ ਇਕ-ਇਕ ਕਰਕੇ 11 ਪਿੰਡ ਕੰਥਾਲਾ, ਕਰਸਾਨ, ਫੈਦਾਂ, ਬਜਵਾੜਾ, ਬੈਰੋਮਾਜਰਾ, ਚੂਹੜਮਾਜਰਾ, ਦਾਤਾਰਪੁਰ, ਸ਼ਾਹਪੁਰ, ਬਖਤਾ ਬਜਵਾੜੀ, ਮਾਦੜਿਆ ਤੇ ਜੈਪੁਰਾ ਦੇ ਉਜਾੜਿਆਂ ਦਾ ਦੌਰ ਸ਼ਰੂ ਹੋਇਆ ਇਹ ਉਜਾੜੇ ਏਨੀ ਬੇਰਹਿਮੀ ਨਾਲ ਕੀਤੇ ਗਏ ਕਿ ਉਸ ਵੇਲੇ ਚੰਡੀਗੜ੍ਹ ਦੇ ਕਈ ਜੱਦੀ ਲੋਕਾਂ ਨੂੰ ਝੁੱਗੀਆਂ ਬਣਾ ਕੇ ਡੰਗ ਟਪਾਉਣਾ ਪਿਆ ਉਜਾੜੇ ਗਏ ਇਨ੍ਹਾਂ 11 ਪਿੰਡਾਂ ਦੇ ਵਸਨੀਕਾਂ ਦਾ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਇਨ੍ਹਾਂ ਜੱਦੀ ਲੋਕਾਂ ਦਾ ਮੁੜ-ਵਸੇਬਾ ਕਰਨਾ ਤਾਂ ਦੂਰ ਦੀ ਗੱਲ ਦਹਾਕਿਆਂ ਬਾਅਦ ਵੀ ਇਨ੍ਹਾਂ ਨੂੰ ਆਪਣੀ ਛੱਤ ਹੇਠਲੀ ਆਬਾਦੀ ਵਾਲੀ ਜ਼ਮੀਨ ਦਾ ਮੁਆਵਜ਼ਾ ਤੱਕ ਵੀ ਨਸੀਬ ਨਹੀਂ ਹੋਇਆ ਪ੍ਰਸ਼ਾਸਨ ਵੱਲੋਂ ਇਨ੍ਹਾਂ 11 ਪਿੰਡਾਂ ਦੀ ਆਬਾਦੀ (ਲਾਲ ਡੋਰੇ ਦੇ ਅੰਦਰਲੀ) ਵਾਲੀ ਜ਼ਮੀਨ ਉਪਰ ਉਸਾਰੇ ਘਰਾਂ ਦੀਆਂ ਛੱਤਾਂ ਹੇਠਲੀ ਜ਼ਮੀਨ ਦੀ ਅੱਜ ਤੱਕ ਇਕ ਕੌਡੀ ਵੀ ਇਨ੍ਹਾਂ ਦੇ ਮਾਲਕਾਂ ਨੂੰ ਨਹੀਂ ਦਿੱਤੀ ਜਦਕਿ ਸ਼ਾਮਲਾਟ ਜ਼ਮੀਨਾਂ ਦਾ ਮੁਆਵਜ਼ਾ ਵੀ ਪ੍ਰਸ਼ਾਸਨ ਦੱਬੀ ਬੈਠਾ ਹੈ ਪ੍ਰਸ਼ਾਸਨ ਨੇ ਇਨ੍ਹਾਂ 11 ਪਿੰਡਾਂ ਦੇ ਪਰਿਵਾਰਾਂ ਨੂੰ ਮਹਿਜ਼ ਉਨ੍ਹਾਂ ਦੇ ਘਰਾਂ ਦੀਆਂ ਛੱਤਾਂ ਦੇ ਪ੍ਰਤੀ ਖਣ 100 ਰੁਪਏ ਦੇ ਹਿਸਾਬ ਨਾਲ ਮਲਬੇ ਦਾ ਮੁਆਵਜ਼ਾ ਦੇ ਕੇ ਉਜਾੜਾ ਕਰ ਦਿੱਤਾ ਸੀ ਅੱਜ ਇਨ੍ਹਾਂ ਉਜੜੇ ਪਰਿਵਾਰਾਂ ਦੀ ਤੀਸਰੀ ਪੀੜ੍ਹੀ ਵੀ ਆਪਣੀਆਂ ਜ਼ਮੀਨਾਂ ਦੇ ਮੁਆਵਜ਼ੇ ਹਾਸਲ ਕਰਨ ਅਤੇ ਮੁੜ-ਵਸੇਬੇ ਕਰਵਾਉਣ ਦੇ ਯਤਨਾਂ ਵਿਚ ਬੁੱਢੀ ਹੋ ਗਈ ਹੈ ਪਰ ਕਿਸੇ ਵੀ ਹਾਕਮ ਨੂੰ ਇਨ੍ਹਾਂ ਦੀਆਂ ਕੁਰਲਾਹਟਾਂ ਉਪਰ ਤਰਸ ਨਹੀਂ ਆਇਆ
ਉਜਾੜੇ ਦੇ ਦੌਰ ਦੌਰਾਨ ਪਿੰਡ ਕਰਸਾਨ ਦੀ ਬਜ਼ੁਰਗ ਸ਼ੇਰੋ ਦੇਵੀ ਦਾ ਦੁਖਾਂਤ ਇਸ ਬੇਇਨਸਾਫੀ ਦੀ ਇਕ ਝਲਕ ਹੈ ਸਾਲ 1947 ਦੀ ਵੰਡ ਦੌਰਾਨ ਨਿੱਕੀ ਉਮਰੇ ਸ਼ੇਰੋ ਨੇ ਉਜਾੜੇ ਦੇ ਦਰਦ ਸਹੇ ਸਨ ਫਿਰ ਜਦ ਉਹ ਚੰਡੀਗੜ੍ਹ ਦੇ ਪਿੰਡ ਕਰਸਾਨ ਵਿਚ ਵਿਆਹੀ ਆਈ ਤਾਂ ਉਜਾੜੇ ਨੇ ਮੁੜ ਘੇਰਿਆ ਚੰਡੀਗੜ੍ਹ ਹਵਾਈ ਅੱਡਾ ਬਣਾਉਣ ਵੇਲੇ ਉਸ ਦੇ ਸਹੁਰੇ ਘਰ ਨੂੰ ਮਲੀਆਮੇਟ ਕਰ ਦਿੱਤਾ ਗਿਆ ਅਤੇ ਪਟਵਾਰੀ ਨੇ ਉਸ ਦੇ 6 ਖਣਾਂ ਦੇ ਘਰ ਦਾ ਮੁੱਲ 600 ਰੁਪਏ (100 ਰੁਪਏ ਪ੍ਰਤੀ ਖਣ) ਪਾ ਕੇ ਉਸ ਨੂੰ ਨਿਕਾਲੇ ਦਾ ਫੁਰਮਾਨ ਕਰ ਦਿੱਤਾ ਘਰ ਦੇ ਵਿਹੜੇ ਵਿਚ ਲੱਗੇ ਇਮਲੀ ਦੇ ਦਰੱਖਤ ਦਾ ਇਕ ਧੇਲਾ ਵੀ ਮੁਆਵਜ਼ਾ ਨਾ ਦੇਣ ਦਾ ਦਹਾਕਿਆਂ ਬਾਅਦ ਵੀ ਸ਼ੇਰੋ ਦੇ ਦਿਲੋ-ਦਿਮਾਗ ਵਿਚ ਰੰਜ ਸੀ ਫਿਰ ਉਸ ਨੇ ਪਿੰਡ ਢਕੋਲੀ (ਜ਼ੀਰਕਪੁਰ) ਝੁੱਗੀ ਪਾ ਕੇ ਵਾਸਾ ਕੀਤਾ ਪਰ ਕੁਝ ਸਮੇਂ ਬਾਅਦ ਉਸ ਦੀ ਝੁੱਗੀ ਨੂੰ ਵੀ ਬਾਜ ਪਏ ਫਿਰ ਉਸ ਦੇ 5 ਪੁੱਤਰਾਂ ਤੇ 4 ਧੀਆਂ ਨੇ ਖੂਬ ਦਿਹਾੜੀਆਂ ਲਾ ਕੇ ਪਿੰਡ ਸਿੰਘਪੁਰਾ (ਮੁਹਾਲੀ) ਵਿਖੇ ਇੱਟਾਂ ਦਾ ਘਰ ਪਾ ਕੇਖੁਸ਼ਹਾਲ ਜੀਵਨ ਸ਼ੁਰੂ ਕੀਤਾ ਪਰ ਉਥੇ ਪੰਜਾਬ ਸ਼ਹਿਰੀ ਵਿਕਾਸ ਅਥਾਰਟੀ (ਪੁੱਡਾ) ਦੇ ਚੱਲੇ ਕੁਹਾੜੇ ਨੇ ਉਸ ਨੂੰ ਮੁੜ ਸੜਕਤੇ ਲਿਆ ਖੜ੍ਹਾ ਕੀਤਾਦਰਅਸਲ, ਚੰਡੀਗੜ੍ਹ ਦੇ ਜੱਦੀ ਲੋਕਾਂ ਨਾਲ ਦੂਹਰਾ ਦੁਖਾਂਤ ਵਾਪਰਿਆ ਹੈ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਵਜੋਂ ਉਸਾਰਨ ਦੇ ਸੁਪਨੇ ਦਿਖਾ ਕੇ ਪੰਜਾਬ ਦੇ ਇਨ੍ਹਾਂ ਪਿੰਡਾਂ ਨੂੰ ਉਜਾੜਿਆ ਗਿਆ ਸੀ ਉਦੋਂ ਯੂ.ਟੀ. ਦੇ ਪਿੰਡਾਂ ਦੇ ਲੋਕਾਂ ਦੀਆਂ ਆਪਣੀਆਂ ਅੱਖਾਂ ਮੂਹਰੇ ਘਰਾਂ ਦੀਆਂ ਛੱਤਾਂ ਢਹਿੰਦੀਆਂ ਦੇਖ ਕੇ ਧੁਰ ਅੰਦਰੋਂ ਕੁਰਲਾਹਟਾਂ ਨਿਕਲੀਆਂ ਪਰ ਉਨ੍ਹਾਂ ਨੇ ਇਸ ਦਰਦ ਨੂੰ ਇਹ ਸੋਚ ਕੇ ਜਰ ਲਿਆ ਕਿ ਜਦੋਂ ਉਨ੍ਹਾਂ ਦੀਆਂ ਜ਼ਮੀਨਾਂ ਉਪਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਉਸਰੇਗੀ ਤਾਂ ਉਹ ਮਾਣਮੱਤੇ ਢੰਗ ਨਾਲ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਦੱਸਣਗੇ ਕਿ ਰਾਜਧਾਨੀ ਉਨ੍ਹਾਂ ਦੀਆਂ ਜ਼ਮੀਨਾਂ ਦੀ ਹਿੱਕ ਉਪਰ ਉਸਰੀ ਹੈ, ਪਰ 44 ਸਾਲਾਂ ਬਾਅਦ ਚੰਡੀਗੜ੍ਹ, ਪੰਜਾਬ ਹਵਾਲੇ ਨਾ ਕਰਨ ਕਾਰਨ ਇਹ ਲੋਕ ਆਪਣੇ-ਆਪ ਨੂੰ ਲੁੱਟੇ ਮਹਿਸੂਸ ਕਰ ਰਹੇ ਹਨ ਭਾਵੇਂ ਉਜੜੇ ਪਿੰਡਾਂ ਦੀਆਂ ਜ਼ਮੀਨਾਂ ਉਪਰ ਸੰਸਾਰ ਪੱਧਰੀ ਮਾਰਕੀਟਾਂ ਤੇ ਸ਼ੋਅਰੂਮ ਉਸਾਰੇ ਗਏ ਹਨ ਅਤੇ ਚੁਫੇਰੇ ਆਧੁਨਿਕਤਾ ਭਰਿਆ ਮਾਹੌਲ ਹੈ, ਪਰ ਪਿੰਡ ਅੱਜ ਵੀ ਗੰਦੀਆਂ ਤੇ ਖੁੱਲ੍ਹੀਆਂ ਨਾਲੀਆਂ ਤੇ ਟੁੱਟੀਆਂ ਗਲੀਆਂ ਵਿਚ ਘਿਰੇ ਪਏ ਹਨ ਉਜੜੇ ਪਿੰਡਾਂ ਦੀ ਤੀਸਰੀ ਪੀੜ੍ਹੀ ਬੇਰੁਜ਼ਗਾਰੀ ਦੇ ਚੱਕਰਵਿਊ ਵਿਚ ਫਸੀ ਪਈ ਹੈ ਕਿਉਂਕਿ ਪ੍ਰਸ਼ਾਸਨ ਵੱਲੋਂ ਪਿੰਡਾਂ ਦੇ ਲੋਕਾਂ ਦੀ ਜ਼ਮੀਨ ਕੌਡੀਆਂ ਦੇ ਭਾਅ ਖੋਹ ਕੇ ਉਜਾੜੇ ਤਾਂ ਕਰ ਦਿੱਤੇ ਹਨ ਪਰ ਇਸ ਦੇ ਇਵਜ਼ ਵਜੋਂ ਜਿਥੇ ਅੱਜ ਚਾਰ ਦਹਾਕਿਆਂ ਬਾਅਦ ਵੀ ਜ਼ੱਦੀ ਲੋਕਾਂ ਦੇ ਮੁੜ-ਵਸੇਬੇ ਨਹੀਂ ਕੀਤੇ ਉਥੇ ਉਜੜੇ ਲੋਕਾਂ ਲਈ ਯੂ.ਟੀ. ਪ੍ਰਸ਼ਾਸਨ ਵਿਚ ਨੌਕਰੀਆਂ ਵੀ ਕੋਈ ਕੋਟਾ ਨਿਰਧਾਰਤ ਨਹੀਂ ਕੀਤਾ 19 ਕਲੋਨੀਆਂ ਵਿਚ ਵਸਦੇ ਪਰਵਾਸੀ ਮਜ਼ਦੂਰਾਂ ਦੇ ਮੁੜ-ਵਸੇਬੇ ਲਈ ਪਿੰਡਾਂ ਦੀ ਲਾਲ ਡੋਰੇ ਤੋਂ ਬਾਹਰੀ ਜ਼ਮੀਨ ਉਪਰ 25000 ਦੇ ਕਰੀਬ ਇਕ ਕਮਰਾ ਫਲੈਟ ਉਸਾਰੇ ਜਾ ਰਹੇ ਹਨ ਪ੍ਰਸ਼ਾਸਨ ਨੇ ਜਿੱਥੇ ਪਹਿਲੇ ਦੌਰ ਵਿਚ ਜ਼ਮੀਨ